Mon, Apr 29, 2024
Whatsapp

ਇਸ ਬੰਦੇ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਾਰਨ ਲਈ ਰਚੀ ਸੀ ਸਾਜਿਜ਼ ,ਹੋਇਆ ਬੇਨਕਾਬ

Written by  Shanker Badra -- October 19th 2018 11:19 AM -- Updated: October 19th 2018 11:21 AM
ਇਸ ਬੰਦੇ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਾਰਨ ਲਈ ਰਚੀ ਸੀ ਸਾਜਿਜ਼ ,ਹੋਇਆ ਬੇਨਕਾਬ

ਇਸ ਬੰਦੇ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਾਰਨ ਲਈ ਰਚੀ ਸੀ ਸਾਜਿਜ਼ ,ਹੋਇਆ ਬੇਨਕਾਬ

ਇਸ ਬੰਦੇ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਾਰਨ ਲਈ ਰਚੀ ਸੀ ਸਾਜਿਜ਼ ,ਹੋਇਆ ਬੇਨਕਾਬ:ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਮਾਸਟਰਮਾਈਂਡ ਜਰਮਨ ਸਿੰਘ ਨੂੰ ਬੀਤੀ ਰਾਤ ਰਾਜਸਥਾਨ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।ਜਾਣਕਾਰੀ ਅਨੁਸਾਰ ਜਰਮਨ ਸਿੰਘ ਨੂੰ ਰਾਜਸਥਾਨ ਦੇ ਕੋਲਯਾਤ ਇਲਾਕੇ ਦੇ ਗੁਰਦੁਆਰੇ ਤੋਂ ਪੰਜਾਬ ਪੁਲਿਸ ਦੀ ਮਦਦ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 02 ਅਕਤੂਬਰ ਦੀ ਰਾਤ ਉੱਤਰ ਪ੍ਰਦੇਸ਼ ਦੇ ਸ਼ਾਮਲੀ ਦੇ ਝਿੰਝਾਣਾ ਥਾਣੇ ਦੇ ਪਿੰਡ ਕਮਾਲਪੁਰ ਦੀ ਚੈੱਕਪੋਸਟ 'ਤੇ ਇਨ੍ਹਾਂ ਮੁਲਜ਼ਮਾਂ ਨੇ ਹਮਲਾ ਕਰਕੇ ਹੈੱਡ ਕਾਂਸਟੇਬਲ ਸੰਸਾਰ ਸਿੰਘ ਅਤੇ ਹੋਮਗਾਰਡ ਸੰਜੇ ਵਰਮਾ ਨੂੰ ਗੋਲੀ ਮਾਰ ਕੇ ਹਥਿਆਰ ਲੁੱਟ ਲਏ ਸਨ।ਪੁਲਿਸ ਮੁਤਾਬਕ ਇਨ੍ਹਾਂ ਹਥਿਆਰਾਂ ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਤਲ ਕੀਤਾ ਜਾਣਾ ਸੀ।ਪੁਲਿਸ ਵਲੋਂ ਬਰਾਮਦ ਕੀਤਾ ਗਿਆ ਅਸਲਾ ਮੁਲਜ਼ਮਾਂ ਨੇ ਇਕ ਗੁਰਦੁਆਰਾ ਸਾਹਿਬ ਦੇ ਕਮਰੇ ਵਿਚ ਲੁਕਾ ਕੇ ਰੱਖਿਆ ਸੀ। ਮੇਰਠ ਪੁਲਿਸ ਨੇ ਬੀਤੇ ਦਿਨੀਂ 'ਖ਼ਾਲਿਸਤਾਨੀਆਂ' ਵਿਚਾਲੇ ਹੋਏ ਮੁਕਾਬਲੇ 'ਚ ਚੌਸਾਨਾ ਚੌਕੀ ਦੇ ਨਾਕੇ 'ਤੇ ਰਾਈਫ਼ਲ-ਲੁੱਟ ਕਾਂਡ ਦੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਸੀ,ਇਸ ਘਟਨਾ ਦਾ ਮਾਸਟਰਮਾਈਂਡ ਜਰਮਨ ਸਿੰਘ ਫਰਾਰ ਸੀ। -PTCNews


Top News view more...

Latest News view more...