Fri, Mar 31, 2023
Whatsapp

ਬਰਨਾਲਾ 'ਚ ਚਾਚੇ ਨੇ 20 ਸਾਲ ਦੇ ਭਤੀਜੇ ਦਾ ਕੀਤਾ ਕਤਲ

Written by  Pardeep Singh -- February 05th 2023 04:42 PM
ਬਰਨਾਲਾ 'ਚ ਚਾਚੇ ਨੇ 20 ਸਾਲ ਦੇ ਭਤੀਜੇ ਦਾ ਕੀਤਾ ਕਤਲ

ਬਰਨਾਲਾ 'ਚ ਚਾਚੇ ਨੇ 20 ਸਾਲ ਦੇ ਭਤੀਜੇ ਦਾ ਕੀਤਾ ਕਤਲ

ਬਰਨਾਲਾ: ਬਰਨਾਲਾ ਤੋਂ ਇਕ ਅਜਿਹੀ ਖਬਰ ਸਾਹਮਣੇ ਆਈ ਹੈ ਜੋ ਕਿ ਹਰ ਇਕ ਦੇ ਰੌਂਗਟੇ ਖੜ੍ਹੇ ਕਰ ਦਿੰਦੀ ਹੈ।ਬਰਨਾਲਾ ਵਿਖੇ ਨੌਜਵਾਨ ਦੇ ਚਾਚੇ ਅਤੇ ਉਸ ਦੇ ਬੇਟੇ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਤੋਂ ਇਲਾਵਾ ਇਕ ਹੋਰ ਜ਼ਖਮੀ ਨੌਜਵਾਨ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

ਦੱਸ ਦੇਈਏ ਕਿ ਮ੍ਰਿਤਕ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਹੈ, ਜਿਸ ਦਾ ਪਿਤਾ ਗੰਭੀਰ ਬਿਮਾਰੀ ਕਾਰਨ ਮੰਜੇ 'ਤੇ ਹੈ, ਉਸ ਦੀਆਂ ਦੋ ਭੈਣਾਂ ਵਿਦੇਸ਼ 'ਚ ਰਹਿੰਦੀਆਂ ਹਨ। ਜਦੋਂਕਿ ਹੁਣ ਘਰ ਵਿੱਚ ਸਿਰਫ਼ ਮਾਂ ਹੀ ਰਹਿੰਦੀ ਹੈ, ਜਿਸ ਦੀ ਹਾਲਤ ਰੋਣ ਨਾਲ ਬਦਤਰ ਹੋ ਗਈ ਹੈ।


ਇਸ ਘਟਨਾ ਵਿੱਚ ਜ਼ਖਮੀ ਰਮਨਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਜਗਸੀਰ ਸਿੰਘ ਪਿੰਡ ਦੇ ਹੀ ਜਗਦੀਪ ਸਿੰਘ ਨਾਲ ਗਾਲੀ-ਗਲੋਚ ਕਰ ਰਿਹਾ ਸੀ। ਇਸ ਦੌਰਾਨ ਜਗਸੀਰ ਸਿੰਘ ਅਤੇ ਉਸਦੇ ਪਿਤਾ ਨੇ ਜਗਦੀਪ ਸਿੰਘ, ਮੇਰੇ ਅਤੇ ਮੇਰੀ ਮਾਤਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਜਗਦੀਪ ਸਿੰਘ ਦੀ ਮੌਤ ਹੋ ਗਈ। ਜਦੋਂ ਕਿ ਮੈਂ ਅਤੇ ਮੇਰੀ ਮਾਂ ਗੰਭੀਰ ਜ਼ਖ਼ਮੀ ਹੋ ਗਏ। ਮੇਰੀ ਮਾਂ ਨੂੰ ਗੰਭੀਰ ਹਾਲਤ ਵਿੱਚ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਘਟਨਾ ਕਾਰਨ ਜਗਸੀਰ ਸਿੰਘ ਸ਼ਰਾਬੀ ਸੀ। ਉਨ੍ਹਾਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਪੁਲਿਸ ਅਧਿਕਾਰੀ ਸਤਪਾਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਸਹਿਜਾਦਾ 'ਚ ਦੋ ਪਰਿਵਾਰਾਂ ਦੀ ਲੜਾਈ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਜਦਕਿ ਇਕ ਔਰਤ ਅਤੇ ਇਕ ਨੌਜਵਾਨ ਜ਼ਖਮੀ ਹੋ ਗਏ। ਪੁਲਸ ਨੇ ਮ੍ਰਿਤਕਾ ਦੀ ਮਾਤਾ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

- PTC NEWS

adv-img

Top News view more...

Latest News view more...