ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਕੀਤੀ ਛਾਪੇਮਾਰੀ, ਸਿਆਸਤ ਹੋਈ ਤੇਜ਼
ਪਟਿਆਲਾ : ਪਸਿਆਣਾ ਪੁਲਿਸ ਨੇ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਪਟਿਆਲਾ ਸਮਾਣਾ ਰੋਡ ਉਤੇ ਪਿੰਡ ਭਾਨਰਾ ਵਿੱਚ ਛਾਪਾ ਮਾਰਿਆ। ਨਾਜਾਇਜ਼ ਤੌਰ ਉਤੇ ਚੱਲ ਰਹੀ ਮਿੱਟੀ ਦੀ ਮਾਈਨਿੰਗ ਕਰਦੇ ਹੋਏ ਕਰਿੰਦਿਆਂ ਨੂੰ ਮੌਕੇ ਉਤੇ ਕਾਬੂ ਕੀਤਾ ਗਿਆ ਹੈ। ਐੱਸਐਚਓ ਅੰਕੁਰਦੀਪ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਮੁਲਜ਼ਮਾਂ ਨੂੰ ਭੱਜ ਕੇ ਕਾਬੂ ਕੀਤਾ ਹੈ।
ਮੌਕੇ ਉਤੇ 3 ਟਿੱਪਰ ਤੇ ਪੋਕਲੇਨ ਮਸ਼ੀਨ ਵੀ ਜ਼ਬਤ ਕੀਤੀ ਹੈ। ਪੜਤਾਲ ਕਰਨ ਉਤੇ ਮਾਈਨਿੰਗ ਵਿਭਾਗ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਤੇ ਨਾਜਾਇਜ਼ ਮਾਈਨਿੰਗ ਚੱਲ ਰਹੀ ਹੈ। ਦੂਜੇ ਪਾਸੇ ਪੰਜਾਬ 'ਚ ਨਜਾਇਜ਼ ਮਾਈਨਿੰਗ ਨੂੰ ਲੈ ਕੇ ਸਿਆਸਤ ਤੇਜ਼ ਹੁੰਦੀ ਜਾ ਰਹੀ ਹੈ। ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚੋਂ ਨਜਾਇਜ਼ ਮਾਈਨਿੰਗ ਖਤਮ ਹੋ ਗਈ ਹੈ। ਇਸ ਤੋਂ ਤੁਰੰਤ ਮਗਰੋਂ ਸਾਬਕਾ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਟਵਿੱਟਰ 'ਤੇ ਰੇਤ ਦੀ ਨਜਾਇਜ਼ ਖਨਣ ਦਾ ਵੀਡੀਓ ਸ਼ੇਅਰ ਕਰ ਦਿੱਤਾ। ਪਰਗਟ ਸਿੰਘ ਨੇ ਇਸ ਵੀਡੀਓ ਨਾਲ 'ਆਪ' ਦੇ ਮਾਈਨਿੰਗ ਮੰਤਰੀ ਪੰਜਾਬ ਹਰੋਜਤ ਸਿੰਘ ਬੈਂਸ ਨੂੰ ਟੈਗ ਕੀਤਾ ਹੈ।2.5X increase in Legal Mining. That’s why i am saying kindly check the data of your’s term & ours. Have summoned report of this site, will share it. Our intentions are pure, its my mission to make it all clean, we have done a lot in two months, will do much more. I pledge it. https://t.co/qWL0QuEWCJ — Harjot Singh Bains (@harjotbains) May 28, 2022