ਮੁੱਖ ਖਬਰਾਂ

ਹੋਰ ਖਬਰਾਂ

video

ਇੰਝ ਵੀ ਲਈ ਜਾਂਦੀ ਹੈ ਰਿਸ਼ਵਤ!

https://www.facebook.com/ANINEWS.IN/videos/1282482741864486/   ਟ੍ਰੈਫਿਕ ਪੁਲਿਸ ਕਾਂਸਟੇਬਲ ਨੇ ਸ਼ਰੇਆਮ ਲਈ ਰਿਸ਼ਵਤ, ਐਸ.ਪੀ ਨੇ ਦਿੱਤੇ ਜਾਂਚ ਦੇ ਆਦੇਸ਼ Traffic police constable caught taking bribe in Shinde Ki Chhawani, Gwalior (Madhya...

ਸੀਮਾ ‘ਤੇ ਵਧਿਆ ਤਨਾਅ !

ਸਿੱਕਿਮ-ਭੂਟਾਨ-ਤਿੱਬਤ ਟ੍ਰਾਈ ਜੰਕਸ਼ਨ 'ਤੇ ਭਾਰਤ ਅਤੇ ਚੀਨ ਦੇ ਵਿੱਚ ਤਨਾਅ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਦੋਹਾਂ ਦੇਸ਼ਾਂ ਨੇ ਸੀਮਾ ਖੇਤਰ 'ਤੇ ੩-੩...

ਰਾਜਨੀਤੀ

ਕੁਰਕੀ ਨੂੰ ਖਤਮ ਕਰਨ ਲਈ ਪੰਜਾਬ ਭੌਂ ਮਾਲੀਆ ਐਕਟ ਵਿਚ ਸੋਧ ਦੀ ਜ਼ਰੂਰਤ ਨਹੀਂ- ਪੰਜਾਬ ਸਰਕਾਰ ਵੱਲੋਂ ਸਪਸ਼ਟੀਕਰਨ

ਕੁਰਕੀ ਨੂੰ ਖਤਮ ਕਰਨ ਲਈ ਪੰਜਾਬ ਭੌਂ ਮਾਲੀਆ ਐਕਟ ਵਿਚ ਸੋਧ...

ਚੰਡੀਗੜ: ਪੰਜਾਬ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਪੰਜਾਬ ਸਹਿਕਾਰੀ ਸਭਾਵਾਂ ਐਕਟ 1961 ਵਿਚ ਸੋਧ ਦੇ ਨਾਲ ‘ਕੁਰਕੀ’ ਖਤਮ ਹੋ ਗਈ ਹੈ ਅਤੇ ਇਸ...
Dera Ram Rahim Sacha Sauda Case:devotees won't let father enter court?

ਨਹੀਂ ਜਾਣਗੇ, “ਪਿਤਾ ਜੀ” ਅਦਾਲਤ ‘ਚ, ਜੇ ਗਏ ਤਾਂ ਵਿਛ ਜਾਣਗੀਆਂ...

ਡੇਰਾ ਸਿਰਸਾ ਮੁਖੀ ਮਾਮਲੇ 'ਚ ਉਸ ਵੇਲੇ ਇੱਕ ਅਨੋਖਾ ਮੋੜ ਆ ਗਿਆ ਜਦੋ ਡੇਰਾ ਪ੍ਰੇਮੀਆਂ ਨੇ ਇੱਕ ਚੇਤਾਵਨੀ ਜਾਰੀ ਕਰ ਦਿੱਤੀ। ਉਹਨਾਂ ਨੇ ਡੇਰਾ...

ਵੀਡੀਓ

ਧਰਮ ਅਤੇ ਵਿਰਾਸਤ

ਮਨਜਿੰਦਰ ਸਿੰਘ ਸਿਰਸਾ

ਦਿੱਲੀ ਯੂਨੀਵਰਸਿਟੀ ‘ਚ ਦਿੱਲੀ ਦੇ ਵਿਦਿਆਰਥੀਆਂ  ਲਈ ਦਾਖਲਿਆਂ ਵਾਸਤੇ ਰਾਖਵੇਂਕਰਨ  ਦੇ ਰਾਹ ‘ਚ ਕੋਈ ਕਾਨੂੰਨੀ ਅੜਿਕਾ ਨਹੀਂ :  ਸਿਰਸਾ

ਸੰਵਿਧਾਨ ਦੀ ਧਾਰਾ 15 (1) ਤਹਿਤ ਰਾਖਵਾਂਕਰਨ ਜਾਇਜ਼, ਧਾਰਾ 41 ਅਤੇ 49 ਦੇ ਤਹਿਤ ਰਾਜਾਂ ਨੂੰ ਰਾਖਵੇਂਕਰਨ ਦਾ ਅਧਿਕਾਰ ਦਿੱਲੀ ਸਰਕਾਰ ਆਪਣੇ ਕਾਲਜਾਂ ਤੋਂ ਰਾਖਵਾਂਕਰਨ ਦੀ ਸ਼ੁਰੂਆਤ ਕਰੇ ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਦੇ ਵਿਧਾਇਕ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ  ਦਿੱਲੀ ਦੇ ਵਸਨੀਕ ਵਿਦਿਆਰਥੀਆਂ ਨੂੰ ਦਿੱਲੀ ਯੂਨੀਵਰਸਿਟੀ ਵਿਚ ਦਾਖਲਿਆਂਵਾਸਤੇ ਰਾਖਵਾਂਕਰਨ ਮਿਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਦਿੱਲੀ ਯੂਨੀਵਰਸਿਟੀ ਐਕਟ ਸੰਸਦ ਵੱਲੋਂ ਪਾਸ ਹੋਇਆ ਹੈ। ਇਸ ਵਿਚ ਕਿਤੇ ਵੀ ਇਹ ਜ਼ਿਕਰ ਨਹੀਂ ਕੀਤਾ ਗਿਆ ਕਿ ਦਿੱਲੀ ਦੇ ਵਸਨੀਕਾਂ ਨੂੰ ਦਿੱਲੀ ਯੂਨੀਵਰਸਿਟੀ ਵਿਚ ਰਾਖਵਾਂਕਰਨ ਨਹੀਂ ਦਿੱਤਾ ਜਾ ਸਕਦਾ। ਉਹਨਾਂ ਕਿਹਾ ਕਿ ਸੰਵਿਧਾਨ ਦੀ ਧਾਰਾ 15 (1) ਦੇ ਤਹਿਤ ਦਿੱਲੀ ਯੂਨੀਵਰਸਿਟੀ ਅਤੇ ਇਸਦੇ ਕਾਲਜਾਂ ਵਿਚ ਦਿੱਲੀ ਨਿਵਾਸੀਆਂ ਲਈ ਰਾਖਵਾਂਕਰਨ ਦਿੱਤਾਜਾ ਸਕਦਾ ਹੈ।  ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਕੋਈ ਕਾਨੂੰਨੀ ਅੜਿਕਾ ਨਹੀਂ  ਹੈ। ਉਹਨਾਂ  ਨੇ ਦਿੱਲੀ ਸਰਕਾਰ ਤੋਂ ਮੰਗ ਕੀਤੀ ਕਿ ਉਹ ਦਿੱਲੀ ਯੂਨੀਵਰਸਿਟੀ ਵਿਚ ਰਾਖਵੇਂਕਰਨ ਲਈ ਗੰਭੀਰਤਾ ਨਾਲ ਯਤਨ ਕਰੇ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਦਿੱਲੀ ਯੂਨੀਵਰਸਿਟੀ ਦੇ ਚਾਰ ਕਾਲਜਾਂ ਵਿਚ 50 ਫੀਸਦੀ ਰਾਖਵਾਂਕਰਨ ਉਪਲਬਧ ਹੈ।  ਉਹਨਾਂ ਕਿਹਾ ਕਿ ਇਸੇ ਤਰਾਂ ਦਿੱਲੀ ਯੂਨੀਵਰਸਿਟੀਦੇ ਸਾਰੇ ਕਾਲਜਾਂ ਵਿਚ ਵੀ ਰਾਖਵਾਂਕਰਨ ਦਿੱਤਾ ਜਾ ਸਕਦਾ ਹੈ। ਉਹਨਾਂ ਨੇ ਦਿੱਲੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੱਲੋਂ ਚਲਾਏ ਜਾ ਰਹੇ ਕਾਲਜਾਂ ਵਿਚ ਸਭ ਤੋਂ ਪਹਿਲਾਂ ਦਿੱਲੀ ਵਾਸੀਆਂ ਲਈ ਰਾਖਵੇਂਕਰਨਦੀ ਸ਼ੁਰੂਆਤ ਕਰੇ। ਦਿੱਲੀ ਸਰਕਾਰ ਨੇ 20 ਨਵੇਂ ਕਾਲਜ ਖੋਲਣ ਦਾ ਵਾਅਦਾ ਕੀਤਾ ਹੋਇਆ ਹੈ। ਉਹ ਸ਼ੁਰੂ ਵਿਚ ਹੀ ਸਕੂਲ ਬਿਲਡਿੰਗਾਂ ਨੂੰ ਇਸ ਕੰਮ ਲਈ ਵਰਤ ਸਕਦੀ ਹੈ। ਇਸਦੇ ਤਹਿਤ ਸਵੇਰ ਵੇਲੇ ਸ਼ਿਫਟ ਵਿਚਚਲੱਣ ਵਾਲੇ ਕਾਲਜਾਂ ਵਿਚ ਇਵਨਿੰਗ ਸ਼ਿਫਟ ਸ਼ੁਰੂ ਕੀਤੀ ਜਾ ਸਕਦੀ ਹੈ। ਸ੍ਰੀ ਸਿਰਸਾ ਨੇ ਕਿਹਾ ਕਿ ਦਿੱਲੀ ਯੂਨੀਵਰਸਿਟੀ ਦਾ ਵਿਸ਼ੇਸ਼ ਰੁਤਬਾ ਹੈ। ਇਹ ਫੰਡਿੰਗ ਆਦਿ ਲਈ ਕੇਂਦਰੀ ਯੂਨੀਵਰਸਿਟੀ ਹੈ ਪਰ ਤਕਨੀਕੀ ਰੂਪ ਵਿਚ ਇਸਦਾ ਦਾਇਰਾ ਦਿੱਲੀ ਤੱਕ ਸੀਮਤ ਹੈ। ਉਹਨਾਂ ਕਿਹਾ ਕਿ ਦਿੱਲੀਯੂਨੀਵਰਸਿਟੀ ਦੇ ਸਾਰੇ ਕਾਲਜ ਦਿੱਲੀ ਦੀ ਹੱਦ ਵਿਚ ਹਨ। ਇਥੇ ਤੱਕ ਕਿ ਗੁਰੂ ਗ੍ਰਾਮ, ਗਾਜ਼ੀਆਬਾਦ ਵਰਗੇ ਰਾਸ਼ਟਰੀ ਰਾਜਧਾਨੀ ਖੇਤਰ ਵਿਚ ਦਿੱਲੀ ਯੂਨੀਵਰਸਿਟੀ ਦਾ ਇਕ ਵੀ ਕਾਲਜ ਨਹੀਂ ਹੈ। ਉਹਨਾਂ ਕਿਹਾ ਕਿ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਉਹ ਦਿੱਲੀ  ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਮਿਲੇ ਸੀ। ਉਹਨਾਂ ਕਿਹਾ ਕਿ ਦਿੱਲੀ ਦੇ ਵਸਨੀਕਾਂ ਲਈ ਦਿੱਲੀ ਯੂਨੀਵਰਸਿਟੀ ਵਿਚ ਰਾਖਵਾਂਕਰਨ ਉਹਨਾਂ ਦਾਸੰਵਿਧਾਨਕ ਅਧਿਕਾਰ ਹੈ। ਇਹ ਦਿੱਲੀ ਯੂਨੀਵਰਸਿਟੀ ਦੇ ਅਧੀਨਿਯਮ ਦੇ ਅਨੁਕੂਲ ਹੈ। ਵਾਈਸ ਚਾਂਸਲਰ ਨੇ ਭਰੋਸਾ ਦਿੱਤਾ ਸੀ ਕਿ ਉਹ ਇਸ ਮਾਮਲੇ 'ਤੇ ਵਿਚਾਰ ਕਰਨਗੇ। ਉਹਨਾਂ ਕਿਹਾ ਕਿ ਸਾਰਾ ਮਾਮਲਾਯੂਨੀਵਰਸਿਟੀ ਦੀ ਐਡਮੀਸ਼ਨ ਕਮੇਟੀ ਨੂੰ ਸੌਂਪਿਆ ਗਿਆ ਹੈ। ਕਮੇਟੀ ਦੇ ਮੁਖੀ ਪ੍ਰੋ. ਡਾ. ਐਮ ਕੇ ਪੰਡਿਤ ਅਤੇ ਪੰਜ ਮੈਂਬਰਾਂ ਨੇ ਰਾਖਵੇਂਕਰਨ ਦੇ ਮਾਮਲੇ 'ਤੇ ਉਹਨਾਂ ਦੇ ਵਿਚਾਰ ਧਿਆਨ ਨਾਲ ਸੁਣੇ। ਸ੍ਰੀ ਸਿਰਸਾ ਨੇ ਕਮੇਟੀ ਨੂੰ ਇਹ ਜਾਣਕਾਰੀ ਦਿੱਤੀ ਕਿ ਜਦੋਂ ਦਿੱਲੀ ਯੂਨੀਵਰਸਿਟੀ ਵਿਚ ਪੋਸਟ ਗਰੈਜੂਏਟ ਕੋਰਸਾਂ ਵਿਚ ਦਿੱਲੀ ਦੇ ਵਿਦਿਆਰਥੀਆਂ ਨੂੰ ਰਾਖਵਾਂਕਰਨ ਮਿਲ ਸਕਦਾ ਹੈ ਤਾਂ ਫਿਰ ਅੰਡਰ ਗਰੈਜੂਏਟ ਕੋਰਸਾਂਵਿਚ ਵੀ ਰਾਖਵਾਂਕਰਨ ਦੇਣ ਵਿਚ ਕੋਈ ਹਿਚਕਿਚਾਹਟ ਨਹੀਂ ਹੋਣੀ ਚਾਹੀਦੀ। —PTC News

ਮੁੱਖ ਮੰਤਰੀ ਵੱਲੋਂ ਹਰਮਨਪ੍ਰੀਤ ਨੂੰ ਡੀ.ਐਸ.ਪੀ. ਨਿਯੁਕਤ ਕਰਨ ਦੀ ਪ੍ਰਕ੍ਰਿਆ ਨੂੰ ਹਰੀ ਝੰਡੀ 

• ਮੋਗਾ ਦੀ ਮਹਿਲਾ ਕ੍ਰਿਕਟ ਖਿਡਾਰਨ ਨੂੰ ਪੰਜ ਲੱਖ ਰੁਪਏ ਦਾ ਚੈੱਕ ਸੌਂਪਿਆ ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਗਾ ਦੀ ਕ੍ਰਿਕਟ...

ਹਾਕੀ: ਭਾਰਤ ਨੇ ਪਾਕਿਸਤਾਨ ਨੂੰ 7-1 ਨਾਲ ਹਰਾਇਆ

ਲੰਡਨ: ਅੱਜ ਲੰਡਨ ਵਿੱਚ ਭਾਰਤੀ ਹਾਕੀ ਟੀਮ  ਨੇ ਪਾਕਿਸਤਾਨ ਦੀ ਟੀਮ ਨੂੰ 7-1 ਨਾਲ ਮਾਤ ਦੇ ਕੇ ਸਮੁੱਚੇ ਭਾਰਤੀਆਂ ਦਾ ਸਿਰ ਮਾਣ ਨਾਲ ਉਚਾ...
M S Dhoni Birthday Today

ਐਮ.ਐਸ.ਧੋਨੀ ਹੋਏ 36 ਸਾਲ ਦੇ

ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਮਹਿੰਦਰ ਸਿੰਘ ਧੋਨੀ ਦਾ ਅੱਜ ਜਨਮਦਿਨ ਹੈ। ਅੱਜ ਉਹ 36 ਸਾਲ ਦੇ ਹੋ ਗਏ ਹਨ। 7 ਜੁਲਾਈ, 1981 'ਚ...

ਖੇਤੀਬਾੜੀ

Senior plant scientist Dr. S.S. Kang passes away PTC News

ਸੀਨੀਅਰ ਪੌਦਾ ਵਿਗਿਆਨੀ ਡਾ. ਐਸ.ਐਸ. ਕੰਗ ਨਹੀਂ ਰਹੇ  

Senior plant scientist Dr. S.S. Kang passes away ਲੁਧਿਆਣਾ: ਪੀਏਯੂ ਦੇ ਪੌਦਾ ਵਿਗਿਆਨ ਵਿਭਾਗ ਦੇ ਸੀਨੀਅਰ...

ਪੀਏਯੂ ਵਿਖੇ ਕਿਸਾਨ ਬੀਬੀਆਂ ਦਾ ਸਿਖਲਾਈ ਕੋਰਸ

Punjab Agriculture University: PAU starts training courses for women ਲੁਧਿਆਣਾ: ਪੀਏਯੂ ਵਿਖੇ ਅੱਜ ਨਿਰਦੇਸ਼ਕ ਪਸਾਰ ਸਿੱਖਿਆ...
CM orders dismissal of CAO Jalandhar on corruption charges

ਮੁੱਖ ਮੰਤਰੀ ਵੱਲੋਂ ਭਿ੍ਰਸ਼ਟਾਚਾਰ ਦੇ ਦੋਸ਼ ਹੇਠ ਜਲੰਧਰ ਦਾ ਮੁੱਖ ਖੇਤੀਬਾੜੀ ਅਫਸਰ ਬਰਖਾਸਤ ਕਰਨ ਦੇ ਹੁਕਮ

CM orders dismissal ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ ’ਤੇ ਇੱਕ...
Punjab farmer

ਜਮਹੂਰੀ ਕਿਸਾਨ ਸਭਾ ਵੱਲੋਂ ਡੀਸੀ ਦਫਤਰ ਅੱਗੇ ਰੋਸ ਪ੍ਰਦਰਸ਼ਨ

ਬਰਨਾਲਾ: ਕਿਸਾਨੀ ਮੰਗਾਂ ਨੂੰ ਲੈ ਕੇ ਜਮਹੂਰੀ ਕਿਸਾਨ ਸਭਾ ਵੱਲੋਂ ਬਰਨਾਲਾ ਦੇ ਡੀਸੀ ਦਫਤਰ ਅੱਗੇ...
ਇਟਲੀ ਵੱਲੋਂ ਖੇਤੀਬਾੜੀ ਅਤੇ ਸਹਾਇਕ ਖੇਤਰਾਂ

ਇਟਲੀ ਵੱਲੋਂ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿੱਚ ਪੰਜਾਬ ਨਾਲ ਸਾਂਝ ਪਾਉਣ ਦੀ ਇੱਛਾ ਜ਼ਾਹਰ

ਨਵੀਂ ਦਿੱਲੀ: ਇਟਲੀ ਵੱਲੋਂ ਖੇਤੀਬਾੜੀ ਦੇ ਖੇਤਰ ਅਤੇ ਸਥਿਰ ਵਿਕਾਸ ਲਈ ਪੰਜਾਬ ਨਾਲ ਸਹਿਯੋਗ ਦੀ...

ਕਾਰੋਬਾਰ

ਮਨੋਰੰਜਨ ਜਗਤ

Prasoon Joshi replaces Pahlaj Nihalani as film certification board chief

ਨਹੀਂ ਚੱਲੇਗੀ ਹੁਣ ਪਹਿਲਾਜ ਨਹਿਲਾਨੀ ਵੱਲੋਂ ਲਗਾਈ ਗਈ ਸੈਂਸਰਸ਼ਿਪ!

Prasoon Joshi replaces Pahlaj Nihalani as film certification board chief ਸਰਕਾਰ ਦੁਆਰਾ ਪਹਿਲਾਜ ਨਹਿਲਾਨੀ ਦੀ ਜਗ੍ਹਾ 'ਤੇ ਗੀਤਕਾਰ ਪ੍ਰਸੂਨ ਜੋਸ਼ੀ ਨੂੰ ਸੈਂਟਰਲ ਬੋਰਡ ਆਫ ਫਿਲਮ...
ਵੀਡੀਓ ਚੈਟ ਦੌਰਾਨ ਲਾਈਵ ਕੀਤੀ ਖੁਦਕੁਸ਼ੀ

ਵੀਡੀਓ ਚੈਟ ਦੌਰਾਨ ਲਾਈਵ ਕੀਤੀ ਖੁਦਕੁਸ਼ੀ

ਵੀਡੀਓ ਚੈਟ ਦੌਰਾਨ ਲਾਈਵ ਕੀਤੀ ਖੁਦਕੁਸ਼ੀ ਸੋਸ਼ਲ ਮੀਡੀਆ ਅਤੇ ਇੰਟਰਨੈੱਟ ਦੇ ਇਸ ਦੌਰ ਨੇ ਜਿੱਥੇ ਲੋਕਾਂ ਨੂੰ ਕਈ ਸਹੂਲਤਾਂ ਪ੍ਰਦਾਨ ਕੀਤੀਆਂ ਹਨ, ਉਥੇ ਹੀ...

ਪੰਜਾਬ ਦੇ ਸਮੂਹ ਮੰਤਰੀਆਂ ਵੱਲੋਂ ਪ੍ਰੋ. ਔਲਖ ਦੇ ਦੇਹਾਂਤ ‘ਤੇ ਦੁੱਖ...

ਚੰਡੀਗੜ: ਪੰਜਾਬ ਮੰਤਰੀ ਮੰਡਲ ਦੇ ਸਮੂਹ ਮੰਤਰੀਆਂ ਵੱਲੋਂ ਪੰਜਾਬੀ ਦੇ ਨਾਮਵਾਰ ਨਾਟਕਕਾਰ ਪ੍ਰੋ.ਅਜਮੇਰ ਸਿੰਘ ਔਲਖ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਅੱਜ ਇਥੇ...