Gobindpura Cooperative Society : ਸ਼੍ਰੋਮਣੀ ਅਕਾਲੀ ਦਲ ਨੇ ਗੋਬਿੰਦਪੁਰਾ ਸਹਿਕਾਰੀ ਸਭਾ ਲਿਮਟਿਡ 'ਤੇ ਜਿੱਤ ਪ੍ਰਾਪਤ ਕੀਤੀ
Gobindpura Cooperative Society : ਹਲਕਾ ਬੁਢਲਾਡਾ ਦੇ ਪਿੰਡਾਂ ਫੁੱਲੂ ਵਾਲਾ ਡੋਡ ਅਤੇ ਗੋਬੰਦਪੁਰਾ ਦੀ ਸਹਿਕਾਰੀ ਸਭਾ ਜਿਸ ਦਾ ਨਾਮ ਦੀ ਗੋਬਿੰਦਪੁਰਾ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਟਡ ਗੋਬਿੰਦਪੁਰਾ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਭੋਲਾ ਸਿੰਘ ਨੈਣ ਅਤੇ ਰਣਜੀਤ ਸਿੰਘ ਗੋਬਿੰਦਪੁਰਾ ਬਣੇ।

ਸਹਿਕਾਰੀ ਸਭਾ ਦੇ ਕੁੱਲ ਗਿਆਰਾਂ ਵਿੱਚੋਂ ਸੱਤ ਮੈਬਰ ਨਾਇਬ ਸਿੰਘ ਸਾਬਕਾ ਸਰਪੰਚ, ਬਲਵੰਤ ਸਿੰਘ ਨੰਬਰਦਾਰ, ਸਤਨਾਮ ਸਿੰਘ, ਹਰਦੀਪ ਕੌਰ ਸ਼੍ਰੋਮਣੀ ਅਕਾਲੀ ਦਲ ਦੇ ਚੁਣੇ ਗਏ ਹਨ। ਦੋਨਾਂ ਪਿੰਡਾਂ ਦੇ ਮੈਬਰਾਂ ਵੱਲੋਂ ਕੀਤੀ ਜਾਣ ਵਾਲੀ ਚੋਣ ਵਿੱਚ ਜਥੇਦਾਰ ਅਮਰਜੀਤ ਸਿੰਘ ਕੁਲਾਣਾ ਮੈਬਰ ਪੀ.ਏ.ਸੀ ਦੀ ਅਗਵਾਈ ਵਿੱਚ ਜਗਜੀਤ ਸਿੰਘ ਗੋਬਿੰਦਪੁਰਾ ਸਰਕਲ ਪ੍ਰਧਾਨ ਹੋਰਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਪ੍ਰਾਪਤ ਕੀਤੀ ਹੈ।
ਇਸ ਮੋਕੇ ਜਤਿੰਦਰ ਸਿੰਘ ਸੋਢੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ , ਅਬਜ਼ਰਵਰ ਹਲਕਾ ਬੁਢਲਾਡਾ ਨੇ ਸਮੁੱਚੀ ਜਥੇਬੰਦੀ ਨੂੰ ਜਿੱਤ ਦੀ ਮੁਬਾਰਕਬਾਦ ਦਿੰਦਿਆਂ ਇਸ ਜਿੱਤ ਨੂੰ ਬੀਬਾ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਤੇ ਪਾਰਟੀ ਦੀਆਂ ਨੀਤੀਆਂ ਦੀ ਜਿੱਤ ਦੱਸਿਆ।

ਇਸ ਮੋਕੇ ਹੋਰਨਾਂ ਤੋਂ ਇਲਾਵਾ ਮਨਮਿੰਦਰ ਸਿੰਘ ਸਰਪੰਚ, ਰਘੁਬੀਰ ਸਿੰਘ, ਬਿੱਕਰ ਸਿੰਘ ਸਾਬਕਾ ਸਰਪੰਚ, ਗੁਰਲਾਲ ਸਿੰਘ, ਮੇਜਰ ਸਿੰਘ, ਗੁਰਵਿੰਦਰ ਸਿੰਘ ਡੋਡ , ਗੁਰਜੰਟ ਸਿੰਘ ਸਾਬਕਾ ਮੈਂਬਰ, ਜਗਜੀਤ ਸਿੰਘ ਸਾਬਕਾ ਪੰਚ, ਬੰਤਾ ਸਿੰਘ ਨੈਣ, ਜੋਗਿੰਦਰ ਸਿੰਘ ਸਾਬਕਾ ਸਕੱਤਰ,ਗੁਰਪ੍ਰੀਤ ਸਿੰਘ, ਬਿੱਲੂ ਸਿੰਘ ਰਿਟਾਇਰਡ ਥਾਣੇਦਾਰ , ਪਰਮਜੀਤ ਸਿੰਘ ਕੁਲਾਣਾ ਤੇ ਅਰਵਿੰਦ ਭੁੱਲਰ ਹਾਜ਼ਰ ਸਨ।
ਸਾਊਦੀ ਅਰਬ 'ਚ ਸਿੱਖ ਡਰਾਈਵਰ ਨੂੰ ਬਚਾਉਣ ਲਈ ਅੱਗੇ ਆਏ Diljit Dosanjh, ਕੇਂਦਰ ਤੋਂ ਦਖਲ ਦੀ ਕੀਤੀ ਮੰਗ
- PTC NEWS