Sun, May 5, 2024
Whatsapp

ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਯਾਤਰਾ ਤੋਂ ਪਰਤਣ ਵਾਲਿਆਂ ਲਈ ਸੋਧੇ ਦਿਸ਼ਾ-ਨਿਰਦੇਸ਼ ਜਾਰੀ

Written by  Shanker Badra -- August 31st 2020 04:12 PM
ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਯਾਤਰਾ ਤੋਂ ਪਰਤਣ ਵਾਲਿਆਂ ਲਈ ਸੋਧੇ ਦਿਸ਼ਾ-ਨਿਰਦੇਸ਼ ਜਾਰੀ

ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਯਾਤਰਾ ਤੋਂ ਪਰਤਣ ਵਾਲਿਆਂ ਲਈ ਸੋਧੇ ਦਿਸ਼ਾ-ਨਿਰਦੇਸ਼ ਜਾਰੀ

ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਯਾਤਰਾ ਤੋਂ ਪਰਤਣ ਵਾਲਿਆਂ ਲਈ ਸੋਧੇ ਦਿਸ਼ਾ-ਨਿਰਦੇਸ਼ ਜਾਰੀ:ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਯਾਤਰਾ ਤੋਂ ਆਉਣ ਵਾਲਿਆਂ ਲਈ ਸੋਧੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ  ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਯਾਤਰਾ ਤੋਂ ਪਹਿਲਾਂ ਸਾਰੇ ਯਾਤਰੀਆਂ ਨੂੰ ਨਿਰਧਾਰਤ ਯਾਤਰਾ ਤੋਂ ਘੱਟੋ ਘੱਟ 72 ਘੰਟੇ ਪਹਿਲਾਂ ਆਨ ਲਾਈਨ ਪੋਰਟਲ (www.newdelhiairport.in) 'ਤੇ ਸਵੈ-ਘੋਸ਼ਣਾ ਪੱਤਰ ਜਮ੍ਹਾਂ ਕਰਨਾ ਹੋਵੇਗਾ। ਉਨ੍ਹਾਂ ਨੂੰ ਪੋਰਟਲ 'ਤੇ ਇਹ ਸਵੈ-ਘੋਸ਼ਣਾ ਵੀ ਦੇਣੀ ਹੋਵੇਗੀ ਕਿ ਉਹ 14 ਦਿਨਾਂ ਦੇ ਲਾਜ਼ਮੀ ਇਕਾਂਤਵਾਸ ਅਰਥਾਤ ਆਪਣੇ ਖ਼ਰਚੇ 'ਤੇ 7 ਦਿਨਾਂ ਦਾ ਸੰਸਥਾਗਤ ਇਕਾਂਤਵਾਸ ਜਿਸ ਤੋਂ ਬਾਅਦ ਸਿਹਤ ਦੀ ਸਵੈ- ਨਿਗਰਾਨੀ ਦੀ ਸ਼ਰਤ 'ਤੇ 7 ਦਿਨਾਂ ਦਾ ਘਰੇਲੂ ਇਕਾਂਵਾਸ, ਦੀ ਪਾਲਣਾ ਕਰਨਗੇ। [caption id="attachment_427383" align="aligncenter" width="300"] ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਯਾਤਰਾ ਤੋਂ ਪਰਤਣ ਵਾਲਿਆਂ ਲਈ ਸੋਧੇ ਦਿਸ਼ਾ-ਨਿਰਦੇਸ਼ ਜਾਰੀ[/caption] ਮੰਤਰੀ ਨੇ ਸਪੱਸ਼ਟ ਕੀਤਾ ਕਿ ਹੁਣ ਯਾਤਰੀ ਘਰੇਲੂ ਇਕਾਂਤਵਾਸ ਲਈ ਸਿੱਧੇ ਆਨਲਾਈਨ ਵੀ ਅਪਲਾਈ ਕਰ ਸਕਦੇ ਹਨ ,ਜਿਸ ਤਹਿਤ ਸਿਰਫ਼ ਮਾਨਸਿਕ ਪ੍ਰੇਸ਼ਾਨੀ ਦੇ ਠੋਸ ਕਾਰਨਾਂ/ਕੇਸਾਂ ਜਿਵੇਂ ਕਿ ਗਰਭ ਅਵਸਥਾ, ਪਰਿਵਾਰ ਵਿੱਚ ਮੌਤ ਹੋਣ, ਗੰਭੀਰ ਬਿਮਾਰੀ ਅਤੇ 10 ਸਾਲ ਜਾਂ ਇਸ ਤੋਂ ਘੱਟ ਉਮਰ ਵਾਲੇ ਬੱਚਿਆਂ ਦੇ ਮਾਪਿਆਂ ਲਈ 14 ਦਿਨਾਂ ਦੇ ਘਰੇਲੂ ਇਕਾਂਤਵਾਸ ਦੀ ਆਗਿਆ ਹੋਵੇਗੀ। ਜੇ ਉਹ ਇਸ ਤਰ੍ਹਾਂ ਦੀ ਛੋਟ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਯਾਤਰਾ ਤੋਂ ਘੱਟੋ ਘੱਟ 72 ਘੰਟੇ ਪਹਿਲਾਂ ਆਨ ਲਾਈਨ ਪੋਰਟਲ (www.newdelhiairport.in) 'ਤੇ ਬਿਨੈ ਕਰਨਾ ਹੋਵੇਗਾ। ਉਹਨਾਂ ਕਿਹਾ ਕਿ ਅੰਤਰਰਾਸ਼ਟਰੀ ਯਾਤਰੀ ਪੋਰਟਲ 'ਤੇ ਕੋਵਿਡ-19 ਦੀ ਟੈਸਟ ਰਿਪੋਰਟ ਜਮ੍ਹਾ ਕਰਵਾ ਸਕਦੇ ਹਨ ਅਤੇ ਇੱਥੇ ਪਹੁੰਚਣ 'ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨੋਡਲ ਅਧਿਕਾਰੀ ਨੂੰ ਰਿਪੋਰਟ ਕਰਨਾ ਲਾਜ਼ਮੀ ਹੋਵੇਗਾ। ਸਰਕਾਰ ਦੁਆਰਾ ਆਨਲਾਈਨ ਪੋਰਟਲ 'ਤੇ ਦਿੱਤਾ ਗਿਆ ਫੈਸਲਾ ਅੰਤਿਮ ਹੋਵੇਗਾ। [caption id="attachment_427385" align="aligncenter" width="300"] ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਯਾਤਰਾ ਤੋਂ ਪਰਤਣ ਵਾਲਿਆਂ ਲਈ ਸੋਧੇ ਦਿਸ਼ਾ-ਨਿਰਦੇਸ਼ ਜਾਰੀ[/caption] ਉਨ੍ਹਾਂ ਕਿਹਾ ਕਿ ਯਾਤਰੀ ਆਰਟੀਪੀਸੀਆਰ ਦੀ ਨੈਗੇਟਿਵ ਟੈਸਟ ਰਿਪੋਰਟ ਨੂੰ ਜਮ੍ਹਾ ਕਰਵਾ ਕੇ ਸੰਸਥਾਗਤ ਇਕਾਂਤਵਾਸ ਦੀ ਛੋਟ ਲੈ ਸਕਦੇ ਹਨ। ਇਹ ਟੈਸਟ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ 96 ਘੰਟਿਆਂ ਦੌਰਾਨ ਕੀਤਾ ਜਾਣਾ ਚਾਹੀਦਾ ਹੈ। ਟੈਸਟ ਦੀ ਰਿਪੋਰਟ ਵਿਚਾਰਨ ਲਈ ਪੋਰਟਲ `ਤੇ ਅਪਲੋਡ ਕੀਤੀ ਜਾਵੇ। ਸ. ਸਿੱਧੂ ਨੇ ਅੱਗੇ ਕਿਹਾ ਕਿ ਹਰੇਕ ਯਾਤਰੀ ਰਿਪੋਰਟ ਦੀ ਪ੍ਰਮਾਣਿਕਤਾ ਦੇ ਸਬੰਧ ਵਿੱਚ ਸਵੈ-ਘੋਸ਼ਣਾ ਵੀ ਜਮ੍ਹਾ ਕਰੇਗਾ ਅਤੇ ਜਾਣਕਾਰੀ ਗਲਤ ਪਾਏ ਜਾਣ `ਤੇ ਕਾਰਵਾਈ ਲਈ ਜ਼ਿੰਮੇਵਾਰ ਹੋਵੇਗਾ। ਟੈਸਟ ਰਿਪੋਰਟ ਭਾਰਤ ਵਿੱਚ ਦਾਖ਼ਲ ਹੋਣ ਮੌਕੇ ਹਵਾਈ ਅੱਡੇ `ਤੇ ਵੀ ਵਿਖਾਈ ਜਾ ਸਕਦੀ ਹੈ। [caption id="attachment_427384" align="aligncenter" width="300"] ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਯਾਤਰਾ ਤੋਂ ਪਰਤਣ ਵਾਲਿਆਂ ਲਈ ਸੋਧੇ ਦਿਸ਼ਾ-ਨਿਰਦੇਸ਼ ਜਾਰੀ[/caption] ਉਨ੍ਹਾਂ ਅੱਗੇ ਕਿਹਾ ਕਿ ਯਾਤਰਾ ਤੋਂ ਪਹਿਲਾਂ, ਯਾਤਰੀਆਂ ਨੂੰ ਸਬੰਧਤ ਏਜੰਸੀਆਂ ਦੁਆਰਾ ਟਿਕਟ ਦੇ ਨਾਲ ਨਾਲ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਸਬੰਧੀ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਵੇਗੀ। ਸਾਰੇ ਯਾਤਰੀਆਂ ਨੂੰ ਆਪਣੀ ਮੋਬਾਇਲ ਡਿਵਾਇਜ਼ `ਤੇ ਅਰੋਗਿਆ ਸੇਤੂ ਐਪ ਡਾਊਨਲੋਡ ਕਰਨ ਅਤੇ ਹਵਾਈ ਜਹਾਜ਼/ਸਮੁੰਦਰੀ ਜਹਾਜ਼ ਵਿਚ ਸਵਾਰ ਹੋਣ ਸਮੇਂ ਥਰਮਲ ਸਕਰੀਨਿੰਗ ਤੋਂ ਬਾਅਦ ਸਿਰਫ ਲੱਛਣ ਨਾ ਪਾਏ ਜਾਣ ਵਾਲੇ ਯਾਤਰੀਆਂ ਨੂੰ ਸਵਾਰ ਹੋਣ ਦੀ ਆਗਿਆ ਹੋਵੇਗੀ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਮੀਨੀ ਰਸਤੇ ਰਾਹੀਂ ਆਉਣ ਵਾਲੇ ਯਾਤਰੀਆਂ ਨੂੰ ਵੀ ਉਕਤ ਪ੍ਰੋਟੋਕੋਲ ਦੀ ਪਾਲਣਾ ਕਰਨੀ ਹੋਵਗੀ ਅਤੇ ਸਿਰਫ ਲੱਛਣ ਨਾ ਪਾਏ ਜਾਣ ਵਾਲੇ ਵਿਅਕਤੀਆਂ ਨੂੰ ਭਾਰਤ ਵਿੱਚ ਦਾਖ਼ਲ ਹੋਣ ਦੀ ਆਗਿਆ ਦਿੱਤੀ ਜਾਵੇਗੀ। ਹਵਾਈ ਅੱਡਿਆਂ `ਤੇ ਵਾਤਾਵਰਣ ਦੀ ਸਵੱਛਤਾ ਅਤੇ ਡਿਸਇਨਫੈਕਸ਼ਨ ਜਿਹੇ ਢੁੱਕਵੇਂ ਇਹਤਿਆਤ ਯਕੀਨੀ ਬਣਾਏ ਜਾਣਗੇ। ਮੰਤਰੀ ਨੇ ਕਿਹਾ ਕਿ ਯਾਤਰਾ ਲਈ ਸਵਾਰ ਹੋਣ ਮੌਕੇ ਹਵਾਈ ਅੱਡਿਆਂ `ਤੇ ਇੱਕ-ਦੂਜੇ ਤੋਂ ਸਮਾਜਿਕ ਦੂਰੀ ਯਕੀਨੀ ਬਣਾਉਣ ਸਬੰਧੀ ਹਰ ਸੰਭਵ ਉਪਾਅ ਯਕੀਨੀ ਬਣਾਏ ਜਾਣਗੇ। ਯਾਤਰਾ ਦੌਰਾਨ, ਜਿਨ੍ਹਾਂ ਯਾਤਰੀਆਂ ਨੇ ਪੋਰਟਲ `ਤੇ ਸਵੈ-ਘੋਸ਼ਣਾ ਪੱਤਰ ਨਹੀਂ ਭਰਿਆ, ਨੂੰ  ਹਵਾਈ ਜਹਾਜ਼/ਸਮੁੰਦਰੀ ਜਹਾਜ਼ ਵਿਚ ਸਵਾਰ ਹੋਣ ਤੋਂ ਬਾਅਦ ਉਕਤ ਫਾਰਮ ਭਰਨਾ ਹੋਵੇਗਾ ਅਤੇ ਇਸ ਦੀ ਇਕ ਕਾਪੀ ਹਵਾਈ ਅੱਡੇ / ਬੰਦਰਗਾਹ / ਲੈਂਡਪੋਰਟ `ਤੇ ਮੌਜੂਦ ਸਿਹਤ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਦਿੱਤੀ ਜਾਵੇਗੀ। ਵਿਕਲਪ ਦੇ ਤੌਰ `ਤੇ ਅਜਿਹੇ ਯਾਤਰੀ ਸਹੂਲਤ ਉਪਲੱਬਧ ਹੋਣ `ਤੇ ਸਬੰਧਤ ਅਥਾਰਟੀਆਂ ਦੇ ਨਿਰਦੇਸ਼ਾਂ ਅਨੁਸਾਰ ਹਵਾਈ ਅੱਡੇ/ ਬੰਦਰਗਾਹ / ਲੈਂਡਪੋਰਟ `ਤੇ ਆਉਣ ਤੋਂ ਬਾਅਦ ਪੋਰਟਲ `ਤੇ ਸਵੈ-ਘੋਸ਼ਣਾ ਪੱਤਰ ਜਮ੍ਹਾਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਹਵਾਈ ਅੱਡਿਆਂ / ਪੋਰਟ ਅਤੇ ਹਵਾਈ ਜਹਾਜ਼ਾਂ/ਸਮੁੰਦਰੀ ਜ਼ਹਾਜ਼ਾਂ ਵਿੱਚ ਅਤੇ ਯਾਤਰਾ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਸਮੇਤ ਕੋਵਿਡ -19 ਸਬੰਧੀ ਜ਼ਰੂਰੀ ਘੋਸ਼ਣਾ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਹਵਾਈ ਜਹਾਜ਼ / ਸਮੁੰਦਰੀ ਜਹਾਜ਼ ਵਿੱਚ ਸਵਾਰ ਹੋਣ ਸਮੇਂ ਏਅਰਲਾਈਨ/ਸਮੁੰਦਰੀ ਜਹਾਜ਼ ਦੇ ਸਟਾਫ਼ ਅਤੇ ਯਾਤਰੀਆਂ ਵੱਲੋਂ ਮਾਸਕ ਪਹਿਨਣ, ਸਾਫ਼-ਸਫ਼ਾਈ ਅਤੇ ਹੱਥਾਂ ਦੀ ਸਫ਼ਾਈ ਆਦਿ ਦੀ ਪਾਲਣਾ ਕੀਤੀ ਜਾਵੇਗੀ। ਮੰਤਰੀ ਨੇ ਕਿਹਾ ਕਿ ਆਉਣ ਮੌਕੇ ਸਮਾਜਿਕ ਦੂਰੀ ਬਣਾਏ ਰੱਖਣ ਸਬੰਧੀ ਨਿਯਮਾਂ ਨੂੰ ਯਕੀਨੀ ਬਣਾਇਆ ਜਾਵੇ। ਹਵਾਈ ਅੱਡੇ / ਸਮੁੰਦਰੀ ਬੰਦਰਗਾਹ / ਲੈਂਡਪੋਰਟ ਵਿਖੇ ਮੌਜੂਦ ਸਿਹਤ ਅਧਿਕਾਰੀਆਂ ਦੁਆਰਾ ਸਾਰੇ ਯਾਤਰੀਆਂ ਦੀ ਥਰਮਲ ਸਕਰੀਨਿੰਗ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਹਵਾਈ ਅੱਡੇ ਵਿਖੇ ਤੈਨਾਤ ਸਿਹਤ ਕਰਮਚਾਰੀਆਂ ਨੂੰ ਆਨਲਾਈਨ ਭਰਿਆ ਗਿਆ ਸਵੈ-ਘੋਸ਼ਣਾ ਪੱਤਰ (ਜਾਂ ਫਿਜ਼ੀਕਲ ਸਵੈ-ਘੋਸ਼ਣਾ ਪੱਤਰ ਦੀ ਇਕ ਕਾਪੀ ਜਮ੍ਹਾ ਕਰਾਉਣੀ ਹੋਵੇਗੀ) ਵਿਖਾਉਣਾ ਹੋਵੇਗਾ। ਸਕਰੀਨਿੰਗ ਦੌਰਾਨ ਲੱਛਣ ਪਾਏ ਜਾਣ ਵਾਲੇ ਵਿਅਕਤੀਆਂ ਨੂੰ ਤੁਰੰਤ ਇਕਾਂਤਵਾਸ ਕੀਤਾ ਜਾਵੇਗਾ ਅਤੇ ਸਿਹਤ ਪ੍ਰੋਟੋਕੋਲ ਦੇ ਅਨੁਸਾਰ ਸਿਹਤ ਸੰਸਥਾ ਵਿੱਚ ਲਿਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਥਰਮਲ ਸਕਰੀਨਿੰਗ ਤੋਂ ਬਾਅਦ ਜਿਨ੍ਹਾਂ ਯਾਤਰੀਆਂ ਨੂੰ ਸੰਸਥਾਗਤ ਕੁਆਰੰਟੀਨ ਤੋਂ ਛੋਟ ਦਿੱਤੀ ਗਈ ਹੈ (ਜਿਵੇਂ ਆਨਲਾਈਨ ਪੋਰਟਲ `ਤੇ ਪਹਿਲਾਂ ਹੀ ਦਰਸਾਇਆ ਗਿਆ ਹੋਵੇ) ਨੂੰ 14 ਦਿਨਾਂ ਦੇ ਘਰੇਲੂ ਇਕਾਂਤਵਾਸ ਦੀ ਆਗਿਆ ਦੇਣ ਤੋਂ ਪਹਿਲਾਂ ਸਬੰਧਤ ਅਥਾਰਟੀਆਂ ਨੂੰ ਫੋਨ / ਸੰਚਾਰ ਦੇ ਕਿਸੇ ਹੋਰ ਮਾਧਿਆਮ ਰਾਹੀਂ ਸੂਚਿਤ ਕਰਨਾ ਹੋਵੇਗਾ।  ਇਨ੍ਹਾਂ ਯਾਤਰੀਆਂ ਨੂੰ ਘੱਟੋ ਘੱਟ 7 ਦਿਨਾਂ ਲਈ ਸੰਸਥਾਗਤ ਕੁਆਰੰਟੀਨ ਤਹਿਤ ਰੱਖਿਆ ਜਾਵੇਗਾ। ਉਨ੍ਹਾਂ ਦੀ ਜਾਂਚ https://www.mohfw.gov.in/pdf/Revisedtestingguidelines.pdf `ਤੇ ਉਪਲਬਧ ਆਈਸੀਐਮਆਰ ਪ੍ਰੋਟੋਕੋਲ ਦੇ ਅਨੁਸਾਰ ਕੀਤੀ ਜਾਏਗੀ ਅਤੇ ਜੇ ਉਹ ਪਾਜ਼ੇਟਿਵ ਪਾਏ ਜਾਂਦੇ ਹਨ ਤਾਂ ਡਾਕਟਰੀ ਜਾਂਚ ਕੀਤੀ ਜਾਵੇਗੀ। ਜੇ ਉਨ੍ਹਾਂ ਵਿੱਚ ਲੱਛਣ ਨਹੀਂ ਪਾਏ ਜਾਂਦੇ ਜਾਂ ਬਹੁਤ ਘੱਟ ਲੱਛਣ ਪਾਏ ਜਾਂਦੇ ਹਨ ਤਾਂ ਉਹਨਾਂ ਨੂੰ ਜਿਵੇਂ ਉੱਚਿਤ ਲੱਗੇ ਕੋਵਿਡ ਜਾਂ ਘਰੇਲੂ ਇਕਾਂਤਵਾਸ ਦੀ ਆਗਿਆ ਦਿੱਤੀ ਜਾਵੇਗੀ। ਜਿਨ੍ਹਾਂ ਯਾਤਰੀਆਂ ਵਿੱਚ ਹਲਕੇ/ ਦਰਮਿਆਨੇ/ ਗੰਭੀਰ ਲੱਛਣ ਪਾਏ ਜਾਂਦੇ ਹਨ ਉਹਨਾਂ ਨੂੰ ਸਮਰਪਿਤ  ਸਿਹਤ ਸਹੂਲਤਾਂ ਵਿੱਚ ਦਾਖਲ ਕੀਤਾ ਜਾਵੇਗਾ ਅਤੇ ਦਿੱਤੇ ਪ੍ਰੋਟੋਕੋਲ ਅਨੁਸਾਰ ਉਨ੍ਹਾਂ ਦਾ ਇਲਾਜ ਕੀਤਾ ਜਾਵੇਗਾ। ਜੋ ਯਾਤਰੀ ਨੈਗੇਟਿਵ ਪਾਏ ਜਾਂਦੇ ਹਨ ਉਨ੍ਹਾਂ ਨੂੰ ਖੁਦ ਨੂੰ ਘਰੇਲੂ ਇਕਾਂਤਵਾਸ ਅਤੇ 7 ਦਿਨਾਂ ਤੱਕ ਆਪਣੀ ਸਿਹਤ ਦੀ ਸਵੈ-ਨਿਗਰਾਨੀ ਦੀ ਸਲਾਹ ਦਿੱਤੀ ਜਾਏਗੀ। ਕਿਸੇ ਵੀ ਤਰ੍ਹਾਂ ਦੇ ਲੱਛਣ ਵਿਖਾਈ ਦੇਣ `ਤੇ ਉਨ੍ਹਾਂ ਨੂੰ ਜ਼ਿਲ੍ਹਾ ਨਿਗਰਾਨ ਅਧਿਕਾਰੀ ਜਾਂ ਸਟੇਟ/ਨੈਸ਼ਨਲ ਕਾਲ ਸੈਂਟਰ (104/1075) `ਤੇ ਸੂਚਿਤ ਕਰਨਾ ਹੋਵੇਗਾ। -PTCNews


Top News view more...

Latest News view more...