ਮੁੱਖ ਖਬਰਾਂ

ਪੰਜਾਬ ਸਟੇਟ ਲੋਹੜੀ ਬੰਪਰ ਦਾ ਅੱਜ ਆਵੇਗਾ ਨਤੀਜਾ, ਕੌਣ ਜਿੱਤੇਗਾ 5 ਕਰੋੜ ਰੁਪਏ ਦਾ ਪਹਿਲਾ ਇਨਾਮ

By Shanker Badra -- January 15, 2021 10:19 am -- Updated:January 15, 2021 10:22 am


ਪੰਜਾਬ ਸਟੇਟ ਲੋਹੜੀ ਬੰਪਰ ਦਾ ਅੱਜ ਆਵੇਗਾ ਨਤੀਜਾ, ਕੌਣ ਜਿੱਤੇਗਾ 5 ਕਰੋੜ ਰੁਪਏ ਦਾ ਪਹਿਲਾ ਇਨਾਮ:ਚੰਡੀਗੜ੍ਹ: ਪੰਜਾਬ ਸਟੇਟ ਲੋਹੜੀ ਬੰਪਰ 2021 ਦੇ ਨਤੀਜੇ ਸ਼ੁੱਕਰਵਾਰ ਨੂੰ ਯਾਨੀ ਕਿ ਅੱਜ ਸ਼ਾਮ ਤੱਕ ਐਲਾਨੇ ਜਾਣਗੇ। ਇਸ ਦੇ ਲਈ ਤੁਸੀਂ ਪੰਜਾਬ ਸਟੇਟ ਲਾਟਰੀ ਦੀ ਅਧਿਕਾਰਤ ਵੈਬਸਾਈਟ 'ਤੇ ਇਹ ਨਤੀਜੇ ਦੇਖੇ ਜਾ ਸਕਣਗੇ। ਇਸ ਤਹਿਤ ਇੱਕ ਲਾਟਰੀ ਟਿਕਟ ਦੀ ਕੀਮਤ 500 ਰੁਪਏ ਰੱਖੀ ਗਈ ਸੀ ,ਜਿਸ ਤਹਿਤ ਪਹਿਲਾ ਇਨਾਮ 5 ਕਰੋੜ ਰੁਪਏ ਦਾ ਹੋਵੇਗਾ।

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਅਤੇ ਸਰਕਾਰ ਵਿਚਾਲੇ ਅੱਜ ਹੋਵੇਗੀ 9ਵੇਂ ਗੇੜ ਦੀ ਮੀਟਿੰਗ

Punjab State Dear New Year Lohri Bumper Lottery Result 2021 ਪੰਜਾਬ ਸਟੇਟ ਲੋਹੜੀ ਬੰਪਰ ਦਾ ਅੱਜ ਆਵੇਗਾ ਨਤੀਜਾ, ਕੌਣ ਜਿੱਤੇਗਾ 5 ਕਰੋੜ ਰੁਪਏ ਦਾ ਪਹਿਲਾ ਇਨਾਮ

ਜਾਣਕਾਰੀ ਅਨੁਸਾਰ 5 ਕਰੋੜ ਰੁਪਏ ਦਾ ਪਹਿਲਾ ਇਨਾਮ ਦੋ ਜੇਤੂਆਂ (ਪ੍ਰਤੀ ਜੇਤੂ 2.50-2.50 ਕਰੋੜ ਰੁਪਏ) ਨੂੰ ਦਿੱਤਾ ਜਾਵੇਗਾ ਅਤੇ ਪਹਿਲਾ ਇਨਾਮ ਆਮ ਜਨਤਾ ‘ਚ ਵਿਕੀਆਂ ਟਿਕਟਾਂ ਵਿੱਚੋਂ ਹੀ ਦਿੱਤਾ ਜਾਵੇਗਾ। ਦੂਜਾ ਇਨਾਮ 10 ਜੇਤੂਆਂ ਨੂੰ ਦਿੱਤਾ ਜਾਵੇਗਾ, ਜਿਸ ‘ਚ ਹਰੇਕ ਜੇਤੂ ਨੂੰ 1-1 ਕਰੋੜ ਰੁਪਏ ਮਿਲਣਗੇ।

Punjab State Dear New Year Lohri Bumper Lottery Result 2021 ਪੰਜਾਬ ਸਟੇਟ ਲੋਹੜੀ ਬੰਪਰ ਦਾ ਅੱਜ ਆਵੇਗਾ ਨਤੀਜਾ, ਕੌਣ ਜਿੱਤੇਗਾ 5 ਕਰੋੜ ਰੁਪਏ ਦਾ ਪਹਿਲਾ ਇਨਾਮ

ਤੀਜਾ ਇਨਾਮ 50 ਲੱਖ ਰੁਪਏ ਦਾ ਹੋਵੇਗਾ ਅਤੇ ਇਹ 10 ਜੇਤੂਆਂ ਨੂੰ ਮਿਲੇਗਾ। ਇਸ ਤੋਂ ਇਲਾਵਾਪੰਜਾਬ ਸਟੇਟ ਲੋਹੜੀ ਬੰਪਰ 2021 ਦੇ ਹੋਰ ਵੀ ਕਈ ਦਿਲ-ਖਿੱਚਵੇਂ ਇਨਾਮ ਹਨ। ਲੱਕੀ ਡਰਾਅ ਦਾ ਐਲਾਨ ਅੱਜ ਪੰਜਾਬ ਸਟੇਟ ਲਾਟਰੀ ਰਿਜ਼ਲਟ 2021 ਦੀ ਅਧਿਕਾਰਤ ਵੈੱਬਸਾਈਟ punjabstatelottery.gov.in ‘ਤੇ ਆਨਲਾਈਨ ਰਿਲੀਜ਼ ਕੀਤਾ ਜਾਵੇਗਾ।

Punjab State Dear New Year Lohri Bumper Lottery Result 2021 ਪੰਜਾਬ ਸਟੇਟ ਲੋਹੜੀ ਬੰਪਰ ਦਾ ਅੱਜ ਆਵੇਗਾ ਨਤੀਜਾ, ਕੌਣ ਜਿੱਤੇਗਾ 5 ਕਰੋੜ ਰੁਪਏ ਦਾ ਪਹਿਲਾ ਇਨਾਮ

ਹੁਣ ਦੇਖਦੇ ਹਾਂ ਕਿ ਕਿਸਦੀ ਕਿਸਮਤ ਚਮਕਦੀ ਹੈ ਅਤੇ ਕੌਣ ਕਰੋੜਪਤੀ ਬਣੇਗਾ। ਇਸ ਦੇ ਲਈਪੰਜਾਬ ਸਟੇਟ ਲੋਹੜੀ ਬੰਪਰ 2021 ਦੀਆਂ ਲਾਟਰੀ ਟਿਕਟਾਂ ਖਰੀਦਣ ਵਾਲੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਤੇ ਨਤੀਜੇ ਦਾ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ ਲਾਟਰੀ ਦੇ ਨਤੀਜੇ ਨੇ ਕਈ ਲੋਕਾਂ ਨੂੰ ਕਰੋੜਪਤੀ ਬਣਾ ਦਿੱਤਾ ਹੈ। ਦੱਸ ਦੇਈਏ ਕਿ ਅੱਜ ਰਿਜ਼ਲਟ ਐਲਾਨੇ ਜਾਣ ਮਗਰੋਂ www.punjabstatelotteries.gov.in. ਇਸ ਵੈਬਸਾਈਟ 'ਤੇ ਵੀ ਉਪਲਬਧ ਹੋਵੇਗਾ।
-PTCNews

  • Share