14 ਫਰਵਰੀ ਨੂੰ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਰਾਜਪੁਰਾ ਪੁਲਿਸ ਨੇ ਕੱਢਿਆ ਫਲੈਗ ਮਾਰਚ
ਰਾਜਪੁਰਾ : 14 ਫਰਵਰੀ ਨੂੰ ਸ਼ਹਿਰ ਵਿੱਚ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਰਾਜਪੁਰਾ ਵਿਖੇ ਸਿਟੀ ਪੁਲਿਸ ਵੱਲੋਂ ਐੱਸ.ਪੀ.ਡੀ ਹਰਮੀਤ ਸਿੰਘ ਹੁੰਦਲ ਦੀ ਅਗਵਾਈ ਵਿਚ ਸ਼ਹਿਰ 'ਚ ਫਲੈਗ ਮਾਰਚ ਕੱਢਿਆ ਗਿਆ ਹੈ। ਇਸ ਮੌਕੇ ਐੱਸ.ਪੀ.ਡੀ ਸਰਦਾਰ ਹੁੰਦਲ ਦੀ ਨਿਗਰਾਨੀ ਵਿੱਚ ਪੁਲੀਸ ਪਾਰਟੀਆਂ ਵੱਲੋਂ ਪੂਰੇ ਸ਼ਹਿਰ ਦਾ ਰਾਉਡ ਲਗਾਇਆ ਗਿਆ ਹੈ।
14 ਫਰਵਰੀ ਨੂੰ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਰਾਜਪੁਰਾ ਪੁਲਿਸ ਨੇ ਕੱਢਿਆ ਫਲੈਗ ਮਾਰਚ
ਪੜ੍ਹੋ ਹੋਰ ਖ਼ਬਰਾਂ : ਦੀਪ ਸਿੱਧੂ ਤੇ ਇਕਬਾਲ ਸਿੰਘ ਨੂੰ ਲਾਲ ਕਿਲ੍ਹੇ 'ਤੇ ਲੈ ਕੇ ਪਹੁੰਚੀ ਦਿੱਲੀ ਪੁਲਿਸ
ਇਸ ਮੌਕੇ ਐੱਸ.ਪੀ.ਡੀ ਹੁੰਦਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ.ਐੱਸ.ਪੀ.ਪਟਿਆਲਾ ਵਿਕਰਮਜੀਤ ਸਿੰਘ ਦੁੱਗਲ ਵੱਲੋਂ ਸਖ਼ਤ ਆਰਡਰ ਕੀਤੇ ਗਏ ਹਨ ਕਿ ਨਗਰ ਕੌਸਲ ਚੋਣਾਂ ਅਮਨ -ਅਮਾਨ ਨਾਲ ਨੇਪਰੇ ਚੜਾਈਆਂ ਜਾਣ। ਇਸ ਮੌਕੇ ਪੂਰੇ ਸ਼ਹਿਰ ਵਿਚ ਪੁਲੀਸ ਟੀਮਾਂ ਤੈਨਾਤ ਕੀਤੀਆਂ ਜਾਣਗੀਆਂ। ਜੇਕਰ ਕੋਈ ਵੀ ਵਿਅਕਤੀ ਇਨ੍ਹਾਂ ਚੋਣਾਂ ਦੌਰਾਨ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰੇਗਾ ਪੁਲਿਸ ਵੱਲੋਂ ਸਖ਼ਤੀ ਵਰਤ ਕੇ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
14 ਫਰਵਰੀ ਨੂੰ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਰਾਜਪੁਰਾ ਪੁਲਿਸ ਨੇ ਕੱਢਿਆ ਫਲੈਗ ਮਾਰਚ
ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਵੋਟਾਂ ਸਬੰਧੀ ਲੋੜੀਂਦੀ ਚੋਣ ਸਮੱਗਰੀ ਅਤੇ ਈ.ਵੀ.ਐਮ. ਮਸ਼ੀਨਾਂ ਦੀ ਵੰਡ 13 ਫਰਵਰੀ, 2021 ਨੂੰ ਪੋਲਿੰਗ ਪਾਰਟੀਆਂ ਨੂੰ ਕਰ ਦਿੱਤੀ ਜਾਵੇਗੀ ਜਦ ਕਿ ਵੋਟਾਂ ਪੈਣ ਦਾ ਕਾਰਜ 14 ਫਰਵਰੀ, 2021 ਨੂੰ ਸਵੇਰੇ 08.00 ਵਜੇ ਤੋਂ ਸ਼ਾਮ 04.00 ਵਜੇ ਤੱਕ ਹੋਵੇਗਾ।
14 ਫਰਵਰੀ ਨੂੰ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਰਾਜਪੁਰਾ ਪੁਲਿਸ ਨੇ ਕੱਢਿਆ ਫਲੈਗ ਮਾਰਚ
ਪੜ੍ਹੋ ਹੋਰ ਖ਼ਬਰਾਂ : ਮਹਾਂਪੰਚਾਇਤ 'ਚ ਬੋਲੇ ਕਿਸਾਨ ਆਗੂ ਰਾਕੇਸ਼ ਟਿਕੈਤ , ਕਿਹਾ -ਲੁਟੇਰਿਆਂ ਦਾ ਆਖ਼ਰੀ ਬਾਦਸ਼ਾਹ ਹੈ ਮੋਦੀ
ਇਸ ਦੇ ਨਾਲ ਹੀ ਬੁਲਾਰੇ ਨੇ ਕਿਹਾ ਕਿ ਜਿਹੜੇ ਵੋਟਰ ਸ਼ਾਮ 04.00 ਵਜੇ ਤੱਕ ਬੂਥ ਵਿਚ ਦਾਖਲ ਹੋ ਜਾਣਗੇ ਉਨਾਂ ਨੂੰ ਵੋਟ ਪਾਉਣ ਦਾ ਮੌਕਾ ਦਿੱਤਾ ਜਾਵੇਗਾ। ਬੁਲਾਰੇ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਕਾਉਟਿੰਗ ਸੈਂਟਰਾਂ ਤੇ 17 ਫਰਵਰੀ, 2021 ਨੂੰ ਸਵੇਰੇ 09.00 ਵਜੇ ਸੁਰੂ ਹੋਵੇਗੀ। ਰਾਜ ਦੀਆਂ 8 ਨਗਰ ਨਿਗਮਾਂ ਲਈ 400 ਅਤੇ ਨਗਰ ਕੌਂਸਲਾਂ ਅਤੇ 109 ਨਗਰ ਕੌਂਸਲਾਂ / ਨਗਰ ਪੰਚਾਇਤਾਂ ਲਈ 1902 ਮੈਂਬਰ ਚੁਣੇ ਜਾਣਗੇ।
-PTCNews