Wed, Mar 29, 2023
Whatsapp

Beadbi Incident: ਸ਼ਰਾਬੀ ਵੱਲੋਂ ਗੁਰੂ ਘਰ ਦੇ ਬਾਹਰ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ

ਰਾਮਾਮੰਡੀ ਦੇ ਬੇਅੰਤ ਨਗਰ ਵਿੱਚ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਐਤਵਾਰ ਸਵੇਰੇ ਇਕ ਵਿਅਕਤੀ ਗੁਰਦੁਆਰਾ ਸਾਹਿਬ ਦੇ ਅੰਦਰ ਆਇਆ।

Written by  Jasmeet Singh -- February 26th 2023 12:59 PM
Beadbi Incident: ਸ਼ਰਾਬੀ ਵੱਲੋਂ ਗੁਰੂ ਘਰ ਦੇ ਬਾਹਰ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ

Beadbi Incident: ਸ਼ਰਾਬੀ ਵੱਲੋਂ ਗੁਰੂ ਘਰ ਦੇ ਬਾਹਰ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ

ਜਲੰਧਰ: ਰਾਮਾਮੰਡੀ ਦੇ ਬੇਅੰਤ ਨਗਰ ਵਿੱਚ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਐਤਵਾਰ ਸਵੇਰੇ ਇਕ ਵਿਅਕਤੀ ਗੁਰਦੁਆਰਾ ਸਾਹਿਬ ਦੇ ਅੰਦਰ ਆਇਆ। ਉਹ ਉਥੋਂ ਗੁਟਕਾ ਸਾਹਿਬ ਚੁੱਕ ਕੇ ਬਾਹਰ ਗਲੀ ਵਿੱਚ ਆ ਗਿਆ। ਕੁੱਝ ਹੀ ਦੇਰ ਵਿੱਚ ਉਸਨੇ ਗੁਟਕਾ ਸਾਹਿਬ ਦੇ ਅੰਗ ਪਾੜ ਗਲੀ ਵਿੱਚ ਸੁੱਟਣੇ ਸ਼ੁਰੂ ਕਰ ਦਿੱਤੇ। 

ਜਿਸ ਤੋਂ ਬਾਅਦ ਗੁਰਦੁਆਰੇ ਦੀ ਸੰਗਤ ਨੇ ਉਸ ਨੂੰ ਫੜ ਲਿਆ, ਕੁੱਟਿਆ ਅਤੇ ਫਿਰ ਇੱਕ ਥੰਮ੍ਹ ਨਾਲ ਬੰਨ੍ਹ ਦਿੱਤਾ। ਬਾਅਦ ਵਿੱਚ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਮੁਲਜ਼ਮ ਦੀ ਸ਼ਨਾਖ਼ਤ ਵਰਿੰਦਰ ਸਿੰਘ ਪੁੱਤਰ ਭਗਵੰਤ ਸਿੰਘ ਵਾਸੀ ਗੁਰੂ ਨਾਨਕਪੁਰਾ ਵਜੋਂ ਹੋਈ ਹੈ, ਜਿਸਨੂੰ ਜਦੋਂ ਫੜਿਆ ਗਿਆ ਤੇ ਉਹ ਸ਼ਰਾਬ ਦੇ ਅਸਰ ਹੇਠ ਮਿਲਿਆ। 


ਸੀਆਈਡੀ ਇੰਸਪੈਕਟਰ ਸੁਰਿੰਦਰ ਅਤੇ ਏਐੱਸਆਈ ਕੁਲਵੰਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਉਕਤ ਮੁਲਜ਼ਮ ਗੁਟਕਾ ਸਾਹਿਬ ਕਿਸੇ ਹੋਰ ਜਗਾ ਤੋਂ ਲੈ ਕੇ ਆਇਆ ਸੀ ਅਤੇ ਇਸ ਨੇ ਬੇਅੰਤ ਨਗਰ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਆ ਕੇ ਗੁਟਕਾ ਸਾਹਿਬ ਦੇ ਅੰਗ ਪਾੜ੍ਹਨੇ ਸ਼ੁਰੂ ਕਰ ਦਿੱਤੇ।

- PTC NEWS

adv-img

Top News view more...

Latest News view more...