ਲੁਧਿਆਣਾ, 30 ਨਵੰਬਰ: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਕੁੱਤੀ ਨਾਲ ਦੁਸ਼ਕਰਮ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸ਼ਿਮਲਾਪੁਰੀ ਇਲਾਕੇ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਵਿਅਕਤੀ ਨੇ ਆਪਣੇ ਗੁਆਂਢੀ ਦੀ ਜਰਮਨ ਸ਼ੈਫਰਡ ਕੁੱਤੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਦੱਸ ਦੇਈਏ ਕਿ ਪੀੜਤ ਕੁੱਤੀ ਦੇ ਮਾਲਕ ਵਿਆਹ ਸਮਾਗਮ ਵਿੱਚ ਗਏ ਹੋਏ ਸਨ। ਇਸ ਦੌਰਾਨ ਮੁਲਜ਼ਮ ਗੁਆਂਢੀ ਕੰਧ ਟੱਪ ਕੇ ਘਰ 'ਚ ਦਾਖ਼ਲ ਹੋਇਆ ਅਤੇ ਇਸ ਘਟਨਾ ਦੀ ਮਾਲਕ ਦੇ ਭਤੀਜੇ ਨੇ ਵੀਡੀਓ ਬਣਾ ਲਈ।ਵੀਡੀਓ ਬਣਾਉਂਦੇ ਹੋਏ ਮਾਲਕ ਦੇ ਭਤੀਜੇ ਦਾ ਮੁਲਜ਼ਮ ਨਾਲ ਝਗੜਾ ਵੀ ਹੋਇਆ ਤੇ ਇਸ ਦੌਰਾਨ ਮੁਲਜ਼ਮ ਆਪਣੇ ਘਰੇ ਭੱਜ ਗਿਆ। ਮੁਲਜ਼ਮ ਦੀ ਇਸ ਹਰਕਤ ਨਾਲ ਇਲਾਕੇ ਦੇ ਲੋਕ ਸ਼ਰਮਸਾਰ ਹਨ। ਲੋਕਾਂ ਨੇ ਮੁਲਜ਼ਮ ਨੂੰ ਫੜ ਪੁਲਿਸ ਹਵਾਲੇ ਕਰ ਦਿੱਤਾ। ਇਹ ਵੀ ਪੜ੍ਹੋ: ਬੁਆਏਫ੍ਰੈਂਡ ਦੇ ਚੱਕਰ 'ਚ 5 ਕੁੜੀਆਂ ਨੇ ਮਿਲ ਕੇ ਕੁੱਟੀ ਇੱਕ ਕੁੜੀ, ਵੀਡੀਓ ਵਾਇਰਲਜਰਮਨ ਸ਼ੈਫਰਡ ਦੇ ਮਾਲਕ ਦੇ ਭਤੀਜੇ ਨੇ ਦੱਸਿਆ ਕਿ ਉਸ ਦਾ ਚਾਚਾ ਕਿਸੇ ਵਿਆਹ ਸਮਾਗਮ ਵਿੱਚ ਗਿਆ ਹੋਇਆ ਸੀ। ਉਹ ਆਪਣੇ ਘਰ ਨਹਾਉਂਦਾ ਪਿਆ ਸੀ ਜਦੋਂ ਉਸਨੂੰ ਕੁੱਤੀ ਦੇ ਰੋਣ ਦੀ ਆਵਾਜ਼ ਸੁਣੀ। ਜਿਵੇਂ ਹੀ ਉਹ ਕੁੱਤੀ ਨੂੰ ਦੇਖਣ ਬਾਹਰ ਆਇਆ ਤਾਂ ਆਵਾਜ਼ ਬੰਦ ਹੋ ਗਈ। ਚਸ਼ਮਦੀਦ ਨੇ ਦੱਸਿਆ ਕਿ ਜਿਵੇਂ ਹੀ ਉਸਨੇ ਕਮਰੇ 'ਚ ਜਾ ਕੇ ਦੇਖਿਆ ਤਾਂ ਮੁਲਜ਼ਮ ਕੁੱਤੀ ਦੀਆਂ ਲੱਤਾਂ ਤੇ ਮੂੰਹ ਬੰਨ੍ਹ ਕੇ ਉਸ ਨਾਲ ਦੁਸ਼ਕਰਮ ਕਰ ਰਿਹਾ ਸੀ।