ਪੰਜਾਬ ਸਰਕਾਰ ਦਾ ਨਵਾਂ ਫੈਸਲਾ, ਲੱਗਣਗੇ ਖੇਤੀਬਾੜੀ ਟਿਊਬਵੈੱਲਾਂ 'ਤੇ ਮੀਟਰ ਤੇ ਬਿੱਲ
Punjab Cabinet Decision: Agriculture tube well meters will be installed again: ਪੰਜਾਬ ਸਰਕਾਰ ਦਾ ਨਵਾਂ ਫੈਸਲਾ, ਲੱਗਣਗੇ ਖੇਤੀਬਾੜੀ ਟਿਊਬਵੈੱਲਾਂ 'ਤੇ ਮੀਟਰ ਪੰਜਾਬ 'ਚ ਕਰਜ਼ੇ ਤੋਂ ਪਰੇਸ਼ਾਨ ਕਿਸਾਨਾਂ ਲਈ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ। ਕਿਰਸਾਨੀ ਕਰਜ਼ੇ ਤੋਂ ਇਲਾਵਾ ਹੁਣ ਪੰਜਾਬ ਦੇ ਕਿਸਾਨਾਂ ਨੂੰ ਮੀਟਰਾਂ ਦੇ ਬਿੱਲ ਵੀ ਦੇਣੇ ਪੈਣਗੇ ਕਿਉਂਕਿ ਅੱਜ ਹੋਈ ਕੈਬਨਿਟ ਮੀਟਿੰਗ 'ਚ ਲਏ ਗਏ ਫੈਸਲੇ ਮੁਤਾਬਕ, ਸਰਕਾਰ ਨੇ ਖੇਤੀਬਾੜੀ ਟਿਊਬਵੈੱਲਾਂ 'ਤੇ ਮੀਟਰ ਲਗਾਉਣ ਦਾ ਫੈਸਲਾ ਲਿਆ ਹੈ। ਸਰਕਾਰ ਨੇ ਕਿਹਾ ਹੈ ਕਿ ਸਬਸਿਡੀ ਸਿੱਧਾ ਕਿਸਾਨਾਂ ਦੇ ਖਾਤਿਆਂ 'ਚ ਪਾਈ ਜਾਇਆ ਕਰੇਗੀ। ਮਿਲੀ ਜਾਣਕਾਰੀ ਮੁਤਾਬਕ, ਪਾਈਲਟ ਪ੍ਰਾਜੈਕਟ ਤਹਿਤ 6 ਜਗ੍ਹਾਵਾਂ 'ਤੇ ਮੀਟਰ ਲਗਾਏ ਜਾਣ ਦਾ ਫੈਸਲਾ ਲਿਆ ਗਿਆ ਹੈ। -PTC News