ਪੋਰਨ ਫ਼ਿਲਮ ਮਾਮਲੇ ਵਿੱਚ ਰਾਜ ਕੁੰਦਰਾ ਦੀ ਕੰਪਨੀ ਦਾ ਡਾਇਰੈਕਟਰ ਵੀ ਗ੍ਰਿਫਤਾਰ

By Shanker Badra - August 13, 2021 9:08 am

ਮੁੰਬਈ : ਮੁੰਬਈ ਪੁਲਿਸ ਦੇ ਕ੍ਰਾਈਮ ਬ੍ਰਾਂਚ ਪ੍ਰਾਪਰਟੀ ਸੈੱਲ ਨੇ ਕਾਰੋਬਾਰੀ ਰਾਜ ਕੁੰਦਰਾ ਦੀ ਕੰਪਨੀ ਵਿੱਚ ਨਿਰਦੇਸ਼ਕ ਅਭਿਜੀਤ ਭੋਂਬਲੇ ਨੂੰ ਇੱਕ ਪੋਰਨ ਫਿਲਮ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਇੱਕ ਅਭਿਨੇਤਰੀ ਨੇ ਭੋਂਬਲੇ ਸਮੇਤ 4 ਲੋਕਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਦਾਅਵਾ ਕੀਤਾ ਸੀ ਕਿ ਉਸਨੂੰ ਕੁੰਦਰਾ ਦੇ ਐਪ ਲਈ ਪੋਰਨ ਸ਼ੂਟ ਕਰਨ ਲਈ ਮਜਬੂਰ ਕੀਤਾ ਗਿਆ ਸੀ।

ਪੋਰਨ ਫ਼ਿਲਮ ਮਾਮਲੇ ਵਿੱਚ ਰਾਜ ਕੁੰਦਰਾ ਦੀ ਕੰਪਨੀ ਦਾ ਡਾਇਰੈਕਟਰ ਵੀ ਗ੍ਰਿਫਤਾਰ

ਪੜ੍ਹੋ ਹੋਰ ਖ਼ਬਰਾਂ : ਲੁਧਿਆਣਾ 'ਚ ਡਿੱਗੀ ਤਿੰਨ ਮੰਜ਼ਿਲਾਂ ਬਿਲਡਿੰਗ , ਕਈ ਲੋਕਾਂ ਦੇ ਮਲਬੇ ਹੇਠਾਂ ਫ਼ਸੇ ਹੋਣ ਦੀ ਸ਼ੰਕਾ

ਜ਼ਿਕਰਯੋਗ ਹੈ ਕਿ ਰਾਜ ਕੁੰਦਰਾ ਅਸ਼ਲੀਲ ਸਮੱਗਰੀ ਬਣਾਉਣ ਅਤੇ ਐਪ ਰਾਹੀਂ ਪ੍ਰਸਾਰਣ ਕਰਨ ਦੇ ਲਈ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਹੈ। ਰਾਜ ਕੁੰਦਰਾ ਦੀ ਤਰਫੋਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਗਈ ਹੈ ਪਰ ਅਦਾਲਤ ਵਾਰ -ਵਾਰ ਉਸ ਦੀ ਪਟੀਸ਼ਨ ਨੂੰ ਰੱਦ ਕਰ ਰਹੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 20 ਅਗਸਤ ਨੂੰ ਹੋਵੇਗੀ।

ਪੋਰਨ ਫ਼ਿਲਮ ਮਾਮਲੇ ਵਿੱਚ ਰਾਜ ਕੁੰਦਰਾ ਦੀ ਕੰਪਨੀ ਦਾ ਡਾਇਰੈਕਟਰ ਵੀ ਗ੍ਰਿਫਤਾਰ

ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ 'ਤੇ ਕਈ ਪੀੜਤਾਂ ਨੇ ਦੋਸ਼ ਲਾਏ ਹਨ। ਗਹਿਨਾ ਵਸ਼ਿਸ਼ਟ ਤੋਂ ਲੈ ਕੇ ਸ਼ਰਲਿਨ ਚੋਪੜਾ ਨੇ ਰਾਜ ਦੇ ਖਿਲਾਫ਼ ਬਿਆਨ ਦਿੱਤੇ ਹਨ। ਹਾਲ ਹੀ ਵਿੱਚ ਇੱਕ ਹੋਰ ਪੀੜਤ ਨੇ ਰਾਜ ਕੁੰਦਰਾ ਦੇ ਐਪ ਦੇ ਸੰਬੰਧ ਵਿੱਚ ਬਿਆਨ ਦਿੱਤਾ ਹੈ। ਪੀੜਤਾ ਨੇ ਕਿਹਾ ਕਿ ਉਸ ਨੂੰ ਦੱਸਿਆ ਗਿਆ ਸੀ ਕਿ ਨਜ਼ਦੀਕੀ ਦ੍ਰਿਸ਼ ਸ਼ੂਟ ਕੀਤੇ ਜਾਣਗੇ ਅਤੇ ਉਸ ਦੇ ਗੁਪਤ ਅੰਗ ਨਹੀਂ ਦਿਖਾਏ ਜਾਣਗੇ ਪਰ ਉਸਦੇ ਇੱਕ ਦੋਸਤ ਨੇ ਦੱਸਿਆ ਕਿ ਉਸਦੀ ਵੀਡੀਓ ਹੌਟਸ਼ਾਟ ਐਪ ਤੇ ਹੈ ਅਤੇ ਉਸਦੇ ਪ੍ਰਾਈਵੇਟ ਪਾਰਟਸ ਵੀ ਦਿਖਾਏ ਗਏ ਹਨ।

ਪੋਰਨ ਫ਼ਿਲਮ ਮਾਮਲੇ ਵਿੱਚ ਰਾਜ ਕੁੰਦਰਾ ਦੀ ਕੰਪਨੀ ਦਾ ਡਾਇਰੈਕਟਰ ਵੀ ਗ੍ਰਿਫਤਾਰ

ਮਾਲਵਾਨੀ ਪੁਲਿਸ ਸਟੇਸ਼ਨ ਵਿੱਚ ਦਰਜ ਐਫਆਈਆਰ ਦੇ ਅਨੁਸਾਰ ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਮੁਲਜ਼ਮਾਂ ਨੇ ਉਨ੍ਹਾਂ ਨੂੰ ਨਜ਼ਦੀਕੀ ਦ੍ਰਿਸ਼ ਸ਼ੂਟ ਕਰਨ ਲਈ ਕਹਿ ਕੇ ਗੁਪਤ ਅੰਗ ਦਿਖਾਏ। ਪੀੜਤਾ ਨੇ ਬਿਆਨ ਵਿੱਚ ਕਿਹਾ ਕਿ ਉਸਨੂੰ ਦੱਸਿਆ ਗਿਆ ਸੀ ਕਿ ਉਹ ਸਿਰਫ ਨਜ਼ਦੀਕੀ ਦ੍ਰਿਸ਼ਾਂ ਦੀ ਸ਼ੂਟਿੰਗ ਕਰ ਰਹੀ ਸੀ। ਉਸ ਦੇ ਗੁਪਤ ਅੰਗ ਨਹੀਂ ਦਿਖਾਏ ਜਾਣਗੇ। ਉਸਨੇ ਸਹਿਮਤੀ ਦਿੱਤੀ, ਇਕਰਾਰਨਾਮੇ 'ਤੇ ਹਸਤਾਖਰ ਕੀਤੇ।
-PTCNews

adv-img
adv-img