Thu, Dec 11, 2025
Whatsapp

Shelly Oberoi ਦੇ ਮੇਅਰ ਦੀ ਚੋਣ ਜਿੱਤਣ 'ਤੇ Kejriwal ਨੇ ਵਿਰੋਧੀ ਧਿਰ 'ਤੇ ਕਸਿਆ ਤੰਜ

ਆਮ ਆਦਮੀ ਪਾਰਟੀ ਦੀ ਉਮੀਦਵਾਰ ਸ਼ੈਲੀ ਓਬਰਾਏ ਨੇ ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ ਜਿੱਤ ਲਈ ਹੈ। ਮੇਅਰ ਦੇ ਅਹੁਦੇ ਲਈ ਹੋਈ ਚੋਣ ਵਿੱਚ ਸ਼ੈਲੀ ਓਬਰਾਏ ਨੂੰ 150 ਅਤੇ ਭਾਜਪਾ ਉਮੀਦਵਾਰ ਰੇਖਾ ਗੁਪਤਾ ਨੂੰ 116 ਵੋਟਾਂ ਮਿਲੀਆਂ।

Reported by:  PTC News Desk  Edited by:  Jasmeet Singh -- February 22nd 2023 05:28 PM
Shelly Oberoi ਦੇ ਮੇਅਰ ਦੀ ਚੋਣ ਜਿੱਤਣ 'ਤੇ Kejriwal ਨੇ ਵਿਰੋਧੀ ਧਿਰ 'ਤੇ ਕਸਿਆ ਤੰਜ

Shelly Oberoi ਦੇ ਮੇਅਰ ਦੀ ਚੋਣ ਜਿੱਤਣ 'ਤੇ Kejriwal ਨੇ ਵਿਰੋਧੀ ਧਿਰ 'ਤੇ ਕਸਿਆ ਤੰਜ

AAP takes jibe at oppostion: ਆਮ ਆਦਮੀ ਪਾਰਟੀ (AAP) ਦੀ ਉਮੀਦਵਾਰ ਸ਼ੈਲੀ ਓਬਰਾਏ ਨੇ ਦਿੱਲੀ ਨਗਰ ਨਿਗਮ (MCD) ਦੇ ਮੇਅਰ ਦੀ ਚੋਣ ਜਿੱਤ ਲਈ ਹੈ। ਮੇਅਰ ਦੇ ਅਹੁਦੇ ਲਈ ਹੋਈ ਚੋਣ ਵਿੱਚ ਸ਼ੈਲੀ ਓਬਰਾਏ (Shelly Oberoi) ਨੂੰ 150 ਅਤੇ ਭਾਜਪਾ ਉਮੀਦਵਾਰ ਰੇਖਾ ਗੁਪਤਾ ਨੂੰ 116 ਵੋਟਾਂ ਮਿਲੀਆਂ। 

ਸ਼ੈਲੀ ਓਬਰਾਏ (Shelly Oberoi) ਦੀ ਜਿੱਤ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਟਵੀਟ ਕਰਕੇ ਲਿਖਿਆ, "ਗੁੰਡੇ ਹਾਰ ਗਏ ਹਨ, ਜਨਤਾ ਦੀ ਜਿੱਤ ਹੋਈ ਹੈ।' ਅੱਜ ਦਿੱਲੀ ਨਗਰ ਨਿਗਮ ਵਿੱਚ ਦਿੱਲੀ ਦੇ ਲੋਕਾਂ ਦੀ ਜਿੱਤ ਹੋਈ ਅਤੇ ਗੁੰਡਾਗਰਦੀ ਦੀ ਹਾਰ ਹੋਈ। ਸ਼ੈਲੀ ਓਬਰਾਏ ਦੇ ਮੇਅਰ ਚੁਣੇ ਜਾਣ 'ਤੇ ਦਿੱਲੀ ਵਾਸੀਆਂ ਨੂੰ ਬਹੁਤ-ਬਹੁਤ ਵਧਾਈ।"


ਡਿਪਟੀ ਸੀਐਮ ਮਨੀਸ਼ ਸਿਸੋਦੀਆ (Manish Sisodia) ਨੇ ਵੀ ਟਵੀਟ ਕਰਕੇ ਲਿਖਿਆ, "ਗੁੰਡੇ ਹਾਰ ਗਏ ਹਨ, ਜਨਤਾ ਜਿੱਤ ਗਈ ਹੈ। ਦਿੱਲੀ ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ ਦੇ ਮੇਅਰ ਬਣਨ ਤੇ ਸਾਰੇ ਵਰਕਰਾਂ ਨੂੰ ਬਹੁਤ ਬਹੁਤ ਵਧਾਈਆਂ ਅਤੇ ਇੱਕ ਵਾਰ ਫਿਰ ਦਿੱਲੀ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ। AAP ਦੀ ਪਹਿਲੀ ਮੇਅਰ ਸ਼ੈਲੀ ਓਬਰਾਏ ਨੂੰ ਬਹੁਤ ਬਹੁਤ ਮੁਬਾਰਕਾਂ।"

ਚੋਣਾਂ ਵਿੱਚ ਵੱਡੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਰਕਰਾਂ ਨੂੰ ਸੰਬੋਧਨ ਕਰਨਾ ਹੈ। ਐਮਸੀਡੀ ਵਿੱਚ ਡਿਪਟੀ ਮੇਅਰ ਅਤੇ ਸਥਾਈ ਕਮੇਟੀ ਮੈਂਬਰਾਂ ਦੀ ਚੋਣ ਤੋਂ ਬਾਅਦ ਅੱਜ ਸ਼ਾਮ ਨੂੰ ਆਮ ਆਦਮੀ ਪਾਰਟੀ ਦੇ ਦਫ਼ਤਰ ਵਿੱਚ ਜਸ਼ਨ ਮਨਾਇਆ ਜਾਵੇਗਾ। ਇਸ ਦੌਰਾਨ ਪਾਰਟੀ ਦੇ ਸਾਰੇ ਕੌਂਸਲਰ, ਵਿਧਾਇਕ ਅਤੇ ਸੰਸਦ ਮੈਂਬਰ ਵੀ ਮੌਜੂਦ ਰਹਿਣਗੇ।

ਇਸ ਦੇ ਨਾਲ ਹੀ ਮੇਅਰ ਦੀ ਚੋਣ ਜਿੱਤਣ ਤੋਂ ਬਾਅਦ ਸ਼ੈਲੀ ਓਬਰਾਏ(Shelly Oberoi) ਨੇ ਸੀਐਮ ਕੇਜਰੀਵਾਲ, ਡਿਪਟੀ ਸੀਐਮ ਮਨੀਸ਼ ਸਿਸੋਦੀਆ, ਕੌਂਸਲਰਾਂ ਅਤੇ ਸੁਪਰੀਮ ਕੋਰਟ ਦੇ ਨਾਲ-ਨਾਲ ਚੀਫ਼ ਜਸਟਿਸ ਦਾ ਵੀ ਧੰਨਵਾਦ ਕੀਤਾ ਹੈ।

- PTC NEWS

Top News view more...

Latest News view more...

PTC NETWORK
PTC NETWORK