Drugs ਤੇ ਅਪਰਾਧਿਕ ਮਾਮਲਿਆਂ 'ਚ ਪੰਜਾਬ ਦੇਸ਼ 'ਚ ਸਭ ਤੋਂ ਸਭ ਤੋਂ ਅੱਗੇ !!
ਬਿਊਰੋ : ਨੈਸ਼ਨਲ ਕ੍ਰਾਈਮ ਰਿਕਾਰਡ ਵਿਰੋਧੀ ਵੱਲੋਂ ਜਾਰੀ 2019 ਦੀ ਰਿਪੋਰਟ ਵਿੱਚ ਪੰਜਾਬ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ ਜਿਸ ਵਿਚ ਸਾਹਮਣੇ ਆਇਆ ਹੈ ਡਰੱਗਜ਼ ਕ੍ਰਾਈਮ ਦੇ ਮਾਮਲਿਆਂ 'ਚ ਪੰਜਾਬ ਦੇਸ਼ 'ਚ ਸਭ ਤੋਂ ਮੋਹਰੀ ਪੰਜਾਬ ਵਿਚ ਡਰੱਗ ਮਾਮਲਿਆਂ ਚ ਵਾਧਾ ਹੋਇਆ ਹੈ। ਪੰਜਾਬ ਵਿਚ ਡਰੱਗਜ਼ ਦੇ ਦਰਜ ਹੋਏ ਮਾਮਲਿਆਂ ਦੀ ਦਰ 38.5 ਫੀਸਦ ਦਰਜ ਕੀਤੇ ਗਏ ਸਨ। ਜਿਸ ਵਿਚ ਸਾਲ 2019 'ਚ ਪੰਜਾਬ 'ਚ ਡਰੱਗਜ਼ ਨਾਲ ਸਬੰਧਤ 11 ਹਜ਼ਾਰ 536 ਮਾਮਲੇ ਦਰਜ ਹੋਏ ਹਨ। ਇਨ੍ਹਾਂ ਹੀ ਨਹੀਂ ਹੁਣ ਤੱਕ ਮਾਮਲੇ ਮਹਿਲਾਵਾਂ ਅਤੇ ਬੱਚਿਆਂ ਨਾਲ ਸੋਸ਼ਣ ਦੇ ਮਾਮਲੇ ਵਧੇ, ਕਾਨੂੰਨ ਵਿਵਸਥਾ ਵੀ ਰੱਬ ਭਰੋਸੇ ਵਾਲੀ ਰਹੀ....ਜਾਰੀ ਅੰਕੜਿਆਂ ਨੇ ਪੰਜਾਬ ਪੁਲਿਸ ਦੀ ਚੌਕਸੀ ਅਤੇ ਡਰ ਦੀ ਪੋਲ ਖੋਲੀ ਹੈ...ਸਰਕਾਰ ਦੀ ਕਾਰਗੁਜਾਰੀ ਨੂੰ ਸਭ ਦੇ ਸਾਹਮਣੇ ਲਿਆ ਖੜਾ ਕਰ ਦਿਤਾ ਹੈ
ਤੁਹਾਨੂੰ ਰਿਪੋਰਟ ਦੇ ਹਰ ਪਹਿਲੂ ਤੋਂ ਵੀ ਜਾਣੂ ਕਰਵਾਉਦੇ ਹਾਂ,ਜੋ ਪੰਜਾਬ ਦੇ ਥਾਣਿਆਂ ਵਿਚ ਦਰਜ ਕੇਸਾਂ ਦੇ ਆਧਾਰਾ ਤੇ ਤਿਆਰ ਕੀਤੀ ਜਾਂਦੀ ਹੈ
ਨਸ਼ੇ ਲੈਣ ਨਾਲ ਸਬੰਧਤ ਕੇਸਾਂ ਦੀ ਗਿਣਤੀ 5609 ਰਹੀ
ਨਸ਼ਾ ਤਸਕਰੀ ਕਰਨ ਦੇ 5927 ਮਾਮਲੇ ਸਾਹਮਣੇ ਆਏ
ਸਾਲ 2019 ਚ ਡਰੱਗਜ਼ ਕ੍ਰਾਈਮ ਦੇ ਮਾਮਲਿਆਂ 'ਚ ਪੰਜਾਬ ਦੇਸ਼ 'ਚ ਸਭ ਤੋਂ ਮੋਹਰੀ
ਇੱਕ ਲੱਖ ਦੀ ਆਬਾਦੀ ਪਿੱਛੇ ਦੂਜੇ ਸੂਬਿਆਂ ਦੇ ਮੁਕਾਬਲੇ ਕੀ ਦਰ ਰਹੀ ਉਹ ਵੀ ਦੱਸਦੇ ਹਾਂ
ਪੰਜਾਬ ਵਿੱਚ ਡਰੱਗ ਮਾਮਲਿਆਂ ਦੀ ਫੀਸਦ 38.5 ਰਹੀ ਜਦੋਂ ਕਿ ਡਰੱਗਜ਼ ਨਾਲ ਸਬੰਧਿਤ ਕੁੱਲ 11536
ਮਾਮਲੇ ਦਰਜ ਹੋਏ .ਅੰਡੇਮਾਨ ਨਿਕੋਬਾਰ ਵਿੱਚ ਇਹ ਦਰ 33.4 ਰਹੀ ਜਦੋਂ ਕਿ 133
ਕੇਸ ਦਰਜ ਕੀਤੇ ਗਏ
ਕੇਰਲ ਇਸ ਲੜੀ ਵਿੱਚ ਤੀਜੇ ਨੰਬਰ ਤੇ ਰਿਹਾ ਜਿੱਥੇ ਨਸ਼ੇ ਦੇ ਕੇਸਾਂ ਦੀ ਦਰ 26.3 ਫੀਸਦ ਰਹੀ ਜਦੋਂ ਕਿ ਕੁੱਲ 9245
ਮਾਮਲੇ ਦਰਜ ਹੋਏ
ਮਹਾਂਰਾਸ਼ਟਰ ਵਿੱਚ ਡਰੱਗਜ਼ ਦਰ 11.6 ਰਹੀ, ਤੇ 14158
ਮਾਮਲੇ ਦਰਜ ਹੋਏ
ਉੱਤਰ ਪ੍ਰਦੇਸ਼ ਵਿੱਚ ਇਹ ਦਰ ਕਾਫੀ ਘੱਟ 4.5 ਫੀਸਦ ਰਹੀ ਜਦੋਂ ਕਿ 10198
ਮਾਮਲੇ ਦਰਜ ਹੋਏ
ਪੰਜਾਬ ਦੀ ਧਰਤੀ ਤੇ ਨਾ ਸਿਰਫ ਨਸ਼ੇ ਦਾ ਹੀ ਛੇਵਾਂ ਦਰਿਆ ਵਗਿਆ ਸਗੋਂ ਬੱਚਿਆਂ ਅਤੇ ਮਹਿਲਾਵਾਂ ਨਾਲ ਵੀ ਅਪਰਾਧਿਕ ਕੇਸਾਂ ਦੀ ਗਿਣਤੀ ਪਿਛਲੇ ਤਿੰਨ ਸਾਲਾਂ ਦੌਰਾਨ ਆਪਣੇ ਸਿਖਰਲੇ ਪੱਧਰ ਤੇ ਰਹੀ..
ਜੇਕਰ ਸਾਲ 2017 ਦੀ ਗੱਲ ਕਰੀਏ ਤਾਂ ਮਹਿਲਾਵਾਂ ਖਿਲਾਫ ਅਪਰਾਧ ਦੇ ਮਾਮਲੇ 4620 ਰਹੇ ਜਦੋਂ ਕਿ ਬੱਚਿਆਂ ਖਿਲਾਫ ਅਪਰਾਧ ਦੇ ਕੇਸਾਂ ਦੀ ਗਿਣਤੀ 2133 ਤੱਕ ਪਹੁੰਚੀ ਸਾਲ 2018 ਦੌਰਾਨ ਮਹਿਲਾਵਾਂ ਖਿਲਾਫ ਅਪਰਾਧ ਦੇ 4620 ਮਾਮਲੇ ਦਰਜ ਹੋਏ ਜਦੋਂ ਕਿ ਬੱਚਿਆਂ ਖਿਲਾਫ ਅਪਰਾਧਿਕ ਕੇਸਾਂ ਦੇ ਮਾਮਲੇ 2133 ਰਹੇ ਸਾਲ 2019 ਦੀ ਗੱਲ ਕਰੀਏ ਤਾਂ ਮਹਿਲਾਵਾਂ ਖਿਲਾਫ ਅਪਰਾਧਿਕ ਕੇਸਾਂ ਦੀ ਗਿਣਤੀ 5886 ਤੱਕ ਜਾ ਪਹੁੰਚੀ ਜਦੋਂ ਕਿ ਬੱਚਿਆਂ ਖਿਲਾਫ ਅਪਰਾਧਿਕ ਕੇਸਾਂ ਦੀ ਗਿਣਤੀ 2625 ਰਹੀ ਕੈਪਟਨ ਸਰਕਾਰ ਦਾਅਵਾ ਕਰਦੀ ਹੈ ਕਿ ਉਨਾਂ ਦੀ ਸਰਕਾਰ ਨੇ ਨਸ਼ਾਖੋਰੀ ਅਤੇ ਅਪਰਾਧਿਕ ਘਟਨਾਵਾਂ ਤੇ ਨਕੇਲ ਪਾਈ.ਜਦੋਂ ਕਿ ਮੂੰਹ ਬੋਲਦੀ ਤਸਵੀਰ ਦੱਸਦੀ ਹੈ ਕਿ ਪੰਜਾਬ ਦੀ ਧਰਾਤਲ ਪੂਰੀ ਤਰਾਂ ਨਸ਼ੇ ਅਤੇ ਅਪਰਾਧਾਂ ਨਾਲ ਭਿੱਜੀ ਰਹੀ ..ਦਾਅਵਿਆਂ ਦੀ ਹਕੀਕਤ ਫਰੋਲਦੀ ਤਸਵੀਰ ਪੰਜਾਬ ਵਾਸੀਆਂ ਨੂੰ ਜਰੂਰ ਡਰਾਉਣ ਵਾਲੀ ਹੈ...ਸਰਕਾਰ ਕੋਈ ਵੀ ਤਰਕ ਦੇਵੇ ਪਰ ਸੱਚਾਈ ਇਹ ਹੈ ਕਿ ਅੱਜ ਤੱਕ ਵੀ ਨਸ਼ਿਆਂ ਨੇ ਪੰਜਾਬ ਦੇ ਖਹਿੜਾ ਨਹੀਂ ਛੱਡਿਆ...ਬੇਸ਼ਕ ਮੁੱਖ ਮੰਤਰੀ ਚਾਰ ਹਫਤਿਆਂ ਦੌਰਾਨ ਨਸ਼ਾ ਮੁਕਤ ਪੰਜਾਬ ਦੇ ਦਾਅਵੇ ਕਰਦੇ ਵੀ ਨਜਰ ਆਏ..