ਪੰਜਾਬ ਸਰਕਾਰ ਨੇ ਲਿਆ ਫੈਸਲਾ, ਬੰਦ ਹੋਣਗੇ ਕੋਰੋਨਾ ਕੇਅਰ ਸੈਂਟਰ
ਕੋਰੋਨਾ ਮਹਾਮਾਰੀ ਨਾਲ ਨਜਿੱਠ ਰਹੀ ਪੰਜਾਬ ਸਰਕਾਰ ਨੇ ਅੱਜ ਵੱਡਾ ਫੈਸਲਾ ਲਿਆ ਹੈ ਇਸ ਫੈਸਲੇ ਤਹਿਤ ਹੁਣ ਕੋਵਿਡ ਕੇਅਰ ਸੈਂਟਰ ਬੰਦ ਕਰ ਦਿੱਤੇ ਜਾਣਗੇ। ਇਹ ਫੈਸਲਾ ਸਰਕਾਰ ਨੇ ਲਗਾਤਾਰ ਘੱਟ ਰਹੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਨੂੰ ਦੇਖਦੇ ਹੋਏ ਲਿਆ ਗਿਆ ਹੈ। ਕੋਵਿਡ ਕੇਅਰ ਸੈਂਟਰਾਂ ਵਿਚ ਮਰੀਜ਼ਾਂ ਦੀ ਗਿਣਤੀ ਨਾਮਾਤਰ ਹੋਣ ਕਾਰਨ ਲਿਆ ਹੈ। ਇਸ ਤਹਿਤ ਹੀ ਵਲੰਟੀਅਰਸ ਅਤੇ ਸਟਾਫ ਦੀਆਂ ਸੇਵਾਵਾਂ ਖਤਮ ਕਰਨ ਦੇ ਹੁਕਮ ਵੀ ਦੇ ਦਿਤੇ ਹਨ।
ਫੈਸਲੇ ਤੋਂ ਬਾਅਦ ਹੁਣ ਕੋਵਿਡ ਕੇਅਰ ਸੈਂਟਰ ਵਿਚ ਵਰਤੇ ਜਾ ਰਹੇ ਸਾਰੇ ਕਲੀਨਿਕਲ ਉਪਕਰਣ, ਮੈਡੀਕਲ ਉਪਕਰਣ, ਬਿਜਲੀ ਦੇ ਉਪਕਰਣ, ਫਰਨੀਚਰ, ਵ੍ਹੀਲਚੇਅਰ, ਟਰਾਲੀ, ਲਾਂਡਰੀ ਮਸ਼ੀਨਾਂ ਆਦਿ ਜ਼ਿਲਾ ਹਸਪਤਾਲਾਂ ਵਿਚ ਵਾਪਸ ਭੇਜੀਆਂ ਜਾਣਗੀਆਂ। ਇਸਦੇ ਲਈ ਨੋਡਲ ਅਫਸਰਾਂ ਅਤੇ ਕੋਵਿਡ ਕੇਅਰ ਸੈਂਟਰ ਦੇ ਇੰਚਾਰਜਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਮਸ਼ੀਨਰੀਆਂ ਨੂੰ ਜ਼ਿਲ੍ਹਾ ਹਸਪਤਾਲਾਂ ਵਿੱਚ ਵਾਪਸ ਭੇਜ ਦਿੱਤਾ ਜਾਵੇ।
ਇਸ ਵੇਲੇ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਤਕ ਦੇ ਆਂਕੜੇ 1,19,186 ਗਿਣੇ ਗਏ ਹਨ ਅਤੇ ਸੂਬੇ ਭਰ 'ਚ ਕੁੱਲ 1,02,648 ਮਰੀਜਾਂ ਨੂੰ ਇਲਾਜ਼ ਤੋਂ ਬਾਅਦ ਛੁੱਟੀ ਦਿੱਤੀ ਗਈ , ਅਤੇ ਜਿੰਨਾ ਮਰੀਜ਼ਾਂ ਦੀ ਹਾਲਤ ਗੰਭੀਰ ਹੈ ਉਨ੍ਹਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਰੈਫਰ ਕਰਨ ਦੀ ਗੱਲ ਆਖੀ ਗਈ ਹੈ।