ਵੱਡੀ ਖਬਰ: ਪੰਜਾਬ ਦਾ ਇਹ ਨੌਜਵਾਨ ਅਮਰੀਕਾ 'ਚ ਬਣਿਆ 'ਕਮਿਸ਼ਨਰ', ਵਧਾਇਆ ਪੰਜਾਬੀਆਂ ਦਾ ਮਾਣ
ਵੱਡੀ ਖਬਰ: ਪੰਜਾਬ ਦਾ ਇਹ ਨੌਜਵਾਨ ਅਮਰੀਕਾ 'ਚ ਬਣਿਆ 'ਕਮਿਸ਼ਨਰ', ਵਧਾਇਆ ਪੰਜਾਬੀਆਂ ਦਾ ਮਾਣ,ਟਾਂਡਾ ਉੜਮੁੜ: ਅਕਸਰ ਹੀ ਦੇਖਿਆ ਜਾਂਦਾ ਹੈ ਕਿ ਪੰਜਾਬੀਆਂ ਵੱਲੋਂ ਮਿਹਨਤ ਸਦਕਾ ਵਿਦੇਸ਼ਾਂ 'ਚ ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਜਾ ਰਿਹਾ ਹੈ। ਜਿਸ ਨਾਲ ਸਿੱਖ ਕੌਮ ਦਾ ਰੁਤਬਾ ਹੋਰ ਵਧ ਰਿਹਾ ਹੈ। ਇੱਕ ਵਾਰ ਫਿਰ ਤੋਂ ਅਜਿਹੀ ਇੱਕ ਹੋਰ ਮਿਸਾਲ ਅਮਰੀਕਾ 'ਚ ਰਹਿਣ ਵਾਲੇ ਪੰਜਾਬੀ ਨੌਜਵਾਨ ਰਾਜਦੀਪ ਸਿੰਘ ਨੇ ਪੇਸ਼ ਕੀਤੀ ਹੈ।
ਜਿਸ ਨੇ ਅਮਰੀਕਾ ਦੇ ਟਰੇਸੀ (ਕੈਲੀਫੋਰਨੀਆ) ਵਿਚ ਪਾਰਕਸ ਐਂਡ ਕਮਿਊਨਿਟੀ ਸਰਵਿਸਿਜ਼ ਕਮਿਸ਼ਨ ਦਾ ਕਮਿਸ਼ਨਰ ਬਣ ਕੇ ਪੰਜਾਬ ਦਾ ਨਹੀਂ ਸਗੋਂ ਦੇਸ਼ ਭਰ ਦਾ ਨਾਮ ਇੱਕ ਵਾਰ ਫਿਰ ਦੁਨੀਆ ਭਰ 'ਚ ਰੁਸ਼ਨਾ ਦਿੱਤਾ ਹੈ।
ਹੋਰ ਪੜ੍ਹੋ:ਜੇਤਲੀ ਨੇ ਮੰਤਰੀ ਬਣਨ ਤੋਂ ਕੀਤਾ ਇਨਕਾਰ, ਘਰ ਮਿਲਣ ਪਹੁੰਚੇ ਨਰਿੰਦਰ ਮੋਦੀ
ਸਥਾਨਕ ਐੱਮ.ਸੀ.ਜੌਲੀ ਸਕੂਲ, ਡੀ.ਏ.ਵੀ. ਸਕੂਲ ਟਾਂਡਾ ਤੋਂ ਮੁੱਢਲੀ ਸਿੱਖਿਆ ਹਾਸਲ ਕਰਨ ਵਾਲੇ ਰਾਜਦੀਪ ਦਾ ਕਹਿਣਾ ਹੈ ਕਿ ਉਸ ਦੀ ਇਸ ਨਿਯੁਕਤੀ ਦੇ ਨਾਲ-ਨਾਲ ਜਿੱਥੇ ਉਸ ਦੇ ਮਾਪਿਆਂ ਨੂੰ ਉਸ ਉੱਤੇ ਮਾਨ ਮਹਿਸੂਸ ਹੋ ਰਿਹਾ ਹੈ, ਉੱਥੇ ਹੀ ਅਮਰੀਕਾ ਵਿਚ ਰਹਿੰਦੇ ਪੰਜਾਬੀ ਭਾਈਚਾਰੇ ਵਲੋਂ ਬੇਹੱਦ ਸਨਮਾਨ ਮਿਲਿਆ ਹੈ।
ਜ਼ਿਕਰ ਏ ਖਾਸ ਹੈ ਕਿ ਜਾ ਰਾਜਦੀਪ ਸਿੰਘ 2008 'ਚ ਅਮਰੀਕਾ ਗਿਆ ਸੀ ਤੇ ਮੌਜੂਦਾ ਸਮੇਂ ਉੱਚ ਸਿੱਖਿਆ ਹਾਸਲ ਕਰਕੇ ਹੈਲਥ ਇੰਡਸਟਰੀ ਵਿਚ ਫਾਰਮੇਸੀ ਕੰਸਲਟੈਂਟ ਵਜੋਂ ਸੇਵਾਵਾਂ ਦੇ ਰਿਹਾ ਹੈ ਅਤੇ ਉਸ ਦੀ ਪਤਨੀ ਸਿਮਰਨ ਕੌਰ ਵੀ ਟਰੇਸੀ ਸ਼ਹਿਰ ਵਿਚ ਸਕੂਲ ਬੋਰਡ ਦੀ ਚੁਣੀ ਗਈ ਮੈਂਬਰ ਹੈ।
-PTC News