Fri, Apr 26, 2024
Whatsapp

ਦਿੱਲੀ ਤੋਂ ਬਾਅਦ ਹੁਣ ਪੰਜਾਬ ‘ਚ ਵੀ ਖੁੱਲ੍ਹਣਗੇ ਸਮਾਰਟ ਸਕੂਲ, 117 ਹਲਕਿਆਂ ‘ਚ ਖੁੱਲ੍ਹਣਗੇ 117 ਸਮਾਰਟ ਸਕੂਲ

Written by  Riya Bawa -- May 24th 2022 01:08 PM
ਦਿੱਲੀ ਤੋਂ ਬਾਅਦ ਹੁਣ ਪੰਜਾਬ ‘ਚ ਵੀ ਖੁੱਲ੍ਹਣਗੇ ਸਮਾਰਟ ਸਕੂਲ, 117 ਹਲਕਿਆਂ ‘ਚ ਖੁੱਲ੍ਹਣਗੇ 117 ਸਮਾਰਟ ਸਕੂਲ

ਦਿੱਲੀ ਤੋਂ ਬਾਅਦ ਹੁਣ ਪੰਜਾਬ ‘ਚ ਵੀ ਖੁੱਲ੍ਹਣਗੇ ਸਮਾਰਟ ਸਕੂਲ, 117 ਹਲਕਿਆਂ ‘ਚ ਖੁੱਲ੍ਹਣਗੇ 117 ਸਮਾਰਟ ਸਕੂਲ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਹੁਣ ਮੁਹੱਲਾ ਕਲੀਨਿਕਾਂ ਤੋਂ ਬਾਅਦ ਸਮਾਰਟ ਸਕੂਲ ਖੋਲ੍ਹਣ ਦੀ ਤਿਆਰੀ ਵਿਚ ਹਨ। ਹੁਣ ਪੰਜਾਬ ‘ਚ 117 ਸਮਾਰਟ ਸਕੂਲ ਖੋਲ੍ਹੇ ਜਾਣਗੇ। ਬਜਟ ‘ਚ ਫੰਡ ਅਲਾਟ ਕੀਤਾ ਜਾਵੇਗਾ। ਸਿੱਖਿਆ ਮੰਤਰੀ ਮੀਤ ਹੇਅਰ ਦੇ ਐਲਾਨ ਮੁਤਾਬਕ ਪੰਜਾਬ 'ਚ ਦਿੱਲੀ ਦੀ ਤਰਜ਼ 'ਤੇ 117 ਸਮਾਰਟ ਸਕੂਲ ਖੋਲ੍ਹੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਲਈ ਟੀਮਾਂ ਵੀ ਜੁੜ ਚੁੱਕੀਆਂ ਹਨ। ਪੰਜਾਬ ਸਰਕਾਰ ਦਾ ਸਿੱਖਿਆ ਨੂੰ ਲੈ ਕੇ ਵੱਡਾ ਐਲਾਨ, ਸੂਬੇ 'ਚ ਖੋਲ੍ਹੇ ਜਾਣਗੇ 117 ਸਮਾਰਟ ਸਕੂਲ ਇਸ ਤਹਿਤ ਪੰਜਾਬ ਦੇ ਹਰ ਜ਼ਿਲ੍ਹੇ 'ਚ ਸਮਾਰਟ ਸਕੂਲ ਖੋਲ੍ਹੇ ਜਾਣਗੇ। ਇਨ੍ਹਾਂ ਸਮਾਰਟ ਸਕੂਲਾਂ 'ਚ ਡਿਜੀਟਲ ਬੋਰਡ, ਨਵੀਆਂ ਲੈਬਾਂ, ਲਾਈਬ੍ਰੇਰੀ ਅਤੇ ਤਕਨੀਕੀ ਅਧਿਆਪਕ ਹੋਣਗੇ। ਸੂਬੇ 'ਚ ਮੁਹੱਲਾ ਕਲੀਨਿਕਾਂ ਦੇ ਐਲਾਨ ਤੋਂ ਬਾਅਦ ਹੁਣ ਪੰਜਾਬ 'ਚ ਇਹ ਸਮਾਰਟ ਸਕੂਲ ਖੋਲ੍ਹਣ ਦੀ ਤਿਆਰੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਇਸ ਦੇ ਲਈ ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ ਹੁਣ ਤੱਕ ਕਰੀਬ 100 ਖੇਤਰਾਂ ਦੀ ਪਛਾਣ ਕਰ ਚੁੱਕਾ ਹੈ। ਪੰਜਾਬ ਸਰਕਾਰ ਦਾ ਸਿੱਖਿਆ ਨੂੰ ਲੈ ਕੇ ਵੱਡਾ ਐਲਾਨ, ਸੂਬੇ 'ਚ ਖੋਲ੍ਹੇ ਜਾਣਗੇ 117 ਸਮਾਰਟ ਸਕੂਲ ਇਹ ਵੀ ਪੜ੍ਹੋ : ਪੰਜਾਬ 'ਚ ਪਏ ਮੀਂਹ ਨੇ ਠੰਢ ਦਾ ਅਹਿਸਾਸ ਕਰਵਾਇਆ, ਉਤਰ-ਭਾਰਤ 'ਚ ਭਾਰੀ ਬਾਰਿਸ਼ ਤੇ ਤੇਜ਼ ਹਵਾਵਾਂ ਚੱਲੀਆਂ ਇਨ੍ਹਾਂ ਸਕੂਲਾਂ 'ਚ ਪੜ੍ਹਾਈ ਦਾ ਪੱਧਰ ਨਿੱਜੀ ਸਕੂਲਾਂ ਤੋਂ ਵੀ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਨ੍ਹਾਂ ਸਮਾਰਟ ਸਕੂਲਾਂ 'ਚ ਸਮਾਰਟ ਕਲਾਸ ਰੂਮ ਹੋਣਗੇ, ਜਿੱਥੇ ਪ੍ਰਾਜੈਕਟ ਲਗਾਏ ਜਾਣਗੇ। ਇਸ ਦੇ ਲਈ ਸਾਰਾ ਬਜਟ ਤਿਆਰ ਕਰ ਲਿਆ ਗਿਆ ਹੈ। ਇਨ੍ਹਾਂ ਸਮਾਰਟ ਸਕੂਲਾਂ 'ਚ ਇਨਡੋਰ-ਆਊਟਡੋਰ ਖੇਡਾਂ ਆਦਿ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਅਤੇ ਸਾਫ-ਸੁਥਰੇ ਕਲਾਸਰੂਮਾਂ 'ਚ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਵਾਂ ਦਿੱਤੀਆਂ ਜਾਣਗੀਆਂ। ਪੰਜਾਬ ਸਰਕਾਰ ਦਾ ਸਿੱਖਿਆ ਨੂੰ ਲੈ ਕੇ ਵੱਡਾ ਐਲਾਨ, ਸੂਬੇ 'ਚ ਖੋਲ੍ਹੇ ਜਾਣਗੇ 117 ਸਮਾਰਟ ਸਕੂਲ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਸਬੰਧੀ ਟੀਮ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਪ੍ਰੋਜੈਕਟ ਤਹਿਤ ਸਮਾਰਟ ਸਕੂਲ ਸਮਾਰਟ ਕਲਾਸ ਰੂਮਾਂ ਨਾਲ ਤਿਆਰ ਕੀਤੇ ਜਾਣਗੇ। ਇਨ੍ਹਾਂ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਬਿਹਤਰ ਬਣਾਉਣ ਲਈ ਉਪਰਾਲੇ ਕੀਤੇ ਜਾਣਗੇ। ਇਸ ਸਬੰਧੀ ਇਸ ਸਾਲ ਤੋਂ ਹੀ ਇਹ ਪ੍ਰਾਜੈਕਟ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਪ੍ਰਾਜੈਕਟ ਤਹਿਤ ਕੁਝ ਮੌਜੂਦਾ ਸਕੂਲਾਂ ਨੂੰ ਵੀ ਚੁਣਿਆ ਜਾ ਰਿਹਾ ਹੈ, ਜਿਨ੍ਹਾਂ ਦਾ ਬੁਨਿਆਦੀ ਢਾਂਚਾ ਕੁਝ ਹੱਦ ਤੱਕ ਵਧੀਆ ਹੈ। ਉੱਥੇ ਇਸ ਸਾਲ ਤੋਂ ਹੀ ਸਮਾਰਟ ਕਲਾਸਰੂਮ ਤਿਆਰ ਕਰਨਾ ਆਸਾਨ ਹੈ। ਕਈ ਥਾਵਾਂ ’ਤੇ ਮੁੱਢਲੇ ਢਾਂਚੇ ਨਾਲ ਸਕੂਲ ਸ਼ੁਰੂ ਕੀਤੇ ਜਾਣਗੇ। -PTC News


Top News view more...

Latest News view more...