Fri, May 3, 2024
Whatsapp

ਕੈਨੇਡਾ 'ਚ ਪੰਜਾਬੀ ਗੈਂਗਸਟਰਾਂ ਦੀ ਗਿਣਤੀ 'ਚ ਵਾਧਾ, ਹੁਣ ਸਾਹਮਣੇ ਆਈ ਇਹ ਖਬਰ!

Written by  Joshi -- November 03rd 2017 07:18 PM
ਕੈਨੇਡਾ 'ਚ ਪੰਜਾਬੀ ਗੈਂਗਸਟਰਾਂ ਦੀ ਗਿਣਤੀ 'ਚ ਵਾਧਾ, ਹੁਣ ਸਾਹਮਣੇ ਆਈ ਇਹ ਖਬਰ!

ਕੈਨੇਡਾ 'ਚ ਪੰਜਾਬੀ ਗੈਂਗਸਟਰਾਂ ਦੀ ਗਿਣਤੀ 'ਚ ਵਾਧਾ, ਹੁਣ ਸਾਹਮਣੇ ਆਈ ਇਹ ਖਬਰ!

ਹਰ ਸਾਲ ਲੱਖਾਂ ਪੰਜਾਬੀ ਵਿਦੇਸ਼ਾਂ 'ਚ ਜਾ ਕੇ ਰੋਜ਼ੀ ਰੋਟੀ ਕਮਾਉਣ ਦਾ ਸੋਚਦੇ ਹਨ ਅਤੇ ਇਹਨਾਂ 'ਚੋਂ ਬਹੁਤੇ ਪੰਜਾਬੀਆਂ ਦੀ ਪਹਿਲੀ ਪਸੰਦ ਵੀ ਕੈਨੇਡਾ ਹੁੰਦੀ ਹੈ। ਜਿੱਥੇ ਇੱਕ ਪਾਸੇ ਕਈ ਪੰਜਾਬੀਆਂ ਨੇ ਬਹਾਰ ਵਿਦੇਸ਼ਾਂ 'ਚ ਜਾ ਕੇ ਵਧੀਆ ਨਾਮਣਾ ਖੱਟਿਆ ਹੈ ਉਥੇ ਹੀ ਕਈ ਪੰਜਾਬ ਦੇ ਨੌਜਵਾਨਾਂ ਗਲਤ ਰਾਸਤੇ 'ਤੇ ਤੁਰ ਪਏ ਹਨ ਜਿਹਨਾਂ ਕਾਰਨ ਭਾਈਚਾਰੇ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕੈਨੇਡਾ 'ਚ ਕਈ ਨੌਜਵਾਨਾਂ ਵੱਲੋਂ ਨਸ਼ਿਆਂ 'ਚ ਡੁੱਬ ਕੇ ਗੈਂਗਵਾਰਾਂ ਅਤੇ ਲੜ੍ਹਾਈ ਝਗੜੇ ਕੀਤੇ ਜਾ ਰਹੇ ਹਨ ਅਤੇ ਇਸ ਕਾਰਨ ਪੂਰੇ ਪੰਜਾਬੀ ਭਾਈਚਾਰੇ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। punjabi gangsters in canada increase violent activities: ਕੈਨੇਡਾ 'ਚ ਪੰਜਾਬੀ ਗੈਂਗਸਟਰਾਂ ਦੀ ਗਿਣਤੀ 'ਚ ਵਾਧਾਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ, ਇਹਨਾਂ ਵਾਰਦਾਤਾਂ ਦਾ ਸਿਲਸਿਲਾ ਕਿਹਾ 2009 'ਚ ਸ਼ੁਰੂ ਹੋਇਆ ਸੀ ਅਤੇ ਨਸ਼ੇ ਦੀ ਤਸਕਰੀ 'ਚ ਭੰਗ ਅਤੇ ਕੋਕੀਨ ਦੀ ਸਪਲਾਈ ਸ਼ੁਰੂ ਹੋਈ ਸੀ। ਅਮਰੀਕਾ ਵੱਲੋਂ ਇਸ ਧੰਦੇ 'ਤੇ ਨਕੇਲ ਕੱਸੇ ਜਾਣ 'ਤੇ ਇਸ ਵਪਾਰ 'ਚ ਕਮੀ ਆਈ ਸੀ। ਪਰ , ਤਸਕਰਾਂ ਨੇ ਇਸ ਲਈ ਵੀ ਨਵੇਂ ਨਵੇਂ ਰਾਹ ਲੱਭ ਲਏ ਸਨ। ਨਸ਼ੇ ਲਈ ਚੋਰੀਆਂ ਅਤੇ ਕੁੱਟਮਾਰ ਦੀਆਂ ਵਾਰਦਾਤਾਂ ਆਮ ਹੋ ਗਈਆਂ। ਜੇਕਰ ਅੰਕੜਿਆਂ ਤੋਂ ਅਨੁਮਾਨ ਲਗਾਇਆ ਜਾਵੇ ਤਾਂ ਸਾਲ 2009 ਤੋਂ ਹੁਣ ਤੱਕ 425 ਲੋਕਾਂ ਨੇ ਇਹਨਾਂ ਗੈਂਗਵਾਰਾਂ ਕਾਰਨ ਆਪਣੀ ਜਾਨ ਗਵਾ ਦਿੱਤੀ ਹੈ। ਇਹਨਾਂ ਵਿੱਚੋਂ 67 ਪੰਜਾਬੀ ਨੌਜਵਾਨਾਂ ਦੇ ਨਾਮ ਸ਼ਾਮਲ ਹਨ। ਦੁੱਖ ਭਰੀ ਗੱੱਲ ਹੈ ਕਿ ਜਨਵਰੀ ਤੋਂ ਹੁਣ ਤੱਕ 17 ਪੰਜਾਬੀ ਨੌਜਵਾਨਾਂ ਨੇ ਇਹਨਾਂ ਵਾਰਦਾਤਾਂ 'ਚ ਆਪਣੀ ਜਾਨ ਗੁਆ ਦਿੱਤੀ ਹੈ। punjabi gangsters in canada increase violent activities: ਕੈਨੇਡਾ 'ਚ ਪੰਜਾਬੀ ਗੈਂਗਸਟਰਾਂ ਦੀ ਗਿਣਤੀ 'ਚ ਵਾਧਾਹਾਲ 'ਚ ਹੀ ਸਰੀ 'ਚ ਹੋਈ ਇੱਕ ਵਾਰਦਾਤ 'ਚ ਦੋ ਪੰਜਾਬੀ ਗੈਂਗਸਟਰਾਂ ਦੇ ਧੜਿਆਂ 'ਚ ਬਹਿਸ ਹੋ ਗਈ ਅਤੇ ਤਾਬੜਤੋੜ ਗੋਲੀਆਂ ਚੱਲੀਆਂ। —PTC News


  • Tags

Top News view more...

Latest News view more...