Amritsar Train Cancelled : ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧਦਾ ਜਾ ਰਿਹਾ ਹੈ। 9 ਅਤੇ 10 ਮਈ ਦੀ ਰਾਤ ਨੂੰ, ਪਾਕਿਸਤਾਨੀ ਫੌਜ ਨੇ ਭਾਰਤ 'ਤੇ ਹਮਲਾ ਕਰਨ ਦੇ ਇਰਾਦੇ ਨਾਲ ਮਿਜ਼ਾਈਲਾਂ, ਡਰੋਨ ਅਤੇ ਲੜਾਕੂ ਜਹਾਜ਼ਾਂ ਦੀ ਵਰਤੋਂ ਕੀਤੀ। ਹਾਲਾਂਕਿ, ਭਾਰਤੀ ਫੌਜ ਅਤੇ ਭਾਰਤੀ ਰੱਖਿਆ ਪ੍ਰਣਾਲੀ ਨੇ ਇਨ੍ਹਾਂ ਹਮਲਿਆਂ ਨੂੰ ਨਾਕਾਮ ਕਰ ਦਿੱਤਾ। ਇਸੇ ਦੇ ਚੱਲਦੇ ਅੰਮ੍ਰਿਤਸਰ ’ਚ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਤੋਂ ਰਾਤ ਨੂੰ ਚੱਲਣ ਵਾਲੀਆਂ ਰੱਦ ਕੀਤੀਆਂ ਗਈਆਂ ਪ੍ਰਮੁੱਖ ਰੇਲ ਗੱਡੀਆਂ ਦੀ ਲਿਸਟਜਨ ਸ਼ਤਾਬਦੀਲਾਲ ਕੂਆਂ ਐਕਸਪ੍ਰੈੱਸਇੰਦੌਰ ਐਕਸਪ੍ਰੈੱਸਗਰੀਬ ਰੱਥ ਨਾਗਪੁਰ ਐਕਸਪ੍ਰੈੱਸਨੰਗਲ ਡੈਮ ਐਕਸਪ੍ਰੈੱਸਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਦਿੱਲੀ ਲਈ ਹਰ ਰੋਜ ਸਵੇਰੇ ਚੱਲਣ ਵਾਲੀ ਸ਼ਤਾਬਦੀ ਅਤੇ ਚੰਡੀਗੜ੍ਹ ਇੰਟਰਸਿਟੀ ਵੀ ਰੱਦ ਕੀਤੀਆਂ ਗਈਆਂ। ਇਸ ਦੇ ਨਾਲ ਨਾਲਗੋਲਡਨ ਟੈਂਪਲ ਮੇਲ, ਹੀਰਾ ਕੁੰਡ ਅਤੇ ਜਨ ਨਾਇਕ ਐਕਸਪ੍ਰੈੱਸ ਨੂੰ ਅੰਮ੍ਰਿਤਸਰ ਦੀ ਬਜਾਏ ਦਿੱਲੀ ਤੋਂ ਚਲਾਉਣ ਦਾ ਫੈਸਲਾ ਕੀਤਾ ਗਿਆ। ਇਹ ਵੀ ਪੜ੍ਹੋ : Pakistan Spread Fake News : ਭਾਰਤ-ਪਾਕਿਸਤਾਨ ਤਣਾਅ ਦੇ ਵਿਚਾਲੇ ਪਾਕਿ ਸੋਸ਼ਲ ਮੀਡੀਆ ’ਤੇ ਜੈਗੁਆਰ ਲੜਾਕੂ ਜਹਾਜ਼ ਨੂੰ ਲੈ ਕੇ ਫੈਲਾ ਰਿਹਾ ਝੂਠੀਆਂ ਖ਼ਬਰਾਂ, ਇੱਥੇ ਦੇਖੋ ਸੱਚਾਈ