Wed, Oct 28, 2026
Whatsapp

ਪੰਜਾਬ ਦੇ ਸਕੂਲਾਂ ਦਾ ਮੁੜ ਬਦਲਿਆ ਸਮਾਂ

Reported by:  PTC News Desk  Edited by:  Jashan A -- January 06th 2019 02:06 PM
ਪੰਜਾਬ ਦੇ ਸਕੂਲਾਂ ਦਾ ਮੁੜ ਬਦਲਿਆ ਸਮਾਂ

ਪੰਜਾਬ ਦੇ ਸਕੂਲਾਂ ਦਾ ਮੁੜ ਬਦਲਿਆ ਸਮਾਂ

ਪੰਜਾਬ ਦੇ ਸਕੂਲਾਂ ਦਾ ਮੁੜ ਬਦਲਿਆ ਸਮਾਂ,ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਰੇ ਸਰਕਾਰੀ, ਪ੍ਰਾਈਵੇਟ, ਏਡਿਡ ਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਹੈ। ਜਿਸ ਦੌਰਾਨ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਤੋਂ ਤਿੰਨ ਵਜੇ ਤੱਕ ਹੋਏਗਾ। ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਤੋਂ 3.30 ਵਜੇ ਤੱਕ ਹੋਏਗਾ। ਮਿਲੀ ਜਾਣਕਾਰੀ ਮੁਤਾਬਕ ਇਹ ਸਮਾਂ 15 ਜਨਵਰੀ ਤੱਕ ਲਾਗੂ ਰਹੇਗਾ ਤੇ ਸਕੂਲੀ ਵਿਦਿਆਰਥੀ ਇਸ ਸਮੇਂ ਅਨੁਸਾਰ ਹੀ ਸਕੂਲ ਆਉਣਗੇ। [caption id="attachment_236770" align="aligncenter" width="218"]Schools timings again changed in Punjab  ਪੰਜਾਬ ਦੇ ਸਕੂਲਾਂ ਦਾ ਮੁੜ ਬਦਲਿਆ ਸਮਾਂ[/caption] ਜ਼ਿਕਰਯੋਗ ਹੈ ਕਿ ਬੀਤੀ 3 ਜਨਵਰੀ ਨੂੰ ਸਰਕਾਰ ਨੇ ਠੰਡ ਤੇ ਸੰਘਣੀ ਧੁੰਦ ਪੈਣ ਕਾਰਨ 3 ਜਨਵਰੀ ਨੂੰ ਸਾਰੇ ਸਰਕਾਰੀ ਸਕੂਲਾਂ ਦਾ ਸਮਾਂ ਤਬਦੀਲ ਕੀਤਾ ਸੀ। ਪਹਿਲਾਂ ਪ੍ਰਮਾਇਮਰੀ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਤੋਂ ਚਾਰ ਵਜੇ ਤੱਕ ਅਤੇ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 4.15 ਵਜੇ ਤੱਕ ਸੀ। [caption id="attachment_236773" align="aligncenter" width="300"]Schools timings again changed in Punjab  ਪੰਜਾਬ ਦੇ ਸਕੂਲਾਂ ਦਾ ਮੁੜ ਬਦਲਿਆ ਸਮਾਂ[/caption] ਸ਼ਾਮ ਨੂੰ ਧੁੰਦ ਕਾਰਨ ਜਲਦ ਹਨ੍ਹੇਰਾ ਹੋਣ ਕਾਰਨ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਹੁਣ ਫਿਰ ਸਮਾਂ ਤਬਦੀਲ ਕਰ ਦਿੱਤਾ ਗਿਆ ਹੈ। -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK