ਪੁਲਿਸ ਹਿਰਾਸਤ 'ਚੋਂ ਭੱਜਿਆ ਫ਼ੌਜੀ ਦਿੱਲੀ ਤੋਂ ਕਾਬੂ , ਗੁਰਦੁਆਰਾ ਬੰਗਲਾ ਸਾਹਿਬ ਵਿਖੇ ਛਕ ਰਿਹਾ ਸੀ ਲੰਗਰ
ਪੁਲਿਸ ਹਿਰਾਸਤ 'ਚੋਂ ਭੱਜਿਆ ਫ਼ੌਜੀ ਦਿੱਲੀ ਤੋਂ ਕਾਬੂ , ਗੁਰਦੁਆਰਾ ਬੰਗਲਾ ਸਾਹਿਬ ਵਿਖੇ ਛਕ ਰਿਹਾ ਸੀ ਲੰਗਰ[/caption]
ਮਿਲੀ ਜਾਣਕਾਰੀ ਅਨੁਸਾਰ ਫ਼ੌਜੀ ਹਰਪ੍ਰੀਤ ਸਿੰਘ ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ 'ਚ ਸਥਿਤ ਪੰਚਮੜੀ ਸੈਨਾ ਦੇ ਸਿਖਲਾਈ ਕੇਂਦਰ 'ਚੋਂ ਮਾਰੂ ਹਥਿਆਰ ਚੋਰੀ ਕਰਨ ਦੇ ਕੇਸ 'ਚ ਟਾਂਡਾ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਅੱਜ ਕੱਲ ਹੁਸ਼ਿਆਰਪੁਰ ਜੇਲ੍ਹ 'ਚ ਬੰਦ ਸੀ।
[caption id="attachment_380750" align="aligncenter" width="300"]
ਪੁਲਿਸ ਹਿਰਾਸਤ 'ਚੋਂ ਭੱਜਿਆ ਫ਼ੌਜੀ ਦਿੱਲੀ ਤੋਂ ਕਾਬੂ , ਗੁਰਦੁਆਰਾ ਬੰਗਲਾ ਸਾਹਿਬ ਵਿਖੇ ਛਕ ਰਿਹਾ ਸੀ ਲੰਗਰ[/caption]
ਇਸ ਦੌਰਾਨ ਫ਼ੌਜੀ ਹਰਪ੍ਰੀਤ ਦੀ ਬਾਂਹ ਟੁੱਟਣ ਕਾਰਨ ਸਰਕਾਰੀ ਹਸਪਤਾਲ 'ਚ ਜ਼ੇਰੇ ਇਲਾਜ ਸੀ, ਜਿੱਥੋਂ ਫੌਜੀ ਪੁਲਿਸ ਨੂੰ ਚਕਮਾ ਦੇ ਕੇ ਭੱਜਣ 'ਚ ਸਫ਼ਲ ਹੋ ਗਿਆ ਸੀ, ਜਿਸ ਦੀ ਭਾਲ 'ਚ ਜ਼ਿਲ੍ਹਾ ਪੁਲਿਸ ਪੰਜਾਬ 'ਚ ਵੱਖ-ਵੱਖ ਜਗ੍ਹਾ ਛਾਪੇਮਾਰੀ ਕਰ ਰਹੀ ਸੀ ਪਰ ਪੁਲਿਸ ਫੌਜੀ ਦਾ ਪਿੱਛਾ ਕਰਦੀ ਹੋਈ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਪਹੁੰਚੀ, ਜਿੱਥੇ ਉਸ ਨੂੰ ਲੰਗਰ ਹਾਲ 'ਚੋਂ ਗ੍ਰਿਫ਼ਤਾਰ ਕਰਨ 'ਚ ਕਾਮਯਾਬ ਹੋ ਗਈ।
-PTCNews