Sun, Jun 22, 2025
Whatsapp

ਧਮਕੀਆਂ 'ਤੇ ਉੱਤਰੇ ਰਾਜਾ ਵੜਿੰਗ ! ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਦਰਜੀ ਨੂੰ ਦਿਖਾਇਆ ਤਲਖ਼ ਵਤੀਰਾ, Audio viral

Reported by:  PTC News Desk  Edited by:  Jagroop Kaur -- February 16th 2021 04:14 PM -- Updated: February 16th 2021 04:19 PM
ਧਮਕੀਆਂ 'ਤੇ ਉੱਤਰੇ ਰਾਜਾ ਵੜਿੰਗ ! ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਦਰਜੀ ਨੂੰ ਦਿਖਾਇਆ ਤਲਖ਼ ਵਤੀਰਾ, Audio viral

ਧਮਕੀਆਂ 'ਤੇ ਉੱਤਰੇ ਰਾਜਾ ਵੜਿੰਗ ! ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਦਰਜੀ ਨੂੰ ਦਿਖਾਇਆ ਤਲਖ਼ ਵਤੀਰਾ, Audio viral

ਅਕਸਰ ਹੀ ਵਿਵਾਦਾਂ 'ਚ ਰਹਿਣ ਵਾਲੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਿਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਇਕ ਵਾਰ ਫਿਰ ਤੋਂ ਵਿਵਾਦਾਂ 'ਚ ਫਸ ਗਏ ਹਨ ਅਤੇ ਇਕ ਟੇਲਰ ਦੀ ਆਪਸੀ ਆਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਸ ਆਡੀਓ ’ਚ ਦੋਹਾਂ ਦੀ ਆਪਸੀ ਗੱਲਬਾਤ ਹੈ ਅਤੇ ਰਾਜਾ ਵੜਿੰਗ ਕਾਫ਼ੀ ਤਲਖੀ ਨਾਲ ਗੱਲਬਾਤ ਕਰ ਰਹੇ ਹਨ ।

ਪੜ੍ਹੋ ਹੋਰ ਖ਼ਬਰਾਂ :ਨਹੀਂ ਰਹੇ ਰਿਸ਼ੀ ਕਪੂਰ ਦੇ ਭਰਾ ਰਾਜੀਵ ਕਪੂਰ, 58 ਸਾਲ ਦੀ ਉਮਰ ‘ਚ ਲਿਆ ਆਖ਼ਰੀ ਸਾਹ
ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਕਸਰ ਚਰਚਾਵਾਂ ’ਚ ਰਹਿੰਦੇ ਹਨ। ਹੁਣ ਉਨ੍ਹਾਂ ਦੀ ਇਕ ਆਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਸ੍ਰੀ ਮੁਕਤਸਰ ਸਾਹਿਬ ਦੇ ਇਕ ਨਾਮੀ ਟੇਲਰ ਨੂੰ ਤਲਖੀ ਵਿਚ ਬੋਲ ਰਹੇ ਹਨ।ਸਬੰਧਿਤ ਟੇਲਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਪੈਸਿਆਂ ਦੀ ਮੰਗ ਕੀਤੀ ਸੀ ਅਤੇ ਤਲਖੀ ਵਿਚ ਆ ਕੇ ਰਾਜਾ ਵੜਿੰਗ ਉਸ ਨੂੰ ਇਸ ਤਰ੍ਹਾਂ ਬੋਲੇ, ਉਨ੍ਹਾਂ ਕਿਹਾ ਕਿ ਉਸਦੇ ਪੈਸੇ ਵਿਧਾਇਕ ਵਲੋਂ ਦੇ ਦਿੱਤੇ ਗਏ ਹਨ।Image result for raja warring viral audio
ਪੜ੍ਹੋ ਹੋਰ ਖ਼ਬਰਾਂ : ‘ਕੇਸਰੀ’ ਅਤੇ MS ਧੋਨੀ ਫ਼ੇਮ ਅਦਾਕਾਰ ਸੰਦੀਪ ਨਾਹਰ ਨੇ ਲਈ ਆਪਣੀ ਜਾਨ, ਫੇਸਬੁੱਕ ‘ਤੇ live ਹੋ ਦੱਸੀ ਵਜ੍ਹਾ
ਮਾਮਲਾ ਨਿਬੜ ਚੁਕਾ ਪਰ ਆਡੀਓ ਕਿਵੇਂ ਵਾਇਰਲ ਹੋਈ ਉਹ ਕੁਝ ਨਹੀਂ ਕਹਿ ਸਕਦੇ। ਜਦ ਮਾਮਲੇ ਸਬੰਧੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਜਿਸ਼ ਤਹਿਤ ਇਹ ਸਭ ਕੁਝ ਵਿਰੋਧੀ ਕਰ ਰਹੇ ਹਨ। ਉਨ੍ਹਾਂ ਨੇ ਕਿਸੇ ਦਾ ਕੋਈ ਪੈਸਾ ਨਹੀਂ ਦੇਣਾ, ਜੋ ਇਸ ਟੇਲਰ ਦੇ ਪੈਸੇ ਸਨ ਉਹ ਵੀ ਦੇ ਦਿੱਤੇ ਗਏ। ਉਨ੍ਹਾਂ ਕਿਹਾ ਕਿ ਉਹ ਇਨਸਾਨ ਹਨ ਤੇ ਅਜਿਹਾ ਕੁਝ ਤਲਖੀ ’ਚ ਕਿਹਾ ਗਿਆ ਹੋਣਾ। ਪਰ ਵਿਰੋਧੀ ਇਸ ਮਾਮਲੇ ਨੂੰ ਤੂਲ ਦੇ ਰਹੇ ਹਨ।

Top News view more...

Latest News view more...

PTC NETWORK
PTC NETWORK