Tue, Dec 23, 2025
Whatsapp

Suicide Case: ਵਿਦੇਸ਼ ਜਾਣ ਦੀ ਚਾਹਤ ਨੇ ਨਿਗਲਿਆ ਮਾਪਿਆਂ ਦਾ ਇਕਲੌਤਾ ਪੁੱਤ

ਜ਼ਿਲ੍ਹਾ ਬਠਿੰਡਾ ਦੇ ਪਿੰਡ ਫੁੱਲੋ ਮਿੱਠੀ ਵਿਖੇ ਵਿਦੇਸ਼ ਜਾਣ ਦੀ ਚਾਹਤ ਨੇ ਮਾਪਿਆ ਦਾ ਇਕਲੌਤਾ ਨੌਜ਼ਵਾਨ ਪੁੱਤ ਨਿਗਲ ਲਿਆ ਹੈ। ਬਾਹਰ ਜਾਣ ਦੇ ਅਰਮਾਨ ਪੂਰੇ ਨਾ ਹੁੰਦੇ ਦੇਖ ਨੌਜ਼ਵਾਨ ਮਾਨਸਿਕ ਪ੍ਰੇ਼ਸ਼ਾਨੀ 'ਚ ਰਹਿਣ ਲੱਗ ਪਿਆ ਅਤੇ ਇਸੇ ਪ੍ਰੇਸ਼ਾਨੀ ਕਾਰਨ ਹੀ ਉਸ ਨੇ ਘਰ 'ਚ ਲੱਗੇ ਦਰੱਖਤ ਨਾਲ ਫਾਹਾ ਲਗਾ ਕੇ ਆਪਣੀ ਖੁਦਕੁਸ਼ੀ ਕਰ ਲਈ।

Reported by:  PTC News Desk  Edited by:  Ramandeep Kaur -- March 11th 2023 03:40 PM
Suicide Case: ਵਿਦੇਸ਼ ਜਾਣ ਦੀ ਚਾਹਤ ਨੇ ਨਿਗਲਿਆ ਮਾਪਿਆਂ ਦਾ ਇਕਲੌਤਾ ਪੁੱਤ

Suicide Case: ਵਿਦੇਸ਼ ਜਾਣ ਦੀ ਚਾਹਤ ਨੇ ਨਿਗਲਿਆ ਮਾਪਿਆਂ ਦਾ ਇਕਲੌਤਾ ਪੁੱਤ

ਬਠਿੰਡਾ: ਜ਼ਿਲ੍ਹਾ ਬਠਿੰਡਾ ਦੇ ਪਿੰਡ ਫੁੱਲੋ ਮਿੱਠੀ ਵਿਖੇ ਵਿਦੇਸ਼ ਜਾਣ ਦੀ ਚਾਹਤ ਨੇ ਮਾਪਿਆ ਦਾ ਇਕਲੌਤਾ ਨੌਜ਼ਵਾਨ ਪੁੱਤ ਨਿਗਲ ਲਿਆ ਹੈ। ਬਾਹਰ ਜਾਣ ਦੇ ਅਰਮਾਨ ਪੂਰੇ ਨਾ ਹੁੰਦੇ ਦੇਖ ਨੌਜ਼ਵਾਨ ਮਾਨਸਿਕ ਪ੍ਰੇ਼ਸ਼ਾਨੀ 'ਚ ਰਹਿਣ ਲੱਗ ਪਿਆ ਅਤੇ ਇਸੇ ਪ੍ਰੇਸ਼ਾਨੀ ਕਾਰਨ ਹੀ ਉਸ ਨੇ ਘਰ 'ਚ ਲੱਗੇ ਦਰੱਖਤ ਨਾਲ ਫਾਹਾ ਲਗਾ ਕੇ ਆਪਣੀ ਖੁਦਕੁਸ਼ੀ ਕਰ ਲਈ।

ਮ੍ਰਿਤਕ ਨੌਜਵਾਨ ਦੇ ਪਿਤਾ ਦੀ ਵੀ 6 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਹੁਣ ਘਰ 'ਚ ਕੇਵਲ ਨੌਜ਼ਵਾਨ ਦੀ ਮਾਂ ਹੀ ਰਹਿ ਗਈ। ਜਾਣਕਾਰੀ ਅਨੁਸਾਰ ਅਕਾਸ਼ਦੀਪ ਸਿੰਘ (22) ਪੁੱਤਰ ਜਗਸੀਰ ਸਿੰਘ ਨੇ ਬਾਰ੍ਹਵੀਂ ਕਲਾਸ ਦੀ ਪੜ੍ਹਾਈ ਪੂਰੀ ਕਰਕੇ ਕੈਨੇਡਾ ਜਾਣ ਲਈ ਕੋਰਸ ਕੀਤਾ ਹੋਇਆ ਸੀ, ਪ੍ਰੰਤੂ ਕਿਸੇ ਕਾਰਨ ਉਹ ਕੈਨੇਡਾ ਨਹੀਂ ਜਾ ਸਕਿਆ। ਜਿਸ ਦੇ ਚੱਲਦਿਆਂ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣ ਲੱਗ ਪਿਆ, ਇਸੇ ਪ੍ਰੇਸ਼ਾਨੀ ’ਚ ਹੀ ਉਸ ਨੇ ਆਪਣੇ ਘਰ ’ਚ ਲੱਗੇ ਦਰੱਖਤ ਨਾਲ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। 


ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਨਿਰਮਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਾਸ਼ਦੀਪ ਸਿੰਘ ਵੱਲੋਂ ਬਾਹਰ ਜਾਣ ਲਈ ਕੋਰਸ ਕੀਤਾ ਹੋਇਆ ਸੀ ਪਰ ਉਸ ਦਾ ਵੀਜ਼ਾ ਨਹੀਂ ਲੱਗਿਆ, ਜਿਸ ਕਾਰਨ ਉਹ ਮਾਨਸਿਕ ਪ੍ਰੇਸ਼ਾਨ ਰਹਿਣ ਲੱਗ ਪਿਆ ਤੇ ਉਸ ਨੇ ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਦਰੱਖਤ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਅਕਾਸ਼ਦੀਪ ਸਿੰਘ ਦੀ ਮਾਂ ਨਸੀਬ ਕੌਰ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ।

ਇਹ ਵੀ ਪੜ੍ਹੋ: ਨਿਹੰਗ ਪ੍ਰਦੀਪ ਸਿੰਘ ਦਾ ਜੱਦੀ ਪਿੰਡ 'ਚ ਕੀਤਾ ਗਿਆ ਅੰਤਿਮ ਸੰਸਕਾਰ

- PTC NEWS

Top News view more...

Latest News view more...

PTC NETWORK
PTC NETWORK