Advertisment

ਕੱਚੇ ਅਧਿਆਪਕ ਵੱਲੋਂ ਮੰਗਾਂ ਨੂੰ ਲੈ ਕੇ 30 ਨੂੰ ਮੋਹਾਲੀ ’ਚ ਰੈਲੀ

author-image
Pardeep Singh
Updated On
New Update
ਕੱਚੇ ਅਧਿਆਪਕ ਵੱਲੋਂ ਮੰਗਾਂ ਨੂੰ ਲੈ ਕੇ 30 ਨੂੰ ਮੋਹਾਲੀ ’ਚ ਰੈਲੀ
Advertisment
ਮੋਹਾਲੀ : ਕੱਚੇ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਯੂਨੀਅਨ ਵੱਲੋਂ 30 ਅਪ੍ਰੈਲ ਨੂੰ ਮੁਹਾਲੀ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆ ਮੁਕੰਮਲ ਕਰ ਲਈਆ ਗਈਆ ਹਨ। ਇਸ ਰੈਲੀ ਵਿੱਚ ਸ਼ਾਮਿਲ ਹੋਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਮੇਤ ਸਿਖਿਆ ਮੰਤਰੀ ਗੁਰਮੀਤ ਸਿੰਘ ਹੇਅਰ ਜੀ ਨੂੰ ਲਿਖਤੀ ਸੱਦਾ ਪੱਤਰ ਭੇਜਿਆ ਗਿਆ ਹੈ ਤਾਂ ਜੋ ਉਹ ਖੁਦ ਕੱਚੇ ਅਧਿਆਪਕਾਂ ਦੀ ਪੀੜ੍ਹਾ ਨੂੰ ਹੱਲ ਕਰਨ ਲਈ ਪੁੱਜਣ ਜਿਵੇਂ ਵੋਟਾਂ ਤੋਂ ਪਹਿਲਾ ਸੁਣਦੇ ਸਨ। ਜੇਕਰ 27 ਨਵੰਬਰ 2021 ਨੂੰ ਕੱਚੇ ਅਧਿਆਪਕਾ ਦੇ ਧਰਨੇ ਦੌਰਾਨ ਸਮੂਹ ਆਮ ਆਦਮੀ ਪਾਰਟੀ ਦੇ ਆਗੂ ਸ਼ਾਮਿਲ ਹੋ ਸਕਦੇ ਹਨ ਤਾਂ ਹੁਣ ਉਹਨਾਂ ਹੀ ਕੱਚੇ ਅਧਿਆਪਕਾ ਤੋਂ ਦੂਰੀ ਕਿਉਂ ਬਣਾਈ ਹੋਈ ਹੈ।
Advertisment
publive-image ਜੁਝਾਰ ਸਿੰਘ ਸੰਗਰੂਰ ਨੇ ਦੱਸਿਆ ਕਿ ਰੈਲੀ ਵਿੱਚ ਵੱਡੀ ਗਿਣਤੀ ’ਚ ਸਿਖਿਆ ਪ੍ਰੋਵਾਈਡਰ, ਈ. ਜੀ. ਐਸ, ਐਸ. ਟੀ. ਆਰ, ਏ. ਆਈ. ਈ, ਆਈ. ਈ. ਵੀ ਸਾਥੀ ਆਪਣੇ ਹੱਕਾਂ ਲਈ ਅਵਾਜ਼ ਬੁਲੰਦ ਕਰਨ ਲਈ ਵੱਖ ਵੱਖ ਸਾਧਨਾ ਰਾਹੀ ਪੰਜਾਬ ਦੇ ਹਰੇਕ ਖੇਤਰ ਤੋਂ ਸ਼ਾਮਿਲ ਹੋ ਕੇ ਆਪਣੀ ਮੰਗ ਮੁੱਖ ਮੰਤਰੀ, ਸਿਖਿਆ ਮੰਤਰੀ ਤੱਕ ਪੁੱਜਦੀ ਹਰ ਹਾਲ ’ਚ ਕਰਨਗੇ ਤੇ ਤਨਖਾਹ ਵਾਧਾ ਲਾਗੂ ਕਰਵਾਉਣਗੇ। publive-image ਉਨ੍ਹਾਂ ਨੇ ਕਿਹਾ ਹੈ ਕਿ ਨਿਗੂਣੀਆਂ ਤਨਖਾਹਾ ਤੋਂ ਤੰਗ ਕੱਚੇ ਅਧਿਆਪਕ ਹੁਣ ਹੋਰ ਆਰਥਿਕ ਸ਼ੋਸ਼ਣ ਬਰਦਾਸ਼ਤ ਨਹੀਂ ਕਰਨਗੇ। ਇਸ ਸਮੇਂ ਸਮੂਹ ਸਹਿਯੋਗੀ ਕਰਮੀਆ ਸਮੇਤ ਭਰਾਤਰੀ ਜਥੇਬੰਦੀਆ ਨੂੰ ਸਹਿਯੋਗ ਲਈ ਮੁਹਾਲੀ ਸਿਖਿਆ ਭਵਨ ਸਾਹਮਣੇ ਪੁੱਜਣ ਲਈ ਬੇਨਤੀ ਕੀਤੀ ਜਾਦੀ ਹੈ। publive-image ਇਹ ਵੀ ਪੜ੍ਹੋ:ਨਵੀਂ ਦਿੱਲੀ ਰੇਲਵੇ ਸਟੇਸ਼ਨ ਕਮਾਈ ਦੇ ਮਾਮਲੇ 'ਚ ਸਭ ਤੋਂ ਅੱਗੇ, ਜਾਣੋ ਕਿਸ ਸਟੇਸ਼ਨ 'ਤੇ ਕਿੰਨੀ ਹੈ ਆਮਦਨ publive-image -PTC News-
latest-news punjab-news rally-in-mohali raw-teachersrevenue %e0%a8%95%e0%a9%b1%e0%a8%9a%e0%a9%87-%e0%a8%85%e0%a8%a7%e0%a8%bf%e0%a8%86%e0%a8%aa%e0%a8%95-%e0%a8%b5%e0%a9%b1%e0%a8%b2%e0%a9%8b%e0%a8%82-%e0%a8%ae%e0%a9%b0%e0%a8%97%e0%a8%be%e0%a8%82-%e0%a8%a8
Advertisment

Stay updated with the latest news headlines.

Follow us:
Advertisment