Wed, Dec 11, 2024
Whatsapp

ਜਲੰਧਰ ਦੀ ਬਦਰੀ ਕਲੋਨੀ 'ਚ ਪੁਲਿਸ ਨੇ ਕੀਤੀ ਰੇਡ, ਦੇਹ ਵਪਾਰ ਦੇ ਅੱਡੇ ਦਾ ਕੀਤਾ ਪਰਦਾਫਾਸ਼

Reported by:  PTC News Desk  Edited by:  Pardeep Singh -- April 15th 2022 04:16 PM
ਜਲੰਧਰ ਦੀ ਬਦਰੀ ਕਲੋਨੀ 'ਚ ਪੁਲਿਸ ਨੇ ਕੀਤੀ ਰੇਡ, ਦੇਹ ਵਪਾਰ ਦੇ ਅੱਡੇ ਦਾ ਕੀਤਾ ਪਰਦਾਫਾਸ਼

ਜਲੰਧਰ ਦੀ ਬਦਰੀ ਕਲੋਨੀ 'ਚ ਪੁਲਿਸ ਨੇ ਕੀਤੀ ਰੇਡ, ਦੇਹ ਵਪਾਰ ਦੇ ਅੱਡੇ ਦਾ ਕੀਤਾ ਪਰਦਾਫਾਸ਼

ਜਲੰਧਰ: ਥਾਣਾ 5 ਅਧੀਨ ਪੈਂਦੀ ਬਸਤੀ ਦਾਨਿਸ਼ਮੰਦਾ ਦੀ ਬਦਰੀ ਕਾਲੋਨੀ 'ਚ ਪੁਲਿਸ ਨੇ ਛਾਪਾ ਮਾਰ ਕੇ 3 ਔਰਤਾਂ ਅਤੇ 1 ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਕਪੂਰਥਲਾ ਵਿੱਚ ਤਾਇਨਾਤ ਸੀਆਈਏ ਸਟਾਫ਼ ਦੇ ਸੇਵਾ ਮੁਕਤ ਏ ਐਸ ਆਈ ਦੇ ਘਰ ਛਾਪਾ ਮਾਰਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਪਿਛਲੇ ਕਈ ਸਾਲਾਂ ਤੋਂ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ। ਦੇਹ ਵਪਾਰ ਸਬੰਧੀ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਸੀ ਪਰ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਅੱਜ ਵੀ ਕੁਝ ਨੌਜਵਾਨਾਂ ਅਤੇ ਔਰਤਾਂ ਨੇ ਘਰ ਦੇ ਅੰਦਰ ਹੋਣ ਦੀ ਸੂਚਨਾ ਪੁਲੀਸ ਨੂੰ ਦਿੱਤੀ।ਪੁਲਿਸ ਨੇ ਮੌਕੇ 'ਤੇ ਪਹੁੰਚ ਕੇ 3 ਔਰਤਾਂ ਅਤੇ 1 ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ। ਇਹ ਵੀ ਪੜ੍ਹੋ:ਸਿੱਖਿਆ ਮੰਤਰੀ ਮੀਤ ਹੇਅਰ ਵੱਲੋਂ ਮਾਹਿਲਪੁਰ ਸਕੂਲ ਦੀ ਅਚਨਚੇਤ ਚੈਕਿੰਗ -PTC News


Top News view more...

Latest News view more...

PTC NETWORK