Thu, Mar 23, 2023
Whatsapp

ਤਿੰਨ ਵਿਆਹ ਕਰਨ ਵਾਲੇ ਵਿਅਕਤੀ ਨੂੰ ਪਹਿਲੀ ਪਤਨੀ ਨੇ ਪੁਲਿਸ ਚੌਂਕੀ 'ਚ ਪਾਇਆ ਘੇਰਾ

ਅੰਮ੍ਰਿਤਸਰ ਦੇ ਅੰਨਗੜ ਪੁਲਿਸ ਚੌਂਕੀ ਵਿੱਚ ਇੱਕ ਹਾਈ ਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ, ਜਿੱਥੇ ਇੱਕ ਵਿਅਕਤੀ ਜਿਸਦਾ ਨਾਮ ਨਰੇਸ਼ ਕੁਮਾਰ ਹੈ ਉਸ ਵੱਲੋਂ ਤਿੰਨ ਵਿਆਹ ਕਰਵਾਏ ਗਏ। ਜਦੋਂ ਇਸਦੀ ਪਿਹਲੀ ਪਤਨੀਆਂ ਨੂੰ ਪਤਾ ਲੱਗਾ ਤੇ ਉਹ ਵੀ ਇਸ ਦੇ ਨਵੇਂ ਸੁਸਰਾਲ ਪਹੁੰਚ ਗਈਆਂ। ਜਿਸ ਮਗਰੋਂ ਕਾਫ਼ੀ ਬਹਿਸਬਾਜ਼ੀ ਤੋਂ ਬਾਅਦ ਮਾਮਲਾ ਪੁਲਿਸ ਕੋਲ ਅਨਗੜ੍ਹ ਚੌਕੀਂ ਪਹੁੰਚਿਆ

Written by  Jasmeet Singh -- February 25th 2023 08:28 PM
ਤਿੰਨ ਵਿਆਹ ਕਰਨ ਵਾਲੇ ਵਿਅਕਤੀ ਨੂੰ ਪਹਿਲੀ ਪਤਨੀ ਨੇ ਪੁਲਿਸ ਚੌਂਕੀ 'ਚ ਪਾਇਆ ਘੇਰਾ

ਤਿੰਨ ਵਿਆਹ ਕਰਨ ਵਾਲੇ ਵਿਅਕਤੀ ਨੂੰ ਪਹਿਲੀ ਪਤਨੀ ਨੇ ਪੁਲਿਸ ਚੌਂਕੀ 'ਚ ਪਾਇਆ ਘੇਰਾ

ਅੰਮ੍ਰਿਤਸਰ: ਅੰਮ੍ਰਿਤਸਰ ਦੇ ਅੰਨਗੜ ਪੁਲਿਸ ਚੌਂਕੀ ਵਿੱਚ ਇੱਕ ਹਾਈ ਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ, ਜਿੱਥੇ ਇੱਕ ਵਿਅਕਤੀ ਜਿਸਦਾ ਨਾਮ ਨਰੇਸ਼ ਕੁਮਾਰ ਹੈ ਉਸ ਵੱਲੋਂ ਤਿੰਨ ਵਿਆਹ ਕਰਵਾਏ ਗਏ। ਜਦੋਂ ਇਸਦੀ ਪਿਹਲੀ ਪਤਨੀਆਂ ਨੂੰ ਪਤਾ ਲੱਗਾ ਤੇ ਉਹ ਵੀ ਇਸ ਦੇ ਨਵੇਂ ਸੁਸਰਾਲ ਪਹੁੰਚ ਗਈਆਂ। ਜਿਸ ਮਗਰੋਂ ਕਾਫ਼ੀ ਬਹਿਸਬਾਜ਼ੀ ਤੋਂ ਬਾਅਦ ਮਾਮਲਾ ਪੁਲਿਸ ਕੋਲ ਅਨਗੜ੍ਹ ਚੌਕੀਂ ਪਹੁੰਚਿਆ, ਜਿੱਥੇ ਕਾਫੀ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਤਿੰਨ ਵਿਆਹ ਕਰਾਉਣ ਵਾਲੇ ਨਰੇਸ਼ ਕੁਮਾਰ ਲਾੜੇ ਦੇ ਖੂਬ ਚਪੇੜਾਂ ਵੀ ਵਜੀਆਂ। ਇਸ ਮੌਕੇ ਗੱਲਬਾਤ ਕਰਦੇ ਹੋਏ ਦੂਜੀ ਪਤਨੀ ਦੇ ਪਿਓ ਸਤੀਸ਼ ਕੁਮਾਰ ਨੇ ਦੱਸਿਆ ਕਿ ਅਸੀਂ ਆਪਣੀ ਲੜਕੀ ਦਾ ਵਿਆਹ 2015 ਵਿੱਚ ਇਸ ਨਰੇਸ਼ ਕੁਮਾਰ ਨਾਲ ਕੀਤਾ ਸੀ। ਜਿਸ ਸੰਬਧੀ ਸਾਨੂੰ ਇਕ ਵਿਆਹ ਅਤੇ ਤਲਾਕ ਦੀ ਜਾਣਕਾਰੀ ਸਾਂਝੀ ਕੀਤੀ ਗਈ ਸੀ। ਪਰ ਹੁਣ ਇਕ ਤੀਸਰੀ ਔਰਤ ਸਾਡੇ ਘਰ ਆ ਕੇ ਇਸਦੀ ਪਤਨੀ ਹੌਣ ਦਾ ਦਾਅਵਾ ਕਰ ਰਹੀ ਹੈ। ਜਿਸਦੇ ਚਲਦੇ ਅਸੀਂ ਪੁਲਿਸ ਕੌਲ ਸ਼ਿਕਾਇਤ ਦਰਜ ਕਰਵਾਉਣ ਪਹੁੰਚੇ ਹਾਂ। ਇਸ ਸੰਬਧੀ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਅਜੇ ਉਹਨਾ ਕੌਲ ਇਹ ਸ਼ਿਕਾਇਤ ਆਈ ਹੈ, ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।


- PTC NEWS

adv-img

Top News view more...

Latest News view more...