Punjabi University Patiala : ਇਸ ਵੀਡੀਓ ਨੇ ਸਰਕਾਰ ਦੇ ਵਿੱਦਿਅਕ ਖ਼ੇਤਰ ਲਈ ਕੀਤੇ ਝੂਠੇ ਪ੍ਰਚਾਰ ਅਤੇ ਦਾਅਵਿਆਂ ਦੀ ਖੋਲੀ ਪੋਲ੍ਹ : ਸੁਖਬੀਰ ਸਿੰਘ ਬਾਦਲ
ਪਟਿਆਲਾ: ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਬ੍ਹ ਦੀ ਇਸ ਵੀਡੀਓ ਨੇ ਪੰਜਾਬ ਦੀ ਆਪ ਸਰਕਾਰ ਦੇ ਵਿੱਦਿਅਕ ਖ਼ੇਤਰ ਲਈ ਕੀਤੇ ਜਾਂਦੇ ਝੂਠੇ ਪ੍ਰਚਾਰ ਅਤੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ। ਭਗਵੰਤ ਮਾਨ ਅਤੇ ਉਸਦੇ ਮੰਤਰੀ ਸਾਰਾ ਦਿਨ "ਦਿੱਲੀ ਮਾਡਲ" ਦੀਆਂ ਗੱਲਾਂ ਕਰਦੇ ਹਨ, ਤਾਂ ਹੀ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਦੇ ਆਪਣੇ 60 ਸਾਲ ਪੁਰਾਣੇ ਮਾਣਮੱਤੇ ਅਦਾਰੇ ਪੰਜਾਬੀ ਯੂਨੀਵਰਸਿਟੀ ਨੂੰ ਬੰਦ ਕਰਾਉਣ 'ਤੇ ਤੁਲੇ ਹੋਏ ਹਨ।
ਹਰ ਪੰਜਾਬੀ ਇਸ "ਬੇਈਮਾਨ" ਸਰਕਾਰ ਦੀਆਂ ਗਤੀਵਿਧੀਆਂ ਨੂੰ ਵੇਖ ਕੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ। ਅੱਜ ਫ਼ਿਰ ਦਿੱਤੇ ਪੂਰੇ ਪੂਰੇ ਸਫ਼ੇ ਦੇ ਅਖ਼ਬਾਰੀ ਇਸ਼ਤਿਹਾਰਾਂ ਵੱਲ ਧਿਆਨ ਦਿਵਾਉਂਦਾ ਹੋਇਆ, ਮੈਂ ਮੁਖਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਦੇਸ਼ ਭਰ ਵਿੱਚ ਚੱਲ ਰਹੀ ਤੁਹਾਡੀ ਝੂਠੀ ਇਸ਼ਤਿਹਾਰਬਾਜ਼ੀ (ਜਿਸਦਾ ਸੂਬੇ ਦੇ ਖਜ਼ਾਨੇ 'ਤੇ ਹਰ ਮਹੀਨੇ ਕਰੋੜਾਂ ਦਾ ਬੋਝ ਪੈ ਰਿਹਾ ਹੈ) ਨੂੰ ਥੋੜ੍ਹਾ ਚਿਰ ਰੋਕ ਕੇ, ਸੂਬੇ ਦੇ ਆਪਣੇ ਵਿੱਦਿਅਕ ਅਦਾਰਿਆਂ ਨੂੰ ਸਾਂਭ ਲਵੋ ਨਹੀਂ ਤਾਂ ਪੰਜਾਬੀਆਂ ਨੇ ਇਸ ਬੱਜਰ ਗੁਨਾਹ ਲਈ ਤੁਹਾਨੂੰ ਕਦੇ ਮੁਆਫ਼ ਨਹੀਂ ਕਰਨਾ।
ਅੱਜ ਦੇ ਫ਼ਿਰ ਪੂਰੇ ਪੂਰੇ ਪੰਨੇ ਦੇ ਅਖ਼ਬਾਰੀ ਇਸ਼ਤਿਹਾਰਾਂ ਵੱਲ ਧਿਆਨ ਦਿਵਾਉਂਦਾ ਹੋਇਆ, ਮੈਂ ਮੁਖਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਦੇਸ਼ ਭਰ ਵਿੱਚ ਚੱਲ ਰਹੀ ਤੁਹਾਡੀ ਝੂਠੀ ਇਸ਼ਤਿਹਾਰਬਾਜ਼ੀ (ਜਿਸਦਾ ਸੂਬੇ ਦੇ ਖਜ਼ਾਨੇ 'ਤੇ ਹਰ ਮਹੀਨੇ ਕਰੋੜਾਂ ਦਾ ਬੋਝ ਪੈ ਰਿਹਾ ਹੈ) ਨੂੰ ਥੋੜ੍ਹਾ ਚਿਰ ਰੋਕ ਕੇ, ਸੂਬੇ ਦੇ ਆਪਣੇ ਵਿੱਦਿਅਕ ਅਦਾਰਿਆਂ ਨੂੰ ਸਾਂਭ ਲਵੋ। pic.twitter.com/gM3ZhrAfqv — Sukhbir Singh Badal (@officeofssbadal) March 11, 2023
ਇਹ ਵੀ ਪੜ੍ਹੋ: Harsimrat Kaur Badal: ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣ ਲਈ 'ਆਪ' ਵੀ ਕਸੂਰਵਾਰ: ਹਰਸਿਮਰਤ ਕੌਰ ਬਾਦਲ
- PTC NEWS