ਮਨਿੰਦਰ ਮੋਂਗਾ (ਅੰਮ੍ਰਿਤਸਰ, 2 ਮਾਰਚ): ਹਸਤਕਲਾ ਨੂੰ ਪ੍ਰਫੁੱਲਿਤ ਕਰਨ ਨੂੰ ਲੈ ਕੇ ਭਾਰਤ ਸਰਕਾਰ ਵਲੋ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਦੁਸਹਿਰਾ ਦਸ਼ਿਹਰਾ ਗਰਾਉਡ ਵਿਖੇ ਹੈਂਡੀਕਰਾਫਟ ਮੇਲੇ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿਚ 250 ਦੇ ਕਰੀਬ ਸਟਾਲ ਲਗਾ ਅੰਮ੍ਰਿਤਸਰ ਵਾਸੀਆ ਨੂੰ ਹਥ ਨਾਲ ਬਣਿਆ ਕਲਾ ਕਰੀਤੀਆ ਦੀ ਖਰੀਦਦਾਰੀ ਕਰਨ ਦਾ ਮੌਕਾ ਦਿੱਤਾ ਹੈ।
ਇਸ ਹੈਂਡੀਕਰਾਫਟ ਮੇਲੇ ਦੇ ਆਯੋਜਕ ਪਵਨ ਵਰਮਾ ਨੇ ਦੱਸਿਆ ਕਿ ਕੋਰੋਨਾ ਕਾਲ ਵਿਚ ਹੱਥ ਦੇ ਕਾਰੀਗਰਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਸਬੰਧੀ ਕੇਂਦਰ ਸਰਕਾਰ ਵਲੋਂ ਹਸਤਕਲਾ ਅਤੇ ਹੈਂਡੀਕਰਾਫਟ ਨੂੰ ਪ੍ਰਮੋਟ ਕਰਨ ਲਈ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਦੇ ਦੁਸਹਿਰਾ ਗਰਾਉਂਡ ਵਿੱਚ ਇਕ ਹੈਂਡੀਕਰਾਫਟ ਮੇਲੇ ਦਾ ਆਯੋਜਨ ਕੀਤਾ ਗਿਆ ਹੈ, ਜਿਸ ਨਾਲ ਇੱਥੇ 250 ਦੇ ਕਰੀਬ ਸਟਾਲ ਲਗਾਏ ਗਏ ਹਨ। ਜਿਸ ਨਾਲ ਅੰਮ੍ਰਿਤਸਰ ਵਾਸੀਆਂ ਨੂੰ ਇੱਕੋ ਸਟਾਲ ਹੇਠ ਹਸਤਕਲਾ ਦੇ ਹਰ ਤਰ੍ਹਾਂ ਦੀ ਕਲਾਕਾਰੀ ਵੇਖਣ ਨੂੰ ਮਿਲੇਗੀ।
ਇਸ ਸਬੰਧੀ ਇਹਨਾਂ ਸਟਾਲ ਤੇ ਖਰੀਦਦਾਰੀ ਕਰਨ ਪੰਹੁਚੇ ਸ਼ਹਿਰਵਾਸੀਆ ਨੇ ਦੱਸਿਆ ਕਿ ਹੈਂਡੀਕਰਾਫਟ ਮੇਲੇ ਵਿਚ ਹਸਤ ਕਲਾ ਦੇ ਵੱਖ-ਵੱਖ ਨਮੂਨੇ ਵੇਖਣ ਨੂੰ ਮਿਲ ਰਹੇ ਹਨ ਅਤੇ ਅੰਮ੍ਰਿਤਸਰ ਵਿਚ ਅਜਿਹਾ ਪਹਿਲਾ ਮੇਲਾ ਵੇਖਣ ਨੂੰ ਮਿਲਿਆ ਹੈ।
- PTC NEWS