Bathinda Hospital: ਬਠਿੰਡਾ ਸਿਵਲ ਹਸਪਤਾਲ ’ਚ ਖ਼ਤਮ ਹੋਈ ਐਕਸਰਾ ਫਿਲਮ ਤਾਂ ਮਰੀਜ਼ਾਂ ਨੇ ਕੀਤਾ ਹੰਗਾਮਾ !
ਮੁਨੀਸ਼ ਗਰਗ (ਬਠਿੰਡਾ, 14 ਮਾਰਚ): ਪੰਜਾਬ ਸਰਕਾਰ ਵੱਲੋ ਸਰਕਾਰੀ ਹਸਪਤਾਲਾਂ ਵਿੱਚ ਚੰਗੀ ਸਹੂਲਤਾਂ ਦੇਣ ਦੇ ਵਾਅਦੇ ਕੀਤੇ ਹਾ ਰਹੇ ਹਨ ਪਰ ਇਨ੍ਹਾਂ ਦਾਅਵਿਆਂ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਨਜ਼ਰ ਆ ਰਹੀ ਹੈ। ਜਿਸਦੀਆਂ ਕੁਝ ਤਸਵੀਰਾਂ ਬਠਿੰਡਾ ਦੇ ਸਿਵਲ ਹਸਪਤਾਲ ਚੋਂ ਦੇਖਣ ਨੂੰ ਮਿਲੀਆਂ। ਜਿੱਥੇ ਐਕਸਰਾ ਫਿਲਮ ਖਤਮ ਹੋਣ ਕਾਰਨ ਮਰੀਜ਼ਾਂ ਨੂੰ ਕਾਫੀ ਖੱਜਲ ਖੁਆਰ ਹੋਣਾ ਪਿਆ।
ਦੱਸ ਦਈਏ ਕਿ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਉਸ ਸਮੇਂ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਕਈ ਘੰਟੇ ਖੜਨ ਤੋਂ ਬਾਅਦ ਵੀ ਮਰੀਜ਼ਾਂ ਦਾ ਐਕਸਰਾ ਨਹੀਂ ਕੀਤਾ ਗਿਆ। ਇਨ੍ਹਾਂ ਹੀ ਨਹੀਂ ਮਰੀਜਾਂ ਨੂੰ ਐਕਸਰਾ ਫਿਲਮ ਖਤਮ ਹੋਣ ਦੀ ਗੱਲ ਆਖ ਕੇ ਕਈ ਘੰਟੇ ਬਾਹਰ ਇੰਤਜ਼ਾਰ ਕਰਵਾਇਆ ਗਿਆ, ਜਦਕਿ ਦੂਜੇ ਪਾਸੇ ਹਸਪਤਾਲ ਦੇ ਪ੍ਰਬੰਧਕ ਫਿਲਮ ਖ਼ਤਮ ਨਾ ਹੋਣ ਦੀ ਗੱਲ ਕਰਕੇ ਮਰੀਜ ਜਿਆਦਾ ਹੋਣ ਕਰਕੇ ਮੁਸ਼ਕਿਲ ਆਉੇਣ ਦੀ ਗੱਲ ਕਰ ਰਹੇ ਹਨ।
ਸਿਵਲ ਹਸਪਤਾਲ ਵਿੱਚ ਦੂਰ ਤੋਂ ਆਏ ਮਰੀਜਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਐਕਸ-ਰੇ ਫਿਲਮ ਖ਼ਤਮ ਹੋਣ ਦੀ ਆਖ ਕੇ ਵਾਪਿਸ ਭੇਜ ਦਿੱਤਾ ਜਾਂਦਾ ਹੈ। ਅੱਜ ਜਦੋਂ ਉਹ ਸਵੇਰ ਤੋਂ ਲਾਈਨ ਵਿੱਚ ਖੜ੍ਹੇ ਹਨ ਤਾਂ ਮੁੜ ਉਨ੍ਹਾਂ ਨੂੰ ਫਿਲਮ ਖ਼ਤਮ ਹੋਣ ਦੀ ਗੱਲ ਆਖੀ ਅਤੇ ਇੰਤਜ਼ਾਰ ਕਰਨ ਲਈ ਆਖਿਆ। ਜਿਸ ਕਾਰਨ ਉਨ੍ਹਾਂ ਨੇ ਹਸਪਤਾਲ ਪ੍ਰਬੰਧਨ ਖਿਲਾਫ ਰੋਸ ਜਾਹਿਰ ਕੀਤਾ।
ਮਰੀਜ਼ਾਂ ਨੇ ਕਿਹਾ ਕਿ ਜੇਕਰ ਅੱਜ ਵੀ ਉਨ੍ਹਾਂ ਵੱਲੋਂ ਇਸ ਤਰ੍ਹਾਂ ਨਹੀਂ ਕੀਤਾ ਗਿਆ ਤਾਂ ਉਹਨਾਂ ਦਾ ਰੋਸ ਝੱਲਣ ਲਈ ਸਰਕਾਰ ਅਤੇ ਹਸਪਤਾਲ ਪ੍ਰਬੰਧਕ ਤਿਆਰ ਰਹਿਣ।
ਉਧਰ ਦੂਜੇ ਪਾਸੇ ਜ਼ਿਲ੍ਹਾ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਮਨਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਐਕਸ ਰੇ ਫਿਲਮ ਉਪਲਬਧ ਹਨ ਪਰ ਜ਼ਿਆਦਾ ਮਰੀਜ਼ ਹੋਣ ਕਰਕੇ ਮੁਸ਼ਕਿਲ ਆਉਦੀ ਹੈ।
ਇਹ ਵੀ ਪੜ੍ਹੋ: Ludhiana Factory Fire: ਧੂੰਆ-ਧੂੰਆ ਹੋਇਆ ਸ਼ਹਿਰ ਲੁਧਿਆਣਾ, ਕੱਪੜਾ ਫੈਕਟਰੀ ਨੂੰ ਲੱਗੀ ਭਿਆਨਕ ਅੱਗ
- PTC NEWS