Mock Drill : ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦੇ ਵਿਚਕਾਰ ਅੱਜ ਦੇਸ਼ ਭਰ ਦੇ ਕੁੱਲ 244 ਸ਼ਹਿਰਾਂ ਵਿੱਚ ਸਿਵਲ ਡਿਫੈਂਸ ਮੌਕ ਡ੍ਰਿਲ ਕੀਤੀ ਗਈ ਹੈ ਅਤੇ ਦੇਸ਼ ਦੇ ਕਈ ਹਿੱਸਿਆਂ ਵਿੱਚ ਬਲੈਕਆਊਟ ਸ਼ੁਰੂ ਹੋ ਗਿਆ ਹੈ। ਇਸ ਤਹਿਤ ਮੋਹਾਲੀ 'ਚ 7.30 ਵਜੇ ਸਾਇਰਨ ਵਜਾ ਕੇ ਮੌਕ ਡਰਿੱਲ ਦਾ ਅਭਿਆਸ ਕੀਤਾ। ਇਸ ਦੇ ਇਲਾਵਾ ਹੁਸ਼ਿਆਰਪੁਰ 'ਚ ਸਾਇਰਨ ਵਜਾ ਕੇ ਮੌਕ ਡਰਿੱਲ ਦਾ ਅਭਿਆਸ ਕੀਤਾ। ਸੰਗਰੂਰ ਇੰਡੀਅਨ ਆਇਲ ਡੀਪੂ ਵਿਖੇ ਹਵਾਈ ਹਮਲੇ ਤੋਂ ਬਚਾਅ ਸਬੰਧੀ ਮੌਕ ਡਰਿੱਲ ਕੀਤੀ ਗਈ। ਇਸ ਡਰਿੱਲ ਦੌਰਾਨ ਤੇਲ ਟੈਂਕਰਾਂ ਨੂੰ ਭਰਨ ਵਾਲੇ ਟਰਮੀਨਲ ਉੱਤੇ ਹਵਾਈ ਹਮਲੇ ਹੁੰਦਾ ਦਿਖਾਇਆ ਗਿਆ। ਸਾਈਰਨ ਵਜਾਉਣ ਉੱਤੇ ਡੀਪੂ ਦਾ ਸਾਰਾ ਅਮਲਾ ਹਰਕਤ ਵਿੱਚ ਆ ਗਿਆ। ਤੁਰੰਤ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਤੋਂ ਵੀ ਟੀਮਾਂ ਪਹੁੰਚ ਗਈਆਂ। ਜਿਸ ਟਰਮੀਨਲ ਉੱਤੇ ਹਵਾਈ ਹਮਲਾ ਹੋਇਆ ਸੀ। ਉਸ ਦੀ ਤੁਰੰਤ ਅੱਗ ਬੁਝਾਈ ਗਈ ਅਤੇ ਬਾਕੀ ਟੈਂਕਰਾਂ ਨੂੰ ਬਾਹਰ ਕੱਢਿਆ ਗਿਆ। ਇਸ ਮੌਕੇ ਸ਼ਾਰਟ ਸਰਕਟ ਵੀ ਹੋਇਆ। ਉਸ ਉੱਤੇ ਵੀ ਤੁਰੰਤ ਕਾਬੂ ਪਾਇਆ ਗਿਆ।ਬਿਹਾਰ ਦੇ ਪਟਨਾ ਅਤੇ ਯੂਪੀ ਦੀ ਰਾਜਧਾਨੀ ਲਖਨਊ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਬਲੈਕਆਊਟ ਸ਼ੁਰੂ ਹੋ ਗਿਆ। ਇਸ ਦੇ ਨਾਲ ਹੀ ਦਿੱਲੀ ਦੇ ਵੀਵੀਆਈਪੀ ਖੇਤਰ ਲੁਟੀਅਨਜ਼ ਜ਼ੋਨ ਵਿੱਚ ਰਾਤ 8 ਵਜੇ ਤੋਂ 8:15 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਹ ਕਦਮ ਦੇਸ਼ ਵਿਆਪੀ ਸਿਵਲ ਸੁਰੱਖਿਆ ਮੌਕ ਡ੍ਰਿਲ ਦੇ ਹਿੱਸੇ ਵਜੋਂ ਚੁੱਕਿਆ ਜਾ ਰਿਹਾ ਹੈ। ਇਸ ਸਬੰਧ ਵਿੱਚ, ਨਵੀਂ ਦਿੱਲੀ ਨਗਰ ਪ੍ਰੀਸ਼ਦ (ਐਨਡੀਐਮਸੀ) ਨੇ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਹੈ। ਪਟਿਆਲਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹੇ ਬਲੈਕ ਆਊਟ ਅਤੇ ਮੌਕ ਡਰਿੱਲ ਬਾਰੇ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਿਵਲ ਡਿਫੈਂਸ ਤਿਆਰੀ ਨੂੰ ਮਜ਼ਬੂਤ ਕਰਨ ਲਈ ਇੱਕ ਸਰਗਰਮ ਕਦਮ ਵਜੋਂ, ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਅੱਜ 7 ਮਈ ਨੂੰ ਰਾਤ 9 ਵਜੇ ਤੋਂ 9.10 ਵਜੇ ਤੱਕ ਪੂਰੇ ਜ਼ਿਲ੍ਹੇ ਭਰ ਵਿੱਚ ਅਤੇ ਅਰਬਨ ਅਸਟੇਟ ਫੇਜ-3 ਅਤੇ 4 ਵਿਖੇ 9 ਵਜੇ ਤੋਂ 9.30 ਵਜੇ ਤੱਕ ਅੱਧੇ ਘੰਟੇ ਦਾ ਬਲੈਕਆਊਟ ਅਭਿਆਸ ਕੀਤਾ ਜਾਵੇਗਾ। ਕੀ ਹੁੰਦਾ ਹੈ ਬਲੈਕਆਊਟ ?ਜਦੋਂ ਕਿਸੇ ਦੇਸ਼ 'ਤੇ ਜੰਗ ਦਾ ਖ਼ਤਰਾ ਮੰਡਰਾਉਂਦਾ ਹੈ ਜਾਂ ਹਵਾਈ ਹਮਲਾ ਸੰਭਵ ਹੁੰਦਾ ਹੈ ਤਾਂ ਦੁਸ਼ਮਣ ਦੀਆਂ ਅੱਖਾਂ ਜ਼ਮੀਨ 'ਤੇ ਮੌਜੂਦ ਲਾਈਟਾਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ। ਇਸ ਸੰਦਰਭ ਵਿੱਚ ਸ਼ਹਿਰਾਂ ਦੀਆਂ ਚਮਕਦੀਆਂ ਲਾਈਟਾਂ, ਵਾਹਨਾਂ ਦੀਆਂ ਹੈੱਡਲਾਈਟਾਂ, ਘਰਾਂ ਦੀਆਂ ਲਾਈਟਾਂ - ਇਹ ਸਭ ਦੁਸ਼ਮਣ ਲਈ ਨਿਸ਼ਾਨਾ ਸਾਧਨ 'ਚ ਮਦਦ ਕਰਦੀਆਂ ਹਨ।ਬਲੈਕਆਊਟ ਵਿੱਚ ਕੀ ਕੀਤਾ ਜਾਂਦਾ ?ਬਲੈਕਆਊਟ ਵਿੱਚ ਘਰਾਂ ਦੀਆਂ ਲਾਈਟਾਂ ਅਤੇ ਕੁਝ ਸਟਰੀਟ ਲਾਈਟਾਂ ਨੂੰ ਕੁਝ ਸਮੇਂ ਲਈ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਖਿੜਕੀਆਂ 'ਤੇ ਪਰਦੇ ਲਗਾਉਣ ਦੇ ਨਾਲ-ਨਾਲ, ਵਾਹਨਾਂ ਦੀਆਂ ਹੈੱਡਲਾਈਟਾਂ ਨੂੰ ਕਾਲੇ ਕਵਰ ਨਾਲ ਢੱਕ ਕੇ ਰੱਖਣ ਦਾ ਨਿਰਦੇਸ਼ ਹੁੰਦਾ ਹੈ।ਕਿਉਂ ਜ਼ਰੂਰੀ ਹੈ ਬਲੈਕਆਊਟ ?ਬਲੈਕਆਊਟ ਵਿੱਚ ਪੂਰੀ ਜ਼ਮੀਨ 'ਤੇ ਪੂਰਾ ਹਨੇਰਾ ਹੁੰਦਾ ਹੈ ਤਾਂ ਹਵਾ 'ਚੋਂ ਦੁਸ਼ਮਣ ਨੂੰ ਨਿਸ਼ਾਨਾ ਸਾਧਨ 'ਚ ਮੁਸ਼ਕਲ ਹੁੰਦੀ ਹੈ। ਕਿਉਂਕਿ ਪੂਰਨ ਹਨੇਰਾ ਹੋਣ ਕਾਰਨ ਦੁਸ਼ਮਣ ਕਿਸੇ ਵੀ ਚੀਜ਼ ਨੂੰ ਨਿਸ਼ਾਨਾ ਨਹੀਂ ਬਣਾ ਸਕਦਾ। ਅਜਿਹੀ ਸਥਿਤੀ ਵਿੱਚ ਜਾਨ-ਮਾਲ ਦੇ ਵੱਡੇ ਨੁਕਸਾਨ ਦੀ ਸੰਭਾਵਨਾ ਘੱਟ ਹੁੰਦੀ ਹੈ। ਅਜਿਹੀਆਂ ਸਥਿਤੀਆਂ ਵਿੱਚ ਨਾਗਰਿਕਾਂ ਨੂੰ ਮਾਨਸਿਕ ਤੌਰ 'ਤੇ ਸੁਚੇਤ ਅਤੇ ਸਹਿਯੋਗੀ ਬਣਾਉਣਾ। ਦੇਸ਼ ਦੀ ਹਵਾਈ ਸੈਨਾ ਅਤੇ ਸੁਰੱਖਿਆ ਬਲਾਂ ਦੀਆਂ ਗਤੀਵਿਧੀਆਂ ਆਸਾਨੀ ਨਾਲ ਹਨੇਰੇ ਵਿੱਚ ਛੁਪੀਆਂ ਰਹਿ ਸਕਦੀਆਂ ਹਨ।ਕੀ ਹਨ ਇਸਦੇ ਨਿਯਮ ?ਇਸ ਖ਼ਤਰੇ ਤੋਂ ਬਚਣ ਲਈ ਬਲੈਕਆਊਟ ਕੀਤਾ ਜਾਂਦਾ ਹੈ। ਇਸ ਵਿੱਚ ਹੁਕਮ ਜਾਰੀ ਕੀਤੇ ਗਏ ਹਨ ਕਿ ਘਰਾਂ ਦੀਆਂ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਜਾਣ, ਖਿੜਕੀਆਂ 'ਤੇ ਕਾਲਾ ਕੱਪੜਾ ਜਾਂ ਪਰਦੇ ਲਗਾਏ ਜਾਣ, ਵਾਹਨਾਂ ਦੀਆਂ ਹੈੱਡਲਾਈਟਾਂ 'ਤੇ ਕਾਲੇ ਕਵਰ ਲਗਾਏ ਜਾਣ ਅਤੇ ਸਟਰੀਟ ਲਾਈਟਾਂ ਵੀ ਸੀਮਤ ਸਮੇਂ ਲਈ ਬੰਦ ਕਰ ਦਿੱਤੀਆਂ ਜਾਣ।1971 ਵਿੱਚ ਭਾਰਤ-ਪਾਕਿ ਯੁੱਧ ਤੋਂ ਪਹਿਲਾਂ ਹੋਈ ਸੀ ਡ੍ਰਿੱਲ ਦੱਸ ਦਈਏ ਕਿ ਅਜਿਹੀ ਮੌਕ ਡ੍ਰਿਲ ਭਾਰਤ ਵਿੱਚ ਆਖਰੀ ਵਾਰ 1971 ਵਿੱਚ ਕੀਤੀ ਗਈ ਸੀ। ਉਸ ਵੇਲੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਹੋਈ ਸੀ। ਯੁੱਧ ਤੋਂ ਪਹਿਲਾਂ ਰਾਜ ਪੱਧਰ 'ਤੇ ਵੀ ਇਸੇ ਤਰ੍ਹਾਂ ਦੀ ਮੌਕ ਡ੍ਰਿਲ ਕੀਤੀ ਗਈ ਸੀ। ਇੰਨੇ ਲੰਬੇ ਸਮੇਂ ਬਾਅਦ ਗੁਆਂਢੀ ਦੇਸ਼ ਨਾਲ ਭਾਰੀ ਤਣਾਅ ਦੇ ਮੱਦੇਨਜ਼ਰ ਮੌਕ ਡ੍ਰਿਲ ਦੁਬਾਰਾ ਆਯੋਜਿਤ ਕੀਤੀ ਜਾਣੀ ਹੈ।ਇਸਨੂੰ ਰੱਖਿਆ ਮੰਤਰਾਲੇ ਅਤੇ ਪੁਰਾਲੇਖ ਰਿਪੋਰਟਾਂ ਵਿੱਚ ਸਿਵਲ ਡਿਫੈਂਸ ਬਲੈਕਆਉਟ ਪ੍ਰੋਟੋਕੋਲ ਵਜੋਂ ਦਰਸਾਇਆ ਗਿਆ ਹੈ। ਇਸ ਦੇ ਨਾਲ ਹੀ ਇਸਦਾ ਜ਼ਿਕਰ ਸਿਵਲ ਡਿਫੈਂਸ ਮੈਨੂਅਲ ਵਿੱਚ ਵੀ ਕੀਤਾ ਗਿਆ ਹੈ। ਉਸ ਸਮੇਂ ਰੇਡੀਓ ਰਾਹੀਂ 'ਲਾਈਟਾਂ ਬੰਦ ਕਰਨ' ਅਤੇ ' ਖਿੜਕੀਆਂ 'ਤੇ ਕਾਲਾ ਕੱਪੜਾ ਜਾਂ ਪਰਦੇ ਲਗਾਏ ਜਾਣ ਦੇ ਨਿਰਦੇਸ਼ ਦਿੱਤੇ ਗਏ ਸਨ ਤਾਂ ਜੋ ਪੂਰੀ ਤਰ੍ਹਾਂ ਬਲੈਕਆਊਟ ਦੀ ਸਥਿਤੀ ਬਣਾਈ ਰੱਖੀ ਜਾ ਸਕੇ। ਕੀ ਹੁੰਦੀ ਹੈ ਮੌਕ ਡ੍ਰਿਲ ?ਮੌਕ ਡ੍ਰਿਲ ਇੱਕ ਪ੍ਰਕਾਰ ਦਾ ਅਭਿਆਸ ਹੁੰਦਾ ਹੈ , ਜਿਸ ਦਾ ਉਪਯੋਗ ਇਹ ਲੋਕਾਂ ਅਤੇ ਸੰਗਠਨਾਂ ਨੂੰ ਸੰਭਾਵੀ ਐਮਰਜੈਂਸੀ ਸਥਿਤੀ ਲਈ ਤਿਆਰ ਕਰਨ ਲਈ ਕੀਤਾ ਜਾਂਦਾ ਹੈ। ਇਹ ਇੱਕ ਅਸਲ ਸਥਿਤੀ ਦੇ ਸਮਾਨ ਹੈ ,ਜਿੱਥੇ ਵੱਖ-ਵੱਖ ਸੁਰੱਖਿਆ ਏਜੰਸੀਆਂ ਇਕੱਠੇ ਕੰਮ ਕਰਦੀਆਂ ਹਨ, ਜਿਸ ਨਾਲ ਉਨ੍ਹਾਂ ਵਿੱਚ ਤਾਲਮੇਲ ਵਧਦਾ ਹੈ।