Fri, May 3, 2024
Whatsapp

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਕੀਤਾ 1 ਲੱਖ ਰੁਪਏ ਜ਼ੁਰਮਾਨਾ ,ਜਾਂਚ ਦਾ ਦਿੱਤਾ ਹੁਕਮ

Written by  Shanker Badra -- November 28th 2018 09:52 PM -- Updated: November 30th 2018 10:11 PM
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਕੀਤਾ 1 ਲੱਖ ਰੁਪਏ ਜ਼ੁਰਮਾਨਾ ,ਜਾਂਚ ਦਾ ਦਿੱਤਾ ਹੁਕਮ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਕੀਤਾ 1 ਲੱਖ ਰੁਪਏ ਜ਼ੁਰਮਾਨਾ ,ਜਾਂਚ ਦਾ ਦਿੱਤਾ ਹੁਕਮ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਕੀਤਾ 1 ਲੱਖ ਰੁਪਏ ਜ਼ੁਰਮਾਨਾ ,ਜਾਂਚ ਦਾ ਦਿੱਤਾ ਹੁਕਮ :ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 16 ਪੁਰਾਣੇ ਇੱਕ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਇੱਕ ਲੱਖ ਰੁਪਏ ਦਾ ਜ਼ੁਰਮਾਨਾ ਕਰ ਦਿੱਤਾ ਹੈ।ਜਾਣਕਾਰੀ ਅਨੁਸਾਰ 16 ਸਾਲ ਬਾਅਦ ਦਾਖ਼ਲ ਕੀਤੀ ਪਟੀਸ਼ਨ 'ਤੇ ਇਹ ਜ਼ੁਰਮਾਨਾ ਲਗਾਇਆ ਗਿਆ ਹੈ।ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲੈਂਦੇ ਹੋਏ ਸਰਕਾਰ ਨੂੰ ਜਾਂਚ ਦੇ ਵੀ ਆਦੇਸ਼ ਦਿੱਤੇ ਹਨ।ਹਾਈਕੋਰਟ ਨੇ ਕਿਹਾ ਹੈ ਕਿ ਸਰਕਾਰ ਜਾਂਚ ਕਰੇ ਕਿ ਕਿਸ ਅਧਿਕਾਰੀ ਦੀ ਸਹਿ 'ਤੇ 16 ਸਾਲ ਬਾਅਦ ਅਰਜ਼ੀ ਦਾਇਰ ਕੀਤੀ ਗਈ ਹੈ।ਉਨ੍ਹਾਂ ਅਧਿਕਾਰੀਆਂ ਦੀ ਪਛਾਣ ਕਰਕੇ ਜ਼ੁਰਮਾਨੇ ਦੀ ਇਹ ਰਾਸ਼ੀ ਉਨ੍ਹਾਂ ਤੋਂ ਹੀ ਵਸੂਲਣ ਦੇ ਆਦੇਸ਼ ਦਿੱਤੇ ਹਨ।Punjab and Haryana High Court Punjab govt Rs 1 lakh Fineਪੰਜਾਬ ਸਰਕਾਰ ਵੱਲੋਂ ਦਾਇਰ ਕੀਤੀ ਇਸ ਅਰਜ਼ੀ 'ਤੇ ਜਦੋਂ ਸਵੇਰੇ ਸੁਣਵਾਈ ਸ਼ੁਰੂ ਹੋਈ ਤਾਂ ਚੀਫ ਜਸਟਿਸ ਕ੍ਰਿਸ਼ਨਾ ਮੁਰਾਰੀ ਅਤੇ ਜਸਟਿਸ ਅਰੁਣ ਪਰਲੀ ਦੇ ਬੈਂਚ ਨੇ ਇਸ 'ਤੇ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਪੇਸ਼ ਹੋਣ ਦੇ ਆਦੇਸ਼ ਦਿੰਦੇ ਹੋਏ ਸੁਣਵਾਈ ਮੁਲਤਵੀ ਕਰ ਦਿੱਤੀ।ਇਸ ਦੌਰਾਨ 2 ਘੰਟੇ ਸੁਣਵਾਈ ਚੱਲਣ ਤੋਂ ਬਾਅਦ ਜਦੋਂ ਐਡਵੋਕੇਟ ਜਨਰਲ ਅਦਾਲਤ ਵਿੱਚ ਪੇਸ਼ ਨਹੀਂ ਹੋਏ ਤਾਂ ਹਾਈਕੋਰਟ ਨੇ ਅਦਾਲਤ ਅੰਦਰ ਮੌਜੂਦ ਅਧਿਕਾਰੀ ਤੋਂ ਪੁੱਛਿਆ ਕਿ ਕਿਸ ਦੇ ਕਹਿਣ ਤੇ ਇਹ ਅਰਜ਼ੀ ਦਾਇਰ ਕੀਤੀ ਗਈ ਹੈ।Punjab and Haryana High Court Punjab govt Rs 1 lakh Fineਇਸ ਦੌਰਾਨ ਚੀਫ ਜਸਟਿਸ ਨੇ ਕਿਹਾ ਕਿ 16 ਸਾਲ ਤੱਕ ਸਰਕਾਰ ਸੁੱਤੀ ਹੋਈ ਸੀ ,ਜੋ ਹੁਣ ਅਰਜ਼ੀ ਦਾਇਰ ਕੀਤੀ ਹੈ।ਇੱਕ ਵਾਰ ਤਾਂ ਅਦਾਲਤ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਤਲਬ ਕੀਤੇ ਜਾਣ ਦੇ ਆਦੇਸ਼ ਦਿੱਤੇ ਸਨ ਪਰ ਬਾਅਦ 'ਚ ਇਸ ਅਰਜ਼ੀ ਨੂੰ ਸਿਰੇ ਤੋਂ ਖ਼ਾਰਜ ਕਰਦੇ ਹੋਏ ਹਾਈਕੋਰਟ ਨੇ ਸਰਕਾਰ ਨੂੰ 1 ਲੱਖ ਰੁਪਏ ਜ਼ੁਰਮਾਨਾ ਲਗਾ ਦਿੱਤਾ ਹੈ। -PTCNews


Top News view more...

Latest News view more...