Punjab Cricket Association: ਪੰਜਾਬ ’ਚ ਇੱਕ ਹੋਰ ਨਵਾਂ ਕ੍ਰਿਕਟ ਸਟੇਡੀਅਮ ਬਣਾਉਣ ਦੀ ਹੈ ਯੋਜਨਾ- ਪ੍ਰਧਾਨ ਅਮਰਜੀਤ ਮਹਿਤਾ
ਮੁਨੀਸ਼ ਗਰਗ (ਬਠਿੰਡਾ, 28 ਫਰਵਰੀ): ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦਾ ਬਠਿੰਡਾ ਪੁੱਜਣ 'ਤੇ ਨਿੱਘਾ ਸਵਾਗਤ ਕੀਤਾ ਗਿਆ। ਦਰਅਸਲ ਪਿਛਲੇ ਦਿਨੀਂ ਅਮਰਜੀਤ ਮਹਿਤਾ ਨੂੰ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਮੁਖੀ ਬਣਾਇਆ ਗਿਆ ਹੈ।
ਅਮਰਜੀਤ ਮਹਿਤਾ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਬਣਨ ’ਤੇ ਪੰਜਾਬ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹਰ ਜ਼ਿਲ੍ਹੇ ਦੀ ਐਸੋਸੀਏਸ਼ਨ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ, ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਦੇ ਕੋਨੇ-ਕੋਨੇ ਤੋਂ ਕ੍ਰਿਕਟ ਖਿਡਾਰੀਆਂ ਨੂੰ ਪ੍ਰਮੋਟ ਕੀਤਾ ਜਾਵੇ।
ਉਨ੍ਹਾਂ ਅੱਗੇ ਕਿਹਾ ਕਿ ਮੁੱਲਾਪੁਰ ਦਾ ਕ੍ਰਿਕਟ ਸਟੇਡੀਅਮ ਜਲਦੀ ਹੀ ਪੂਰਾ ਹੋ ਜਾਵੇਗਾ ਅਤੇ ਸਾਡੀ ਕੋਸ਼ਿਸ਼ ਹੈ ਕਿ ਵਿਸ਼ਵ ਕੱਪ ਉਥੇ ਹੀ ਕਰਵਾਇਆ ਜਾਵੇ, ਪੰਜਾਬ ਵਿਚ ਇਕ ਹੋਰ ਨਵਾਂ ਕ੍ਰਿਕਟ ਸਟੇਡੀਅਮ ਬਣਾਉਣ ਦੀ ਵੀ ਯੋਜਨਾ ਹੈ।
ਮਹਿਤਾ ਨੇ ਅੱਗੇ ਦੱਸਿਆ ਕਿ ਬਠਿੰਡਾ ਵਿੱਚ ਵੀ ਕ੍ਰਿਕਟ ਸਟੇਡੀਅਮ ਬਣਾਉਣ ਦੀ ਯੋਜਨਾ ਹੈ, ਪਰ ਇੱਥੇ ਅੰਤਰਰਾਸ਼ਟਰੀ ਸਟੇਡੀਅਮ ਨਹੀਂ ਬਣ ਸਕਦਾ। ਉਨ੍ਹਾਂ ਕਿਹਾ ਕਿ ਮੇਰੇ ਕਾਰਜਕਾਲ 'ਚ ਪਹਿਲੀ ਵਾਰ ਆਈਪੀਐੱਲ ਤਿੰਨ ਸਾਲ ਬਾਅਦ ਆਇਆ ਹੈ, ਪਹਿਲਾ ਮੈਚ 1 ਅਪ੍ਰੈਲ ਨੂੰ ਹੈ, ਜਿਸ ਲਈ ਉਹ ਆਪਣੀ ਤਰਫ ਤੋਂ ਵਧੀਆ ਪ੍ਰਬੰਧ ਕਰ ਰਹੇ ਹਨ।
ਇਹ ਵੀ ਪੜ੍ਹੋ: Manish Sisodia Arrest: ਸਿਸੋਦੀਆ ਨੂੰ SC ਦਾ ਜਵਾਬ; ਹਾਈਕੋਰਟ ਜਾਣ ਦਾ ਦਿੱਤਾ ਸੁਝਾਅ
- PTC NEWS