ਪੰਜਾਬ 'ਚ ਮੁੜ ਬਦਲਿਆ ਸਰਕਾਰੀ ਦਫ਼ਤਰਾਂ ਦਾ ਸਮਾਂ , AC ਚਲਾਉਣ ਨੂੰ ਲੈ ਕੇ ਵੀ ਜਾਰੀ ਕੀਤੇ ਨਵੇਂ ਹੁਕਮ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਬਿਜਲੀ ਸੰਕਟ ਦੇ ਮੱਦੇਨਜ਼ਰ ਸਰਕਾਰੀ ਦਫਤਰਾਂ ਦੇ ਸਮੇਂ ਨੂੰ ਲੈ ਕੇ ਅੱਜ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਪਹਿਲਾਂ ਜੋ ਸਰਕਾਰੀ ਦਫਤਰਾਂ ਦਾ ਸਮਾਂ ਰੱਖਿਆ ਗਿਆ ਸੀ ,ਉਸ ਦੀ ਮਿੱਤੀ ਸਰਕਾਰ ਵੱਲੋਂ ਅੱਗੇ ਵਧਾ ਦਿੱਤੀ ਗਈ ਹੈ
[caption id="attachment_514484" align="aligncenter" width="300"]
ਪੰਜਾਬ 'ਚ ਮੁੜ ਬਦਲਿਆ ਸਰਕਾਰੀ ਦਫ਼ਤਰਾਂ ਦਾ ਸਮਾਂ , AC ਚਲਾਉਣ ਨੂੰ ਲੈ ਕੇ ਵੀ ਜਾਰੀ ਕੀਤੇ ਨਵੇਂ ਹੁਕਮ[/caption]
ਪੰਜਾਬ ਸਰਕਾਰ ਵੱਲੋਂ ਬਿਜਲੀ ਸੰਕਟ ਦੇ ਮੱਦੇਨਜ਼ਰ ਬਦਲਿਆ ਗਿਆ ਸਰਕਾਰੀ ਦਫ਼ਤਰਾਂ ਦਾ ਸਮਾਂ ਹੁਣ 14 ਜੁਲਾਈ ਤੱਕ ਅੱਗੇ ਵਧਾ ਦਿੱਤਾ ਹੈ। ਭਾਵ ਹੁਣ ਬੁੱਧਵਾਰ 14 ਜੁਲਾਈ ਤੱਕ ਸਰਕਾਰੀ ਦਫ਼ਤਰ ਸਵੇਰੇ 8 ਵਜੇ ਤੋਂ 2 ਵਜੇ ਤੱਕ ਹੀ ਖੁੱਲ੍ਹਣਗੇ ਅਤੇ ਏਸੀ ਵੀ ਬੰਦ ਰਹਿਣਗੇ।
[caption id="attachment_514485" align="aligncenter" width="218"]
ਪੰਜਾਬ 'ਚ ਮੁੜ ਬਦਲਿਆ ਸਰਕਾਰੀ ਦਫ਼ਤਰਾਂ ਦਾ ਸਮਾਂ , AC ਚਲਾਉਣ ਨੂੰ ਲੈ ਕੇ ਵੀ ਜਾਰੀ ਕੀਤੇ ਨਵੇਂ ਹੁਕਮ[/caption]
ਮਿਲੀ ਜਾਣਕਾਰੀ ਮੁਤਾਬਕ 14 ਤਰੀਖ ਤੱਕ ਸਰਕਾਰੀ ਦਫਤਰ ਸਵੇਰੇ 8.00 ਵਜੇ ਤੋਂ ਲੈ ਕੇ ਦੁਪਹਿਰ 2.00 ਵਜੇ ਤੱਕ ਖੁੱਲ੍ਹੇ ਰਹਿਣਗੇ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ।
[caption id="attachment_514486" align="aligncenter" width="300"]
ਪੰਜਾਬ 'ਚ ਮੁੜ ਬਦਲਿਆ ਸਰਕਾਰੀ ਦਫ਼ਤਰਾਂ ਦਾ ਸਮਾਂ , AC ਚਲਾਉਣ ਨੂੰ ਲੈ ਕੇ ਵੀ ਜਾਰੀ ਕੀਤੇ ਨਵੇਂ ਹੁਕਮ[/caption]
ਦੱਸ ਦੇਈਏ ਕਿ ਧਿਆਨ 'ਚ ਰੱਖਿਆ ਜਾਵੇ ਕਿ ਇਹ ਨਵਾਂ ਸਮਾਂ ਬਿਜਲੀ ਸੰਕਟ ਕਾਰਨ ਲਾਗੂ ਕੀਤਾ ਗਿਆ ਸੀ। ਇਹ ਵੀ ਕਿਹਾ ਗਿਆ ਹੈ ਕੀ ਪਹਿਲਾਂ ਵਾਂਗ ਹੀ ਏਸੀ ਚਲਾਉਣ 'ਤੇ ਪਾਬੰਦੀ ਰਹੇਗੀ।
-PTCNews