ਹੋਰ ਖਬਰਾਂ

ਪੰਜਾਬੀ ਅਦਾਕਾਰਾ ਸਰਗੁਨ ਮਹਿਤਾ ਨੇ ਏਲੀਅਨ ਨਾਲ ਪਾਇਆ ਭੰਗੜਾ,ਦੇਖੋ ਵੀਡੀਓ

By Shanker Badra -- April 12, 2018 9:14 pm -- Updated:April 26, 2018 5:06 pm

ਲਾਹੌਰੀਏ ਫ਼ਿਲਮ ਦੀ ਅਦਾਕਾਰਾ ਸਰਗੁਨ ਮਹਿਤਾ ਨੇ ਏਲੀਅਨ ਨਾਲ ਪਾਇਆ ਭੰਗੜਾ,ਦੇਖੋ ਵੀਡੀਓ:ਬੀਤੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ `ਤੇ ਹਰ ਸੈਲੀਬ੍ਰਿਟੀ ਇੱਕ ਏਲੀਅਨ ਨਾਲ ਡਾਂਸ ਕਰਦਾ ਨਜ਼ਰ ਆ ਹਿਰਾ ਹੈ।ਬਾਲੀਵੁੱਡ ਦੇ ਸ਼ਾਹਿਦ ਕਪੂਰ,ਦਿਵਿਅੰਕਾ ਤ੍ਰਿਪਾਠੀ ਤੇ ਅਨੂ ਮਲਿਕ ਦੀ ਬੇਟੀ ਤੋਂ ਬਾਅਦ ਏਲੀਅਨ ਦੇ ਗਾਣੇ ‘Dame tu cosita’ `ਤੇ ਤੁਸੀਂ ਹੁਣ ਪਾਲੀਵੁੱਡ ਅਦਾਕਾਰਾ ਨੂੰ ਭੰਗੜਾ ਪਾਉਂਦੇ ਦੇਖੋਗੇ।ਇਹ ਅਦਾਕਾਰਾ ਕੋਈ ਹੋਰ ਨਹੀਂ ਸਗੋਂ ਸਰਗੁਨ ਮਹਿਤਾ ਹੈ।ਸਰਗੁਣ ਨੇ ਨਾ ਸਿਰਫ ਇਸ ਏਲੀਅਨ ਦੇ ਗਾਣੇ `ਤੇ ਡਾਂਸ ਕੀਤਾ ਸਗੋਂ ਨਾਲ ਹੀ ਇਸ ਨੂੰ ਆਪਣੇ ਹਰ ਸੋਸ਼ਲ ਮੀਡੀਆ ਅਕਾਉਂਟ `ਤੇ ਸ਼ੇਅਰ ਵੀ ਕੀਤਾ ਹੈ।


ਫੇਸਬੁੱਕ ਤੇ ਇੰਸਟਾਗ੍ਰਾਮ `ਤੇ ਸ਼ੇਅਰ ਕੀਤੀ ਇਸ ਵੀਡੀਓ `ਚ ਸਰਗੁਨ ਗੁਲਾਬੀ ਰੰਗ ਦਾ ਕੁੜਤਾ ਪਾ ਕੇ ਭੰਗੜਾ ਕਰ ਰਹੀ ਹੈ।ਸਰਗੁਣ ਦੀ ‘Dame tu cosita’ ਗਾਣੇ `ਤੇ ਭੰਗੜੇ ਦੀ ਵੀਡੀਓ ਖੂਬ ਵਾਈਰਲ ਹੋ ਰਹੀ ਹੈ ਤੇ ਸਰਗੁਨ ਦੇ ਫੈਨਸ ਵੱਲੋਂ ਇਸ ਨੂੰ ਪਸੰਦ ਵੀ ਕੀਤਾ ਜਾ ਰਿਹਾ ਹੈ।ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਵੀ ਸਰਗੁਣ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਇੱਕ ਹੋਰ ਵੀਡੀਓ ਪਾਈ ਸੀ ਇਸ ‘ਚ ਉਸ ਨੇ ਲਿਖਿਆ ਹੈ ‘ਵਿਸਾਖੀ ਆਉਣ ਵਾਲੀ ਹੈ,ਥੋੜਾ ਗਿੱਧਾ ਹੋ ਜਾਏ’! ਸਰਗੁਨ ਟੀਵੀ ਇੰਡਸਟਰੀ ਤੋਂ ਬਾਅਦ ਹੁਣ ਪਾਲੀਵੁੱਡ `ਚ ਆਪਣੀ ਐਕਟਿੰਗ ਦਾ ਜਲਵਾ ਬਿਖੇਰ ਚੁੱਕੀ ਹੈ।ਸਰਗੁਨ ਮਹਿਤਾ ਨੂੰ ਬੇਹਤਰੀਨ ਐਕਟਰਸ ਵਜੋਂ ਫ਼ਿਲਮ ਫੇਅਰ ਐਵਾਰਡ ਨਾਲ ਨਵਾਜ਼ਿਆ ਗਿਆ ਸੀ।


-PTCNews

  • Share