ਪੰਜਾਬ ਪੁਲਿਸ ਨੇ 2 ਕਸ਼ਮੀਰੀ ਅੱਤਵਾਦੀ ਕੀਤੇ ਗ੍ਰਿਫ਼ਤਾਰ, ਭਾਰੀ ਮਾਤਰਾ 'ਚ ਅਸਲਾ ਬਰਾਮਦ
ਪੰਜਾਬ ਪੁਲਿਸ ਨੇ 2 ਕਸ਼ਮੀਰੀ ਅੱਤਵਾਦੀ ਕੀਤੇ ਗ੍ਰਿਫ਼ਤਾਰ, ਭਾਰੀ ਮਾਤਰਾ 'ਚ ਅਸਲਾ ਬਰਾਮਦ:ਪਠਾਨਕੋਟ : ਪੰਜਾਬ ਪੁਲਿਸ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਅੰਮ੍ਰਿਤਸਰ- ਜੰਮੂ ਹਾਈਵੇਅ ਤੋਂ 2 ਕਸ਼ਮੀਰੀ ਅੱਤਵਾਦੀ ਫ਼ੜੇ ਹਨ। ਇਨ੍ਹਾਂ ਅੱਤਵਾਦੀਆਂ ਦੀ ਪਛਾਣ ਅਮੀਰ ਹੁਸੈਨ ਵਾਨੀ ਤੇ ਵਸੀਮ ਹੁਸੈਨ ਵਾਨੀ ਵਜੋਂ ਹੋਈ ਹੈ। ਇਸ ਦੌਰਾਨ ਪੁਲਿਸ ਨੇ ਇਨ੍ਹਾਂ ਗ੍ਰਿਫ਼ਤਾਰ ਕੀਤੇ ਅੱਤਵਾਦੀਆਂ ਕੋਲੋਂ 10 ਹੈਂਡ ਗ੍ਰਨੇਡ , ਇਕ ਏਕੇ 47, 2 ਮੈਗਜ਼ੀਨ ਤੇ 60 ਕਾਰਤੂਸ ਬਰਾਮਦ ਕੀਤੇ ਹਨ ਅਤੇ ਪੁਲਿਸ ਇਨ੍ਹਾਂ ਅੱਤਵਾਦੀਆਂ ਕੋਲੋਂ ਪੁੱਛਗਿੱਛ ਕਰ ਰਹੀ ਹੈ। ਜਾਣਕਾਰੀ ਅਨੁਸਾਰ ਅੱਤਵਾਦੀ ਹਥਿਆਰਾਂ ਦੀ ਪੰਜਾਬ ਤੋਂ ਕਸ਼ਮੀਰ ਵਿੱਚ ਸਮੱਗਲਿੰਗ ਕਰ ਰਹੇ ਸਨ ਅਤੇ ਪਠਾਨਕੋਟ ਪੁਲੀਸ ਨੇ ਅੰਮ੍ਰਿਤਸਰ- ਜੰਮੂ ਹਾਈਵੇਅ ਤੋਂ ਟਰੱਕ ‘ਤੇ ਜਾਂਦੇ ਕਾਬੂ ਕੀਤੇ ਹਨ। -PTCNews