ਪੰਜਾਬ ਨੈਸ਼ਨਲ ਬੈਂਕ ਘੋਟਾਲਾ: ਚੰਡੀਗੜ੍ਹ ਦੇ ਗੀਤਾਂਜਲੀ ਸ਼ੋਅਰੂਮ 'ਚ ਛਾਪੇਮਾਰੀ
PNB Row: ED raids Chandigarh Geetanjali showroom, seized watches, gold: ਪੰਜਾਬ ਨੈਸ਼ਨਲ ਬੈਂਕ ਘੋਟਾਲਾ: ਚੰਡੀਗੜ੍ਹ ਦੇ ਗੀਤਾਂਜਲੀ ਸ਼ੋਅਰੂਮ 'ਚ ਛਾਪੇਮਾਰੀ ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ) 'ਚ 11400 ਕਰੋੜ ਰੁਪਏ ਦਾ ਘੋਟਾਲਾ ਸਾਹਮਣੇ ਆਉਣ ਦੇ ਮਾਮਲੇ 'ਚ ਅੱਜ ਚੰਡੀਗੜ੍ਹ ਸਥਿਤ ਗੀਤਾਂਜਲੀ ਦੇ ਸ਼ੋਅਰੂਮ 'ਚ ਛਾਪੇਮਾਰੀ ਕੀਤੇ ਜਾਣ ਦੀ ਖਬਰ ਹੈ। ਰੇਡ ਦੌਰਾਨ ਟੀਮ ਨੇ ਗਹਿਣੇ ਅਤੇ ਘੜੀਆਂ ਜ਼ਬਤ ਕੀਤੀਆਂ ਹਨ। ਗੀਤਾਂਜਲੀ ਮੇਹੁਲ ਚੌਕਸੇ ਦੀ ਕੰਪਨੀ ਹੈ। ਦੱਸ ਦੇਈਏ ਕਿ ਪੀ.ਐਨ.ਬੀ ਘੋਟਾਲੇ ਦੇ ਮਾਮਲੇ 'ਚ ਨੀਰਵ ਮੋਦੀ, ਮੇਹੁਲ ਚੌਕਸੇ ਅਤਟ ਹੋਰਨਾਂ ਸਾਥੀਆਂ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਜਾਰੀ ਹੈ। PNB Row: ED raids Chandigarh Geetanjali showroom, seized watches, gold: ਇਸੇ ਕੜ੍ਹੀ 'ਚ ਚੰਡੀਗੜ੍ਹ ਸਥਿਤ ਗੀਤਾਂਜਲੀ ਦੇ ਸ਼ੋਅਰੂਮ 'ਚ ਛਾਪੇਮਾਰੀ ਕੀਤੀ ਗਈ ਹੈ। ਮਾਮਲੇ 'ਚ ਨੀਰਵ ਮੋਦੀ ਦੇ ਨਾਲ ਉਹਨਾਂ ਦੇ ਕਾਰੋਬਾਰੀ ਭਾਗੀਦਾਰ ਮੇਹੁਲ ਨੂੰ ਵੀ ਸੰਮਨ ਜਾਰੀ ਕੀਤੇ ਗਏ ਹਨ। ਦੋਵਾਂ ਨੂੰ 23 ਫਰਵਰੀ ਨੂੰ ਈ.ਡੀ ਦੇ ਮੁੰਬਈ ਦਫਤਰ ਪੇਸ਼ ਹੋਣ ਲਈ ਕਿਹਾ ਗਿਆ ਹੈ। —PTC News