ਰਾਮਦੇਵ ਨੇ ਕੋਰੋਨਾ ਦੀ ਨਵੀਂ ਦਵਾਈ ਕੀਤੀ ਲਾਂਚ , ਡਾ. ਹਰਸ਼ਵਰਧਨ ਅਤੇ ਨਿਤਿਨ ਗਡਕਰੀ ਵੀ ਮੌਜੂਦ
ਨਵੀਂ ਦਿੱਲੀ : ਦਿੱਲੀ ਵਿਖੇ ਅੱਜ ਯੋਗ ਗੁਰੂ ਬਾਬਾ ਰਾਮਦੇਵ ਨੇ ਅੱਜ ਫ਼ਿਰ ਪਤੰਜਲੀ ਵੱਲੋਂ ਕੋਰੋਨਾ ਦੀ ਨਵੀਂ ਦਵਾਈ ਲਾਂਚ ਕੀਤੀ ਹੈ। ਕੋਰੋਨਾ ਦੀ ਦਵਾਈ ਲਾਂਚ ਕਰਨ ਮੌਕੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੀ ਮੌਜੂਦ ਸਨ। ਰਾਮਦੇਵ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਦਵਾਈ ਦਾ ਐਲਾਨ ਕੀਤਾ ਹੈ। ਬਾਬਾ ਰਾਮਦੇਵ ਨੇ ਇਹ ਦਾਅਵਾ ਕੀਤਾ ਹੈ ਕਿ ਇਹ ਦਵਾਈ ਸਬੂਤ ਦੇ ਅਧਾਰ 'ਤੇ ਹੈ।
ਪੜ੍ਹੋ ਹੋਰ ਖ਼ਬਰਾਂ : ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੇ ਕਤਲ ਦੀ ਜ਼ਿੰਮੇਵਾਰੀ
[caption id="attachment_476168" align="aligncenter" width="1280"]
ਰਾਮਦੇਵ ਨੇ ਕੋਰੋਨਾ ਦੀ ਨਵੀਂ ਦਵਾਈ ਕੀਤੀ ਲਾਂਚ , ਡਾ. ਹਰਸ਼ਵਰਧਨ ਅਤੇ ਨਿਤਿਨ ਗਡਕਰੀ ਵੀ ਮੌਜੂਦ[/caption]
ਰਾਮਦੇਵ ਨੇ ਦਾਅਵਾ ਕੀਤਾ ਕਿ ਪਤੰਜਲੀ ਰਿਸਰਚ ਇੰਸੀਚਿਊਟ ਦੀ ਇਹ ਦਵਾਈ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਤੋਂ ਸਰਟੀਫਾਈਡ ਹੈ। ਦਾਅਵਾ ਹੈ ਕਿ ਡਬਲਿਊ.ਐੱਚ.ਓ. ਨੇ ਇਸ ਨੂੰ ਜੀ.ਐੱਮ.ਪੀ. ਯਾਨੀ 'ਗੁੱਡ ਮੈਨੁਫੈਕਚਰਿੰਗ ਪ੍ਰੈਕਟਿਸ' ਦਾ ਸਰਟੀਫਿਕੇਟ ਦਿੱਤਾ ਹੈ। ਰਾਮਦੇਵ ਨੇ ਕਿਹਾ ਕਿ ਇਹ ਦਵਾਈ 'ਏਵੀਡੈਂਸ ਬੇਸਡ' ਹੈ। ਰਾਮਦੇਵ ਨੇ ਇਸ ਮੌਕੇ ਇਕ ਰਿਸਰਚ ਬੁੱਕ ਵੀ ਲਾਂਚ ਕੀਤੀ ਹੈ।
[caption id="attachment_476167" align="aligncenter" width="1280"]
ਰਾਮਦੇਵ ਨੇ ਕੋਰੋਨਾ ਦੀ ਨਵੀਂ ਦਵਾਈ ਕੀਤੀ ਲਾਂਚ , ਡਾ. ਹਰਸ਼ਵਰਧਨ ਅਤੇ ਨਿਤਿਨ ਗਡਕਰੀ ਵੀ ਮੌਜੂਦ[/caption]
ਰਾਮਦੇਵ ਨੇ ਕਿਹਾ,''ਕੋਰੋਨਿਲ ਦੇ ਸੰਦਰਭ 'ਚ 9 ਰਿਸਰਚ ਪੇਪਰ ਦੁਨੀਆ ਦੇ ਸਭ ਤੋਂ ਵੱਧ ਪ੍ਰਭਾਵ ਵਾਲੇ ਰਿਸਰਚ ਜਨਰਲਜ਼ 'ਚ ਪ੍ਰਕਾਸ਼ਿਤ ਹੋ ਚੁਕੇ ਹਨ। 16 ਰਿਸਰਚ ਪੇਪਰ ਪਾਈਪਲਾਈਨ 'ਚ ਹਨ। ਉਨ੍ਹਾਂ ਨੇ ਕਿਹਾ,''ਜਦੋਂ ਅਸੀਂ ਕੋਰੋਨਿਲ ਰਾਹੀਂ ਲੱਖਾਂ ਲੋਕਾਂ ਨੂੰ ਜੀਵਨਦਾਨ ਦੇਣ ਦਾ ਕੰਮ ਕੀਤਾ ਤਾਂ ਕਈ ਲੋਕਾਂ ਨੇ ਸਵਾਲ ਚੁੱਕੇ। ਕੁਝ ਲੋਕਾਂ ਦੇ ਮਨ 'ਚ ਰਹਿੰਦਾ ਹੈ ਕਿ ਰਿਸਰਚ ਤਾਂ ਸਿਰਫ਼ ਵਿਦੇਸ਼ 'ਚ ਹੋ ਸਕਦੀ ਹੈ, ਖਾਸ ਤੌਰ 'ਤੇ ਆਯੂਰਵੈਦ ਦੇ ਰਿਸਰਚ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੱਕ ਕੀਤੇ ਜਾਂਦੇ ਹਨ। ਕੋਰੋਨਿਲ ਤੋਂ ਲੈ ਕੇ ਵੱਖ-ਵੱਖ ਬੀਮਾਰੀ 'ਤੇ ਅਸੀਂ ਰਿਸਰਚ ਕੀਤਾ ਹੈ।
[caption id="attachment_476166" align="aligncenter" width="670"]
ਰਾਮਦੇਵ ਨੇ ਕੋਰੋਨਾ ਦੀ ਨਵੀਂ ਦਵਾਈ ਕੀਤੀ ਲਾਂਚ , ਡਾ. ਹਰਸ਼ਵਰਧਨ ਅਤੇ ਨਿਤਿਨ ਗਡਕਰੀ ਵੀ ਮੌਜੂਦ[/caption]
ਦੱਸ ਦੇਈਏ ਕਿ ਪਤੰਜਲੀ ਨੇ ਪਿਛਲੇ ਸਾਲ ਜੂਨ 'ਚ 'ਕੋਰੋਨਾ ਕਿੱਟ' ਲਾਂਚ ਕੀਤੀ ਸੀ। ਇਸ 'ਤੇ ਜ਼ਿਆਦਾ ਵਿਵਾਦ ਹੋਇਆ ਸੀ। ਆਯੂਸ਼ ਮੰਤਰਾਲਾ ਨੇ ਕਿਹਾ ਸੀ ਕਿ ਪਤੰਜਲੀ 'ਕੋਰੋਨਿਲ' ਨੂੰ ਸਿਰਫ਼ ਸਰੀਰ ਦੀ 'ਰੋਗ ਰੋਕੂ ਸਮਰੱਥਾ ਵਧਾਉਣ' ਵਾਲੀ ਸਰਕਾਰ ਵੇਚ ਸਕਦੀ ਹੈ। ਰਾਮਦੇਵ ਨੇ 'ਕੋਰੋਨਿਲ' ਨੂੰ ਉਦੋਂ ਕੋਵਿਡ-19 ਦੀ ਦਵਾਈ ਦੇ ਰੂਪ 'ਚ ਲਾਂਚ ਕੀਤਾ ਸੀ ਪਰ ਵਿਵਾਦ ਤੋਂ ਬਾਅਦ ਉਹ ਉਸ ਨੂੰ ਬੀਮਾਰੀ ਦਾ ਅਸਰ ਘੱਟ ਕਰਨ ਵਾਲੀ ਦਵਾਈ ਕਹਿਣ ਲੱਗੇ ਸਨ। ਰਾਮਦੇਵ ਨੇ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਸੀ ਕਿ ਮੰਤਰਾਲਾ ਨੇ ਉਨ੍ਹਾਂ ਤੋਂ ਕੋਵਿਡ ਦਾ ਇਲਾਜ ਦੀ ਜਗ੍ਹਾ ਕੋਵਿਡ ਪ੍ਰਬੰਧਨ ਸ਼ਬਦ ਦੀ ਵਰਤੋਂ ਕਰਨ ਲਈ ਕਿਹਾ ਹੈ।'
-PTCNews