Wed, Sep 30, 2026
Whatsapp

ਬਠਿੰਡਾ ’ਚ ਸਮਾਜ ਸੇਵੀਆਂ ਨੇ ਚਾਇਨਾ ਡੋਰ ਖਿਲਾਫ ਲੋਕਾਂ ਨੂੰ ਕੀਤਾ ਜਾਗਰੂਕ

ਬਠਿੰਡਾ ’ਚ ਸਮਾਜ ਸੇਵੀਆਂ ਨੇ ਸ਼ਹਿਰ ਵਾਸੀਆਂ ਨੂੰ ਚਾਇਨਾ ਡੋਰ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕੀਤਾ। ਇਸ ਦੌਰਾਨ ਸਮਾਜ ਸੇਵੀਆਂ ਨੇ ਚਾਇਨਾ ਡੋਰ ਨੂੰ ਅੱਗ ਲਗਾ ਕੇ ਲੋਕਾਂ ਨੂੰ ਚਾਇਨਾ ਡੋਰ ਨਾ ਵਰਤਣ ਦੀ ਅਪੀਲ ਕੀਤੀ।

Reported by:  PTC News Desk  Edited by:  Aarti -- January 23rd 2023 03:52 PM
ਬਠਿੰਡਾ ’ਚ ਸਮਾਜ ਸੇਵੀਆਂ ਨੇ ਚਾਇਨਾ ਡੋਰ ਖਿਲਾਫ ਲੋਕਾਂ ਨੂੰ ਕੀਤਾ ਜਾਗਰੂਕ

ਬਠਿੰਡਾ ’ਚ ਸਮਾਜ ਸੇਵੀਆਂ ਨੇ ਚਾਇਨਾ ਡੋਰ ਖਿਲਾਫ ਲੋਕਾਂ ਨੂੰ ਕੀਤਾ ਜਾਗਰੂਕ

ਮੁਨੀਸ਼ ਗਰਗ (ਬਠਿੰਡਾ, 23 ਜਨਵਰੀ): ਜ਼ਿਲ੍ਹੇ ਵਿਖੇ ਸਮਾਜ ਸੇਵੀਆਂ ਨੇ ਸ਼ਹਿਰ ਵਾਸੀਆਂ ਨੂੰ ਚਾਇਨਾ ਡੋਰ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕੀਤਾ। ਇਸ ਦੌਰਾਨ ਸਮਾਜ ਸੇਵੀਆਂ ਨੇ ਚਾਇਨਾ ਡੋਰ ਨੂੰ ਅੱਗ ਲਗਾ ਕੇ ਲੋਕਾਂ ਨੂੰ ਚਾਇਨਾ ਡੋਰ ਨਾ ਵਰਤਣ ਦੀ ਅਪੀਲ ਕੀਤੀ। 

ਜਾਗਰੂਕ ਕਰ ਰਹੇ ਸਮਾਜ ਸੇਵੀ ਨੇ ਕਿਹਾ ਕਿ ਚਾਇਨਾ ਡੋਰ ਨਾਲ ਜਿੱਥੇ ਕੀਮਤੀ ਜਾਨਾਂ ਜਾ ਰਹੀਆਂ ਹਨ ਉੱਥੇ ਹੀ ਪਸ਼ੂ-ਪੰਛੀਆਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਇਹਨਾਂ ਨੇ ਲੋਕਾਂ ਨੂੰ ਚਾਇਨਾ ਡੋਰ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕੀਤਾ ਅਤੇ ਚਾਇਨਾ ਡੋਰ ਨੂੰ ਅੱਗ ਵੀ ਲਗਾਈ।  

ਉਨ੍ਹਾਂ ਅੱਗੇ ਕਿਹਾ ਕਿ ਚਾਇਨਾ ਡੋਰ ਕਾਰਨ ਲਗਾਤਾਰ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਇਹ ਚਾਇਨਾ ਡੋਰ ਪੁਲਿਸ ਪ੍ਰਸ਼ਾਸਨ ਲਈ ਸਿਰਦਰਦੀ ਬਣ ਰਹੀ ਹੈ। ਉੱਥੇ ਹੀ ਸਰਕਾਰ ਆਉਣ ਵਾਲੇ ਸਮੇਂ ਵਿੱਚ ਕੀਤੇ ਬਸੰਤ ਪੰਚਮੀ ਨੂੰ ਮਨਾਉਣ ’ਤੇ ਹੀ ਪਾਬੰਦੀ ਨਾ ਲਗਾ ਦੇਵੇ। ਇਸ ਕਰਕੇ ਸਾਨੂੰ ਚਾਇਨਾ ਡੋਰ ਦੀ ਵਰਤੋਂ ਬੰਦ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ: 26 ਜਨਵਰੀ ਨੂੰ 400 ਮੁਹੱਲਾ ਕਲੀਨਿਕ ਕੀਤੇ ਜਾਣਗੇ ਲੋਕਾਂ ਦੇ ਹਵਾਲੇ : ਚੀਮਾ 

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK