ਇਸ ਦੇਸ਼ ‘ਚ ਹੁਣ ਬੱਚਿਆਂ ‘ਚ ਵਧ ਰਹੇ ਹਨ ਕੋਰੋਨਾ ਵਾਇਰਸ ਦੇ ਮਾਮਲੇ

ਗਲਾਸਗੋ : ਸਕਾਟਲੈਂਡ ਵਿਚ ਕੋਰੋਨਾ ਵਾਇਰਸ ਦੀ ਲਾਗ਼ ਦੇ ਮੱਦੇਨਜ਼ਰ ਹੁਣ ਬੱਚਿਆਂ ‘ਚ ਇਸ ਦੇ ਮਾਮਲੇ ਵਧਦੇ ਨਜ਼ਰ ਆ ਰਹੇ ਹਨ। ਪਬਲਿਕ ਹੈਲਥ ਸਕਾਟਲੈਂਡ (ਪੀ ਐੱਚ ਐੱਸ) ਦੇ ਅਨੁਸਾਰ 14 ਸਾਲ ਤੱਕ ਦੇ ਬੱਚਿਆਂ ‘ਚ ਹਫ਼ਤਾਵਾਰੀ ਲਾਗ਼ ਦੇ ਮਾਮਲੇ 7 ਜੂਨ ਨੂੰ 1,064 ਤੱਕ ਦਰਜ ਕੀਤੇ ਗਏ ਹਨ। ਹਾਲਾਂਕਿ ਬੱਚੇ ਗੰਭੀਰ ਰੂਪ ਨਾਲ ਬੀਮਾਰ ਨਹੀਂ ਹੋ ਰਹੇ ਹਨ ਅਤੇ ਵਿਦਿਆਰਥੀਆਂ ਦੀ ਜ਼ਿਆਦਾਤਰ ਗਿਣਤੀ ਸਕੂਲਾਂ ਤੋਂ ਬਾਹਰ ਹੈ। ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਕਿਹਾ ਹੈ ਕਿ ਜੇਕਰ ਸਕਾਟਲੈਂਡ ਰੈਗੂਲੇਟਰ ਦੁਆਰਾ ਸਿਫਾਰਸ਼ ਕੀਤੀ ਜਾਂਦੀ ਹੈ ਤਾਂ 12-15 ਸਾਲ ਦੇ ਬੱਚਿਆਂ ਨੂੰ ਜਲਦੀ ਹੀ ਟੀਕਾਕਰਨ ਦੀ ਪੇਸ਼ਕਸ਼ ਕੀਤੀ ਜਾਵੇਗੀ।

ਪੜੋ ਹੋਰ ਖਬਰਾਂ: OMG! 29 ਘੰਟੇ ‘ਚ ਤਿਆਰ ਕਰ ਦਿੱਤਾ 10 ਮੰਜ਼ਿਲਾ ਮਕਾਨ

ਸਕਾਟਲੈਂਡ ‘ਚ ਸਭ ਤੋਂ ਛੋਟੀ ਉਮਰ ਦੇ ਸਮੂਹ ‘ਚ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ, ਜਿਸ ਨੇ ਮਈ ਦੀ ਸ਼ੁਰੂਆਤ ਤੋਂ ਚਾਰ ਗੁਣਾ ਵਾਧਾ ਦਰਜ ਕੀਤਾ ਹੈ। ਇਸ ਵਾਧੇ ਦੇ ਬਾਵਜੂਦ, ਡਾਕਟਰਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਕੋਵਿਡ ਦੇ ਕਾਰਨ ਹਸਪਤਾਲਾਂ ‘ਚ ਬੱਚਿਆਂ ਦੇ ਵਾਰਡਾਂ ਵਿਚ ਦਾਖ਼ਲੇ ਘੱਟ ਹਨ ਅਤੇ ਮਾਪਿਆਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਸਕਾਟਲੈਂਡ ‘ਚ ਬਹੁਤ ਸਾਰੇ ਸਕੂਲਾਂ ਨੂੰ ਵਿਦਿਆਰਥੀਆਂ ਦੇ ਸਕਾਰਾਤਮਕ ਟੈਸਟ ਦੇ ਕਾਰਨ ਅਸਥਾਈ ਤੌਰ ‘ਤੇ ਬੰਦ ਕਰਨਾ ਪਿਆ ਹੈ, ਜਿਨ੍ਹਾਂ ‘ਚ ਗੈਲਸ਼ੀਲਜ਼ ‘ਚ ਸੇਂਟ ਪੀਟਰਜ਼ ਪ੍ਰਾਇਮਰੀ ਸਕੂਲ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ। ਅੰਕੜਿਆਂ ਅਨੁਸਾਰ ਪਿਛਲੇ ਹਫ਼ਤੇ ਦੇ ਅੰਤ ‘ਚ ਕੋਵਿਡ ਨਾਲ ਸਬੰਧਤ ਕਾਰਨਾਂ ਕਰਕੇ ਸਕੂਲਾਂ ‘ਚ 15,687 ਵਿਦਿਆਰਥੀ ਗੈਰ ਹਾਜ਼ਰ ਰਹੇ ਜਿਸ ਨਾਲ ਸਮੁੱਚੀ ਹਾਜ਼ਰੀ ਘਟ ਕੇ 87.8% ਰਹਿ ਗਈ ਹੈ।

ਪੜੋ ਹੋਰ ਖਬਰਾਂ: ਅਮਰੀਕਾ ’ਚ ਤੂਫ਼ਾਨ ‘ਕਲਾਊਡੇਟ’ ਦੀ ਦਸਤਕ, ਕਈ ਵਾਹਨ ਫਸੇ

ਯੂਕੇ ਰੈਗੂਲੇਟਰ ਦੁਆਰਾ 12-15 ਸਾਲ ਦੀ ਉਮਰ ਦੇ ਬੱਚਿਆਂ ‘ਚ ਫਾਈਜ਼ਰ-ਬਾਇਓਨਟੈਕ ਟੀਕੇ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸਕਾਟਲੈਂਡ ਦੀ ਸਰਕਾਰ ਹੁਣ ਟੀਕਾਕਰਨ ਦੀ ਸਾਂਝੀ ਕਮੇਟੀ (ਜੇ.ਸੀ.ਵੀ.ਆਈ.) ਦੀ ਬੱਚਿਆਂ ‘ਚ ਟੀਕਾਕਰਨ ਦੀ ਸ਼ੁਰੂਆਤ ਸਬੰਧੀ ਸਲਾਹ ਦੀ ਉਡੀਕ ਕਰ ਰਹੀ ਹੈ।

ਪੜੋ ਹੋਰ ਖਬਰਾਂ: ਪੰਜਾਬ ਸਰਕਾਰ ਨੇ ਵੀ 12ਵੀਂ ਦੀਆਂ ਪ੍ਰੀਖਿਆਵਾਂ ਕੀਤੀਆਂ ਰੱਦ

-PTC News