Sun, Jun 15, 2025
Whatsapp

ਪੰਜਾਬੀ ਗਾਇਕ ਸੁੱਖੀ ਨੂੰ ਮਿਲਿਆ ਦੁਬਈ ਦਾ ਗੋਲਡਨ ਵੀਜ਼ਾ, ਪੋਸਟ ਪਾ ਕੇ ਦਿੱਤੀ ਜਾਣਕਾਰੀ

Reported by:  PTC News Desk  Edited by:  Pardeep Singh -- January 29th 2022 04:43 PM -- Updated: January 29th 2022 04:48 PM
ਪੰਜਾਬੀ ਗਾਇਕ ਸੁੱਖੀ ਨੂੰ ਮਿਲਿਆ ਦੁਬਈ ਦਾ ਗੋਲਡਨ ਵੀਜ਼ਾ, ਪੋਸਟ ਪਾ ਕੇ ਦਿੱਤੀ ਜਾਣਕਾਰੀ

ਪੰਜਾਬੀ ਗਾਇਕ ਸੁੱਖੀ ਨੂੰ ਮਿਲਿਆ ਦੁਬਈ ਦਾ ਗੋਲਡਨ ਵੀਜ਼ਾ, ਪੋਸਟ ਪਾ ਕੇ ਦਿੱਤੀ ਜਾਣਕਾਰੀ

ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਡਾਇਰੈਕਟਰ ਅਤੇ ਪੰਜਾਬੀ ਗਾਇਕ ਸੁੱਖੀ ਨੂੰ ਦੁਬਈ ਦਾ ਗੋਲਡਨ ਵੀਜ਼ਾ ਮਿਲਿਆ ਹੈ।ਇਸ ਬਾਰੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਹੈ। ਸੁੱਖੀ ਨੇ ਆਪਣੇ ਸੋਸ਼ਲ ਮੀਡੀਆਂ ਅਕਾਊਂਟ ਉੱਤੇ ਫੋਟੋਆਂ ਵੀ ਵਾਇਰਲ ਕੀਤੀਆ ਹਨ। ਪੰਜਾਬੀ ਗਾਈਕ ਸੁੱਖੀ ਨੇ ਆਪਣੇ ਇੰਸਟਾਗ੍ਰਾਮ ਦੇ ਅਕਾਊਂਟ ਉੱਤੇ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਸੁੱਖੀ ਨੇ ਲਿਖਿਆ ਹੈ ਕਿ ਮੈਂ ਇੱਕ ਅਜਿਹੇ ਦੇਸ਼ ਤੋਂ ਗੋਲਡਨ ਵੀਜ਼ਾ ਪ੍ਰਾਪਤ ਕਰਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ ਜਿਸਨੂੰ ਮੈਂ ਬਿਨਾਂ ਸ਼ਰਤ ਪਿਆਰ ਕਰਦਾ ਹਾਂ! ਮੈਂ ਇਸ ਖੂਬਸੂਰਤ ਦੇਸ਼ ਅਤੇ ਇਸ ਦੁਆਰਾ ਪ੍ਰਦਾਨ ਕੀਤੇ ਸਾਰੇ ਮੌਕਿਆਂ ਤੋਂ ਹੈਰਾਨ ਹਾਂ। ਭਵਿੱਖ ਇੱਥੇ ਹੈ ਅਤੇ ਮੈਂ ਇਸ ਸਭ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ। ਪੰਜਾਬੀ ਗਾਇਕ ਸੁੱਖੀ ਨੇ ਦੁਬਈ ਫਿਲਮ ਅਤੇ ਟੀਵੀ ਕਮਿਸ਼ਨ ਦਾ ਬਹੁਤ ਧੰਨਵਾਦ ਕੀਤਾ ਹੈ ਜੋ ਗਾਇਕਾਂ ਅਤੇ ਸਿਰਜਣਾਨਤਮਕ ਲੋਕਾਂ ਦਾ ਸਮਰਥਨ ਕਰ ਰਹੇ ਹਨ।

ਦੁਬਈ ਦਾ ਗੋਲਡਨ ਵੀਜ਼ਾ ਬਹੁਤ ਘੱਟ ਲੋਕਾਂ ਨੂੰ ਪ੍ਰਾਪਤ ਹੁੰਦਾ ਹੈ। ਇਸ ਵੀਜ਼ੇ ਮੁਤਾਬਿਕ ਤੁਸੀਂ ਦੁਬਈ ਵਿੱਚ ਰਹਿ ਕੇ ਆਪਣਾ ਬਿਜਨੈਸ ਓਨਰਸ਼ਿਪ ਮਿਲਦੀ ਹੈ ਅਤੇ ਇਸ ਵੀਜ਼ੇ ਦੀ ਸੀਮਾ 10 ਸਾਲ ਦੀ ਹੁੰਦੀ ਹੈ।ਸੁੱਖੀ ਦੇ ਫੈਨਜ਼ ਵੱਲੋਂ ਸ਼ੁੱਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ। ਇਹ ਵੀ ਪੜ੍ਹੋ:ਭਾਜਪਾ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਅੱਜ ਹੋਣਗੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ  

Top News view more...

Latest News view more...

PTC NETWORK