Tue, May 14, 2024
Whatsapp

ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਪੰਚਕੂਲਾ ਕੋਰਟ 'ਚ ਪਹੁੰਚੀ 

Written by  Joshi -- October 04th 2017 02:54 PM -- Updated: October 04th 2017 03:01 PM
ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਪੰਚਕੂਲਾ ਕੋਰਟ 'ਚ ਪਹੁੰਚੀ 

ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਪੰਚਕੂਲਾ ਕੋਰਟ 'ਚ ਪਹੁੰਚੀ 

ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਪਿਛਲੇ ਕੁਝ ਦਿਨਾਂ ਤੋਂ ਫਰਾਰ ਚੱਲ ਰਹੀ ਸੀ। ਉਹ ਅੱਜ ਕੋਰਟ 'ਚ ਪੇਸ਼ ਹੋਣ ਲਈ ਪੰਚਕੂਲਾ ਕੋਰਟ 'ਚ ਪਹੁੰਚ ਗਈ ਹੈ ਅਤੇ ਉਸ ਨੂੰ ਕੋਰਟ ਰੂਮ 'ਚ ਲਿਜਾਇਆ ਜਾ ਚੁੱਕਾ ਹੈ। ਇੱਥੇ ਤੁਹਾਨੂੰ ਦੱਸ ਦੇਈਏ ਕਿ ਹਨੀਪ੍ਰੀਤ ਨੂੰ ਮੰਗਲਵਾਰ ਦੁਪਹਿਰ 3 ਵਜੇ ਦੇ ਕਰੀਬ ਗ੍ਰਿਫਤਾਰ ਕੀਤਾ ਗਿਆ ਸੀ। ਹੁਣ, ਹਨੀਪ੍ਰੀਤ ਨੂੰ ਕੋਰਟ 'ਚ ਪੇਸ਼ ਕਰਕੇ ਪੁਲਿਸ ਵੱਲੋਂ ਉਸਦਾ ਰਿਮਾਂਡ ਹਾਸਿਲ ਕਰਨ ਦੀ ਅਪੀਲ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਹਨੀਪ੍ਰੀਤ ੨੫ ਅਗਸਤ ਤੋਂ ਫਰਾਰ ਚੱਲ ਰਹੀ ਸੀ ਅਤੇ ਉਸਨੂੰ ਹਰਿਆਣਾ ਪੁਲਸ ਵੱਲੋਂ ੩੮ ਦਿਨਾਂ ਦੇ ਬਾਅਦ ਮੋਹਾਲੀ-ਜ਼ੀਰਕਪੁਰ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ ਸੀ। —PTC News


Top News view more...

Latest News view more...