Patiala news : ਪਟਿਆਲਾ ਦੇ ਹਲਕਾ ਘਨੌਰ ਦੇ ਪਿੰਡ ਹਰਪਾਲਪੁਰ ਵਿੱਚ ਇੱਕ ਤੇਂਦੂਆ ਦੇਖਿਆ ਗਿਆ ਹੈ, ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਤੇ ਲੋਕ ਆਪਣੇ ਘਰਾਂ ਵਿੱਚੋਂ ਨਿਕਲਣ ਤੋਂ ਡਰ ਰਹੇ ਹਨ।ਪਿੰਡ ਵਿੱਚ ਕਰਵਾਈ ਅਨਾਊਸਮੈਂਟਦੱਸ ਦਈਏ ਕਿ ਹਲਕਾ ਘਨੌਰ ਦੇ ਪਿੰਡ ਹਰਪਾਲਪੁਰ ਵਿੱਚ ਅਨਾਊਸਮੈਂਟ ਕਰਵਾਈ ਗਈ ਹੈ ਕਿ ਇਲਾਕੇ ਵਿੱਚ ਤੇਂਦੂਆ ਘੁੰਮ ਰਿਹਾ ਹੈ, ਜਿਸ ਕਾਰਨ ਲੋਕ ਆਪਣੇ ਘਰਾਂ ਵਿੱਚ ਹੀ ਰਹਿਣ। ਜਾਣਕਾਰੀ ਮੁਤਾਬਿਕ ਪਹਿਲਾ ਇਹ ਤੇਂਦੂਆ ਹਰਪਾਲਪੁਰ ਵਿੱਚ ਦੇਖਿਆ ਗਿਆ ਸੀ ਤੇ ਹੁਣ ਉਹ ਪਿੰਡ ਨੜੂ ਨੇੜੇ ਖਾਨਪੁਰ ਗੰਡਿਆਂ ਨਹਿਰ ਨੇੜੇ ਦੇਖਿਆ ਗਿਆ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਲੋਕ ਸੁਚੇਤ ਰਹਿਣ ਤਾਂ ਜੋ ਹਮਲੇ ਤੋਂ ਬਚਿਆ ਜਾ ਸਕੇ।ਸੂਚਨਾ ਮਿਲਦੇ ਹੀ ਜੰਗਲੀ ਜੀਵ ਦੇ ਰੇਂਜ ਆਫਸਰ ਵੀ ਆਪਣੀ ਟੀਮ ਨਾਲ ਪਿੰਡ ਖਾਨਪੁਰ ਗੰਡਿਆਂ ਡੇਰੇ ਦੇ ਜਿੱਥੇ ਕਰੀਬ 10 ਘਰ ਰਹਿੰਦੇ ਹਨ ਉਥੇ ਤੇਂਦੂਏ ਨੂੰ ਫੜਨ ਲਈ ਪਹੁੰਚ ਗਏ ਹਨ। ਦੱਸ ਦਈਏ ਕਿ ਇਲਾਕੇ ਵਿੱਚ ਪੂਰਾ ਦਹਿਸ਼ਤ ਦਾ ਮਾਹੌਲ ਹੈ।ਇਹ ਵੀ ਪੜ੍ਹੋ : Jalandhar News : RPF ਮੁਲਾਜ਼ਮ 'ਤੇ ਜਾਨਲੇਵਾ ਹਮਲਾ, ਨਿਹੰਗ ਸਿੰਘਾਂ ਦੇ ਬਾਣੇ ਵਿੱਚ ਆਏ ਸਨ ਮੁਲਜ਼ਮ