ਮੁੱਖ ਖਬਰਾਂ

ਪੁਲਿਸ ਵੱਲੋਂ ਕਾਂਗਰਸ ਦੇ ਹਲਕਾ ਇੰਚਾਰਜ ਫ਼ਿਰੋਜ਼ਪੁਰ ਦਿਹਾਤੀ ਆਸ਼ੂ ਬੰਗੜ ਨੂੰ ਕੀਤਾ ਗ੍ਰਿਫ਼ਤਾਰ

By Ravinder Singh -- July 08, 2022 8:09 pm

ਫਿਰੋਜ਼ਪੁਰ : ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਤੋਂ ਚੋਣ ਲੜਨ ਵਾਲੇ ਫਿਰੋਜ਼ਪੁਰ ਤੋਂ ਉਮੀਦਵਾਰ ਡਾ. ਆਸ਼ੂ ਬੰਗੜ ਨੂੰ ਅੱਜ ਤੜਕਸਾਰ ਮੋਗਾ ਪੁਲਿਸ ਨੇ ਸਰਕਾਰੀ ਨੌਕਰੀਆਂ ਲਈ ਅਤੇ ਵਿਦੇਸ਼ ਜਾਣ ਲਈ ਵਰਤੇ ਜਾਣ ਵਾਲੇ ਜਾਅਲੀ ਤਜਰਬਾ ਸਰਟੀਫਿਕੇਟ ਤਿਆਰ ਕਰ ਕੇ ਦੇਣ ਦੇ ਮਾਮਲੇ ਵਿੱਚ ਅੱਜ ਮੋਗਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੋਗਾ ਮੈਡੀਸਿਟੀ ਵਿੱਚ ਲੰਮਾ ਸਮਾਂ ਸੇਵਾ ਨਿਭਾਉਣ ਵਾਲੇ ਡਾ. ਆਸ਼ੂ ਬੰਗੜ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੀ ਟਿਕਟ ਮਿਲਣ ਤੋਂ ਬਾਅਦ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ।

ਪੁਲਿਸ ਵੱਲੋਂ ਕਾਂਗਰਸ ਦੇ ਹਲਕਾ ਇੰਚਾਰਜ ਫ਼ਿਰੋਜ਼ਪੁਰ ਦਿਹਾਤੀ ਆਸ਼ੂ ਬੰਗੜ ਨੂੰ ਕੀਤਾ ਗ੍ਰਿਫ਼ਤਾਰਮੋਗਾ ਪੁਲਿਸ ਵੱਲੋਂ ਕਾਂਗਰਸ ਦੇ ਹਲਕਾ ਇੰਚਾਰਜ ਫ਼ਿਰੋਜ਼ਪੁਰ ਦਿਹਾਤੀ ਆਸ਼ੂ ਬੰਗੜ ਨੂੰ ਘਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਡਾ. ਆਸ਼ੂ ਬਾੰਗੜ ਮੈਡੀਸਿਟੀ ਹਸਪਤਾਲ ਮੋਗਾ ਤੇ ਹਰਦੀਪ ਸਿੰਘ ਵਾਸੀ ਇੱਟਾਂ ਵਾਲੀ ਜ਼ਿਲ੍ਹਾ ਮੁਕਤਸਰ ਵੱਲੋਂ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਗਿਰੋਹ ਬਣਾ ਕੇ ਜਾਅਲੀ ਦਸਤਾਵੇਜ਼ ਤਿਆਰ ਕਰਨ ਦੇ ਮਾਮਲੇ 'ਚ 420/465/467/468/120 ਤਹਿਤ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਵੱਲੋਂ ਕਾਂਗਰਸ ਦੇ ਹਲਕਾ ਇੰਚਾਰਜ ਫ਼ਿਰੋਜ਼ਪੁਰ ਦਿਹਾਤੀ ਆਸ਼ੂ ਬੰਗੜ ਨੂੰ ਕੀਤਾ ਗ੍ਰਿਫ਼ਤਾਰਉਧਰ ਦੂਜੇ ਪਾਸੇ ਡਾ. ਆਸ਼ੂ ਬੰਗੜ ਦੇ ਪਰਿਵਾਰ ਵੱਲੋਂ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨਾਲ ਮਿਲ ਕੇ ਥਾਣਾ ਸਿਟੀ ਮੋਗਾ ਦੇ ਗੇਟ ਅੱਗੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਡਾ. ਆਸ਼ੂ ਬੰਗੜ ਦੀ ਪਤਨੀ ਨੇ ਆਮ ਆਦਮੀ ਪਾਰਟੀ ਉਤੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਨੇ ਕਿਹਾ ਕਿ ਆਸ਼ੂ ਬੰਗੜ ਵੱਲੋਂ ਆਮ ਆਦਮੀ ਪਾਰਟੀ ਨੂੰ ਛੱਡ ਕਾਂਗਰਸ ਤੋਂ ਚੋਣ ਲੜਣ ਦੇ ਮਾਮਲੇ ਨੂੰ ਲੈ ਕੇ 'ਆਪ' ਵੱਲੋਂ ਬਦਲੇ ਦੀ ਭਾਵਨਾ ਤਹਿਤ ਸਭ ਕੁਝ ਕੀਤਾ ਜਾ ਰਿਹਾ ਹੈ। ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕਮਲਜੀਤ ਸਿੰਘ ਬਰਾੜ ਨੇ ਕਹਿ ਕੇ ਪਹਿਲੀਆਂ ਸਰਕਾਰਾਂ ਵਾਂਗ ਆਮ ਆਦਮੀ ਪਾਰਟੀ ਵੀ ਉਸੇ ਨੀਤੀਆਂ ਉਪਰ ਚੱਲ ਕੇ ਬਦਲੇ ਦੀ ਭਾਵਨਾ ਤਹਿਤ ਝੂਠੇ ਮਾਮਲੇ ਦਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੋਗਾ ਪੁਲਿਸ ਵੱਲੋਂ ਕੀਤੇ ਇਸ ਝੂਠੇ ਪਰਚੇ ਨੂੰ ਖਾਰਿਜ ਕਰਵਾਉਣ ਲਈ ਉਹ ਸੰਘਰਸ਼ ਵਿੱਢਣਗੇ।

ਇਹ ਵੀ ਪੜ੍ਹੋ : ਅਮਰਨਾਥ ਗੁਫਾ ਦੇ ਹੇਠਲੇ ਹਿੱਸੇ ਕੋਲ ਬੱਦਲ ਫਟੇ, ਤਿੰਨ ਔਰਤਾਂ ਸਣੇ ਚਾਰ ਦੀ ਮੌਤ

  • Share