ਬਠਿੰਡਾ, 16 ਫਰਵਰੀ (ਮੁਨੀਸ਼ ਗਰਗ): ਹੁਣ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਅੱਜ ਬਠਿੰਡਾ ਦੇ ਪਾਵਰ ਹਾਊਸ ਰੋਡ ਸਥਿਤ ਪਟਵਾਰਖਾਨੇ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕੰਮ ਕਰਾਉਣ ਆਏ 2 ਵਿਅਕਤੀਆਂ ਵੱਲੋਂ ਪਟਵਾਰੀ ਦੇ ਗਲ ਵਿਚ ਹੱਥ ਪਾ ਲਿਆ ਗਿਆ ਅਤੇ ਬਦਸਲੂਕੀ ਕੀਤੀ ਗਈ। ਇਸ ਘਟਨਾ ਤੋਂ ਬਾਅਦ ਸਮੁੱਚੇ ਪਟਵਾਰੀਆਂ ਨੇ ਪਟਵਾਰਖਾਨੇ ਨੂੰ ਜੰਦਰਾ ਮਾਰ ਕੇ ਹੜਤਾਲ ਕਰ ਦਿੱਤੀ ਅਤੇ ਬਦਸਲੂਕੀ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਬਦਸਲੂਕੀ ਦਾ ਸ਼ਿਕਾਰ ਹੋਏ ਪਟਵਾਰੀ ਗੁਰਮਖ ਸਿੰਘ ਨੇ ਦੱਸਿਆ ਕਿ ਉਹ ਬਤੌਰ ਹਲਕਾ ਪਟਵਾਰੀ ਪੱਤੀ ਝੂਟੀ ਵਿਖੇ ਕੰਮ ਕਰ ਰਹੇ ਹਨ, ਅੱਜ ਦੋ ਵਿਅਕਤੀ ਉਨ੍ਹਾਂ ਪਾਸ ਆਏ ਅਤੇ ਬਦਸਲੂਕੀ ਕਰਨ ਲੱਗੇ। ਜਦੋਂ ਇਸ ਸਬੰਧੀ ਉਹਨਾਂ ਵੱਲੋਂ ਬਦਸਲੂਕੀ ਕਰਨ ਵਾਲੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਲੋਕਾਂ ਵੱਲੋਂ ਉਸ ਦੇ ਗਲ ਵਿਚ ਹੱਥ ਪਾ ਲਿਆ ਗਿਆ। ਉਨ੍ਹਾਂ ਦੱਸਿਆ ਇਕ ਵਿਅਕਤੀ ਵੱਲੋਂ ਇਸ ਦੀ ਵੀਡੀਓ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਅਤੇ ਸ਼ਰੇਆਮ ਧਮਕੀਆਂ ਦਿੰਦੇ ਹੋਏ ਉਥੋਂ ਚਲੇ ਗਏ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਵੱਡੀ ਗਿਣਤੀ ਵਿਚ ਇਕੱਠੇ ਹੋਏ ਪਟਵਾਰੀਆਂ ਵੱਲੋਂ ਪਟਵਾਰਖਾਨੇ ਨੂੰ ਜੰਦਰਾ ਮਾਰ ਕੇ ਬਦਸਲੂਕੀ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਿਤੇਸ਼ ਕੁਮਾਰ ਨੇ ਕਿਹਾ ਕਿ ਜਿਨ੍ਹਾਂ ਸਮਾਂ ਬਦਸਲੂਕੀ ਕਰਨ ਵਾਲੇ ਲੋਕਾਂ ਖਿਲਾਫ ਕਾਰਵਾਈ ਨਹੀਂ ਹੁੰਦੀ ਉਹਨਾਂ ਦਾ ਧਰਨਾ-ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਉਹ ਅਣਮਿੱਥੇ ਸਮੇਂ ਲਈ ਆਪਣਾ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਜਦੋਂ ਤਕ ਸੁਖਾਵਾਂ ਮਾਹੌਲ ਨਹੀਂ ਹੋਵੇਗਾ ਉਹ ਕੰਮ ਕਰਨਗੇ।