ਹੋਰ ਖਬਰਾਂ

ਪੁਲਿਸ ਨੇ ਮੁਹਾਲੀ 'ਚ ਆਪ ਆਦਮੀ ਪਾਰਟੀ ਦੇ ਕਾਲ ਸੈਂਟਰ ‘ਤੇ ਛਾਪਾ ਮਾਰ ਕੇ ਕਰਵਾਇਆ ਬੰਦ

By Shanker Badra -- December 12, 2020 4:12 pm -- Updated:Feb 15, 2021

ਪੁਲਿਸ ਨੇ ਮੁਹਾਲੀ 'ਚ ਆਪ ਆਦਮੀ ਪਾਰਟੀ ਦੇ ਕਾਲ ਸੈਂਟਰ ‘ਤੇ ਛਾਪਾ ਮਾਰ ਕੇ ਕਰਵਾਇਆ ਬੰਦ:ਮੋਹਾਲੀ : ਮੋਹਾਲੀ ਪੁਲਿਸ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਆਪ ਆਦਮੀ ਪਾਰਟੀ ਦੇ ਕਾਲ ਸੈਂਟਰ 'ਤੇ ਛਾਪਾ ਮਾਰਿਆ ਹੈ। ਪੁਲਿਸ ਨੇ ਇਸ ਕਾਲ ਸੈਂਟਰ ਨੂੰ ਕਿਉਂ ਬੰਦ ਕਰਵਾਇਆ ਹੈ ,ਇਸ ਬਾਰੇ ਅਜੇ ਪੂਰੀ ਜਾਣਕਾਰੀ ਨਹੀਂ ਮਿਲੀ।

 Police raid AAP call center in Mohali and closed it ਪੁਲਿਸ ਨੇ ਮੁਹਾਲੀ 'ਚ ਆਪ ਆਦਮੀ ਪਾਰਟੀ ਦੇ ਕਾਲ ਸੈਂਟਰ ‘ਤੇ ਛਾਪਾ ਮਾਰ ਕੇ ਕਰਵਾਇਆ ਬੰਦ    

ਇਸ ਸਬੰਧੀ ਆਮ ਆਦਮੀ ਪਾਰਟੀ ਦੀ ਲੀਡਰ ਗਗਨ ਅਨਮੋਲ ਮਾਨ ਅਤੇ ਜਗਤਾਰ ਸੰਘੇੜਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੈਪਟਨ ਨੇ ਅਡਾਨੀਆਂ ਨਾਲ ਸਮਝੌਤਾ ਕਰਕੇ ਕਿਸਾਨ ਦੇ ਅੰਦੋਲਨ ਦੀ ਪਿੱਠ ਵਿਚ ਛੁਰਾ ਮਾਰਿਆ ਹੈ।

Police raid AAP call center in Mohali and closed it ਪੁਲਿਸ ਨੇ ਮੁਹਾਲੀ 'ਚ ਆਪ ਆਦਮੀ ਪਾਰਟੀ ਦੇ ਕਾਲ ਸੈਂਟਰ ‘ਤੇ ਛਾਪਾ ਮਾਰ ਕੇ ਕਰਵਾਇਆ ਬੰਦ

ਉਨ੍ਹਾਂ ਨੇ ਦੱਸਿਆ ਕਿ ਇਸ ਕਾਲ ਸੈਂਟਰ ਵਿੱਚ ਲੋਕ ਆਪਣੀ ਸਮੱਸਿਆ ਲਈ ਫ਼ੋਨ ਕਰਦੇ ਸੀ ,ਜਿਸ ਨੂੰ ਬਾਅਦ ਵਿੱਚ ਲੋਕਾਂ ਤੱਕ ਫੈਲਾਇਆ ਜਾਂਦਾ ਸੀ ਪਰ ਪੁਲਿਸ ਨੇ ਕਾਲ ਸੈਂਟਰ ਬੰਦ ਕਰਵਾ ਦਿੱਤਾ ਹੈ।
-PTCNews

  • Share