Sat, Apr 20, 2024
Whatsapp

ਪੁਣੇ ਸਥਿਤ ਸ਼ਾਰਪਸ਼ੂਟਰ ਦਾ ਮੂਸੇਵਾਲਾ ਕਤਲਕਾਂਡ 'ਚ ਸ਼ਮੂਲੀਅਤ ਤੋਂ ਇਨਕਾਰ

Written by  Jasmeet Singh -- June 18th 2022 04:57 PM
ਪੁਣੇ ਸਥਿਤ ਸ਼ਾਰਪਸ਼ੂਟਰ ਦਾ ਮੂਸੇਵਾਲਾ ਕਤਲਕਾਂਡ 'ਚ ਸ਼ਮੂਲੀਅਤ ਤੋਂ ਇਨਕਾਰ

ਪੁਣੇ ਸਥਿਤ ਸ਼ਾਰਪਸ਼ੂਟਰ ਦਾ ਮੂਸੇਵਾਲਾ ਕਤਲਕਾਂਡ 'ਚ ਸ਼ਮੂਲੀਅਤ ਤੋਂ ਇਨਕਾਰ

ਪੁਣੇ, 18 ਜੂਨ: ਪੁਣੇ ਸਥਿਤ ਸ਼ਾਰਪਸ਼ੂਟਰ ਸੰਤੋਸ਼ ਜਾਧਵ ਨੇ ਸਿੱਧੂ ਮੂਸੇਵਾਲਾ ਦੀ ਹੱਤਿਆ 'ਚ ਸ਼ਾਮਲ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਪੁਣੇ ਪੁਲਿਸ ਦੀ ਪੁੱਛਗਿੱਛ 'ਚ ਸੰਤੋਸ਼ ਜਾਧਵ ਨੇ ਇਹ ਦਾਅਵਾ ਕੀਤਾ ਕਿ ਜਿਸ ਦਿਨ ਮੂਸੇਵਾਲਾ ਦੀ ਹੱਤਿਆ ਹੋਈ, ਉਹ ਉਸ ਦਿਨ ਗੁਜਰਾਤ 'ਚ ਸੀ। ਇਹ ਵੀ ਪੜ੍ਹੋ: ਪੁੱਛਗਿੱਛ ਦੇ ਨਾਂ 'ਤੇ ਪੁਲਿਸ ਲਾਰੈਂਸ ਬਿਸ਼ਨੋਈ ਉਪਰ ਤਸ਼ੱਦਦ ਢਾਹ ਰਹੀ : ਐਡਵੋਕੇਟ ਵਿਸ਼ਾਲ ਚੋਪੜਾ ਇਹ ਵੀ ਦੱਸ ਦੇਈਏ ਕਿ ਜਾਧਵ ਨੂੰ ਪੁਣੇ ਪੁਲਿਸ ਨੇ ਮੂਸੇਵਾਲਾ ਕਤਲ ਕੇਸ ਵਿੱਚ ਗੁਜਰਾਤ ਦੇ ਕੱਛ ਤੋਂ ਗ੍ਰਿਫ਼ਤਾਰ ਕੀਤਾ ਸੀ। ਪੁਣੇ ਪੁਲਿਸ ਨੇ ਇਸ ਸਬੰਧੀ ਜਾਣਕਾਰੀ ਪੰਜਾਬ ਪੁਲਿਸ ਨੂੰ ਵੀ ਸਾਂਝੀ ਕੀਤੀ ਹੈ। ਹਾਲਾਂਕਿ ਜਾਧਵ ਦੀ ਇਸ ਗੱਲ ਵਿਚ ਕਿੰਨੀ ਸਚਾਈ ਹੈ ਇਹ ਜਾਨਣ ਲਈ ਪੁਣੇ ਪੁਲਿਸ ਨੇ ਆਪਣੀ ਇੱਕ ਟੁਕੜੀ ਨੂੰ ਗੁਜਰਾਤ ਘੱਲ ਦਿੱਤਾ ਹੈ ਤਾਂ ਜੋ ਉਹ ਸਚਾਈ ਸਾਹਮਣੇ ਲਿਆ ਸਕੇ। ਕੁਝ ਦਿਨ ਪਹਿਲਾਂ 8 ਸ਼ਾਰਪ ਸ਼ੂਟਰਾਂ ਦੀ ਇੱਕ ਸੂਚੀ ਸਾਹਮਣੇ ਆਈ ਸੀ। ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਇਹ ਸਾਰੇ ਮੂਸੇਵਾਲਾ ਦੇ ਕਤਲ ਵਿਚ ਸ਼ਾਮਲ ਸਨ। ਇਹ ਸੂਚੀ ਦਿੱਲੀ ਪੁਲਿਸ ਵੱਲੋਂ ਜਾਰੀ ਕੀਤੀ ਗਈ ਸੀ। ਹਾਲਾਂਕਿ ਇਸ ਸੂਚੀ ਵਿਚ ਸੰਤੋਸ਼ ਜਾਧਵ ਦਾ ਨਾਂਅ ਸ਼ਾਮਿਲ ਨਹੀਂ ਸੀ ਪਰ ਦਿੱਲੀ ਪੁਲਿਸ ਵੱਲੋਂ ਦਬੋਚੇ ਗਏ ਇੱਕ ਗੈਂਗਸਟਰ ਨੇ ਜਾਧਵ ਦਾ ਨਾਂਅ ਲਿਆ ਸੀ ਜਿਸਤੋਂ ਬਾਅਦ ਦਿੱਲੀ ਪੁਲਿਸ ਦੀ ਸੂਚਨਾ ਤੇ ਪੁਣੇ ਪੁਲਿਸ ਨੇ ਜਾਧਵ ਨੂੰ ਫੜਿਆ। ਇਹ ਵੀ ਪੜ੍ਹੋ: ਰੱਖਿਆ ਮੰਤਰਾਲੇ ਦਾ ਵੱਡਾ ਫੈਸਲਾ, ਅਗਨੀਵੀਰਾਂ ਨੂੰ ਰੱਖਿਆ ਮੰਤਰਾਲੇ ਦੀਆਂ ਨੌਕਰੀਆਂ 'ਚ ਮਿਲੇਗਾ 10% ਰਾਖਵਾਂਕਰਨ ਹਾਲਾਂਕਿ ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ 4 ਸ਼ਾਰਪ ਸ਼ੂਟਰਾਂ ਦੀ ਪਛਾਣ ਕਰ ਲਈ ਹੈ। ਇਸ ਵਿੱਚ ਹਰਿਆਣਾ ਦੇ ਸੋਨੀਪਤ ਦੇ ਪ੍ਰਿਆਵਰਤ ਫੌਜੀ ਅਤੇ ਅੰਕਿਤ ਸੇਰਸਾ, ਪੰਜਾਬ ਦੇ ਅੰਮ੍ਰਿਤਸਰ ਦਾ ਰਹਿਣ ਵਾਲਾ ਜਗਰੂਪ ਰੂਪਾ ਅਤੇ ਮੋਗਾ ਦਾ ਰਹਿਣ ਵਾਲਾ ਮਨੂ ਕੁੱਸਾ ਸ਼ਾਮਲ ਹੈ। ਪੰਜਾਬ ਪੁਲਿਸ ਇਨ੍ਹਾਂ ਚਾਰਾਂ ਦੀ ਭਾਲ ਕਰ ਰਹੀ ਹੈ। -PTC News


Top News view more...

Latest News view more...