Punjab News : ਪਿਛਲੇ ਕਈ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪੰਜਾਬ ਦੇ ਡੈਮਾਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ, ਜਿਸ ਕਾਰਨ ਕਈ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਕਪੂਰਥਲਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਲਗਭਗ 14,200 ਏਕੜ ਰਕਬਾ ਹੜ੍ਹਾਂ ਤੋਂ ਪ੍ਰਭਾਵਿਤ ਹੈ ਅਤੇ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿੱਚ ਵੀ ਸਥਿਤੀ ਖ਼ਰਾਬ ਹੈ। ਇਸ ਤਰ੍ਹਾਂ ਹੀ ਕਪੂਰਥਲਾ ਵਿੱਚ ਬੱਚਿਆਂ ਅਤੇ ਬਜ਼ੁਰਗਾਂ ਸਮੇਤ 600 ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਰਾਹਤ ਕੈਂਪਾਂ ਵਿੱਚ ਲਿਜਾਇਆ ਗਿਆ ਹੈ। ਫਿਰੋਜ਼ਪੁਰ ਦੇ ਇੱਕ ਪਿੰਡ ਦਾ ਸੰਪਰਕ ਟੁੱਟ ਗਿਆ ਹੈ। ਪੰਜਾਬ ਸਰਕਾਰ ਪੂਰੀ ਸਥਿਤੀ ਬਾਰੇ ਹਿਮਾਚਲ ਸਰਕਾਰ ਅਤੇ ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਨਾਲ ਵੀ ਸੰਪਰਕ ਵਿੱਚ ਹੈ।<iframe width=882 height=496 src=https://www.youtube.com/embed/0BFlHsGgN90 title=ਆ ਗਈ ਆਫ਼ਤ ! ਬਿਆਸ ਦਰਿਆ ਦਾ ਭਿਆਨਕ ਰੂਪ , Sultanpur Lodhi ਤੋਂ ਲੈ ਕੇ Pathankot ਤੱਕ ਸਹਿਮ ਦਾ ਮਾਹੌਲ | Floods frameborder=0 allow=accelerometer; autoplay; clipboard-write; encrypted-media; gyroscope; picture-in-picture; web-share referrerpolicy=strict-origin-when-cross-origin allowfullscreen></iframe>ਦੱਸ ਦਈਏ ਕਿ ਪਹਿਲਾਂ ਹੀ ਸੁਲਤਾਨਪੁਰ ਲੋਧੀ ਦੇ ਪਿੰਡਾਂ ’ਚ ਲੋਕ ਹੜ੍ਹ ਦੀ ਮਾਰ ਦਾ ਸਾਹਮਣਾ ਕਰ ਰਹੇ ਹਨ ਉੱਥੇ ਹੀ ਮੁੜ ਤੋਂ ਮੌਸਮ ਨੇ ਆਪਣਾ ਮਿਜ਼ਾਜ ਬਦਲਿਆ ਹੋਇਆ ਹੈ। ਸੁਲਤਾਨਪੁਰ ਲੋਧੀ ਦੇ ਤਕਰੀਬਨ 20 ਪਿੰਡ ਅਜਿਹੇ ਹਨ ਜੋ ਕਿ ਪਾਣੀ ਨਾਲ ਘਿਰੇ ਹੋਏ ਹਨ। ਲੋਕਾਂ ’ਚ ਸਹਿਮ ਦਾ ਮਾਹੌਲ ਬਣਿਆ ਪਿਆ ਹੈ।<iframe width=882 height=496 src=https://www.youtube.com/embed/6W676kLgxuo title=Punjab Flood News : Sultanpur Lodhi &#39;ਚ ਮੁੜ ਮੀਂਹ ਹੋਇਆ ਸ਼ੁਰੂ, ਬੇੜੀ &#39;ਤੇ ਲੈਕੇ ਜਾਣਾ ਪੈ ਰਿਹਾ ਟਰੈਕਟਰ frameborder=0 allow=accelerometer; autoplay; clipboard-write; encrypted-media; gyroscope; picture-in-picture; web-share referrerpolicy=strict-origin-when-cross-origin allowfullscreen></iframe>ਇਸ ਸਮੇਂ ਜੇਕਰ ਸੁਲਤਾਨਪੁਰ ਲੋਧੀ ਦੇ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਸੜ੍ਹਕਾਂ ਰੁੜ ਗਈਆਂ ਹਨ, ਘਰਾਂ ’ਚ ਪਾਣੀ ਵੜ੍ਹਿਆ ਹੋਇਆ ਹੈ ਅਤੇ ਸਕੂਲ ਬੰਦ ਪਏ ਹੋਏ ਹਨ। ਮੀਂਹ ਕਾਰਨ ਹੋਰ ਵੀ ਜਿਆਦਾ ਮੁਸ਼ਕਿਲਾਂ ਵਧ ਗਈਆਂ ਹਨ। ਲੋਕਾਂ ਵੱਲੋਂ ਬੇੜੀ ’ਤੇ ਟਰੈਕਟਰ ਲੈ ਕੇ ਜਾਇਆ ਜਾ ਰਿਹਾ ਹੈ। <iframe width=882 height=496 src=https://www.youtube.com/embed/hL0C6Z0JvN8 title=Sultanpur Lodhi ਦੇ ਮੰਡ ਖੇਤਰ &#39;ਚ ਰਾਹਤ ਕੈਂਪ ਗਾਇਬ, PTC ਦੀ ਰਿਪੋਰਟ ਤੋਂ ਬਾਅਦ ਪ੍ਰਸ਼ਾਸਨ ਹੋਇਆ ਐਕਟਿਵ frameborder=0 allow=accelerometer; autoplay; clipboard-write; encrypted-media; gyroscope; picture-in-picture; web-share referrerpolicy=strict-origin-when-cross-origin allowfullscreen></iframe>ਇਸ ਤੋਂ ਇਲਾਵਾ ਜਿੱਥੇ ਲੋਕ ਪਰੇਸ਼ਾਨ ਹੋਏ ਪਏ ਹਨ ਉੱਥੇ ਹੀ ਪ੍ਰਸ਼ਾਸਨ ਵੱਲੋਂ ਢਿੱਲ ਵਰਤੀ ਜਾ ਰਹੀ ਹੈ। ਦਰਅਸਲ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ’ਚ ਰਾਹਤ ਕੈਂਪ ਗਾਇਬ ਨਜ਼ਰ ਆਏ। ਪੀਟੀਸੀ ਦੀ ਰਿਪੋਰਟ ਮਗਰੋਂ ਪ੍ਰਸ਼ਾਸਨ ਐਕਟਿਵ ਹੋਇਆ। ਇਹ ਵੀ ਪੜ੍ਹੋ : Mohali ’ਚ ਪੱਠੇ ਕੁਤਰਣ ਵਾਲੀ ਮਸ਼ੀਨ ’ਚ ਚੁੰਨੀ ਫਸਣ ਕਾਰਨ ਵੱਢੀ ਗਈ ਮਹਿਲਾ ਦੀ ਗਰਦਨ, ਹੋਈ ਦਰਦਨਾਕ ਮੌਤ