ਆਲੀਆ ਭੱਟ-ਰਣਬੀਰ ਕਪੂਰ ਦੇ ਵਿਆਹ ਦੀ ਡੇਟ ਫਾਈਨਲ! ਇਸ ਤਰੀਕ ਨੂੰ ਲੈਣਗੇ ਸੱਤ ਫੇਰੇ
ਇਕ ਰਿਪੋਰਟ ਦੇ ਮੁਤਾਬਿਕ ਰਣਬੀਰ (Ranbir Kapoor) ਅਤੇ ਆਲੀਆ (Alia Bhatt) ਦਾ ਅਪ੍ਰੈਲ ਦੇ ਦੂਜੇ ਹਫਤੇ ਵਿਆਹ ਹੋ ਸਕਦਾ ਹੈ। ਕਪੂਰ ਅਤੇ ਭੱਟ ਪਰਿਵਾਰ ਦੇ ਇੱਕ ਨਜ਼ਦੀਕੀ ਸੂਤਰ ਨੇ ਕਿਹਾ, "ਆਲੀਆ ਦੇ ਨਾਨਾ ਐਨ ਰਾਜ਼ਦਾਨ ਦੀ ਸਿਹਤ ਠੀਕ ਨਹੀਂ ਹੈ ਅਤੇ ਉਨ੍ਹਾਂ ਨੇ ਆਪਣੀ ਪੋਤੀ ਆਲੀਆ ਨੂੰ ਰਣਬੀਰ ਨਾਲ ਵਿਆਹ ਕਰਵਾਉਣ ਦੀ ਇੱਛਾ ਜ਼ਾਹਰ ਕੀਤੀ ਹੈ। ਆਲੀਆ ਦੇ ਨਾਨਕੇ ਵੀ ਰਣਬੀਰ ਨੂੰ ਬਹੁਤ ਪਸੰਦ ਕਰਦੇ ਹਨ।
ਇਹ ਵੀ ਪੜ੍ਹੋ: ਪਟਿਆਲਾ 'ਚ ਪਹਿਲੀ ਮਹਿਲਾ ਡੀਸੀ ਵਜੋਂ ਸਾਕਸ਼ੀ ਸਾਹਨੀ ਨੇ ਸੰਭਾਲਿਆ ਅਹੁਦਾ
ਕੀ ਅਪ੍ਰੈਲ 'ਚ ਰਣਬੀਰ ਕਪੂਰ ਤੇ ਆਲੀਆ ਦਾ ਵਿਆਹ ਹੋ ਰਿਹਾ ਹੈ? ਇਹ ਕੁਝ ਅਜਿਹੇ ਸਵਾਲ ਹਨ ਜੋ ਲੰਬੇ ਸਮੇਂ ਤੋਂ ਹਰ ਕਿਸੇ ਦੇ ਮਨ ਵਿੱਚ ਉੱਠ ਰਹੇ ਹਨ। ਇੱਥੋਂ ਤੱਕ ਕਿ ਪਾਪਰਾਜ਼ੀ ਵੀ ਹਾਲ ਹੀ ਵਿੱਚ ਨੀਤੂ ਕਪੂਰ ਨੂੰ ਰਣਬੀਰ-ਆਲੀਆ ਦੇ ਵਿਆਹ ਬਾਰੇ ਸਵਾਲ ਪੁੱਛਦੇ ਨਜ਼ਰ ਆਏ ਸਨ। ਪਰ ਹੁਣ ਤੱਕ ਕੁਝ ਵੀ ਖੁੱਲ ਕੇ ਸਾਹਮਣੇ ਨਹੀਂ ਆਇਆ।
ਪਿਛਲੇ ਇੱਕ ਸਾਲ ਤੋਂ ਇਹ ਚਰਚਾ ਸੀ ਕਿ ਰਣਬੀਰ ਅਤੇ ਆਲੀਆ ਅਪ੍ਰੈਲ 2022 ਦੇ ਦੂਜੇ ਹਫਤੇ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਉਥੇ ਹੀ ਰਣਬੀਰ ਦੇ ਚਾਚਾ ਰਣਧੀਰ ਕਪੂਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਵਿਆਹ ਦੂਜੇ ਹਫਤੇ 'ਚ ਹੀ ਹੋਣਾ ਹੈ। ਇੰਨਾ ਹੀ ਨਹੀਂ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੀ ਤਰੀਕ ਵੀ ਸਾਹਮਣੇ ਆ ਚੁੱਕੀ ਹੈ।
ਪਰ ਰਿਪੋਰਟ ਦੇ ਮੁਤਾਬਕ, ਇੱਕ ਸੂਤਰ ਨੇ ਦੱਸਿਆ ਕਿ ਰਣਬੀਰ ਅਤੇ ਆਲੀਆ ਦੇ ਵਿਆਹ ਦੀ ਅੰਤਿਮ ਤਰੀਕ ਤੈਅ ਨਹੀਂ ਹੋਈ ਹੈ, ਪਰ ਹੁਣ ਤੱਕ ਦੀ ਸਥਿਤੀ ਨੂੰ ਦੇਖਦੇ ਹੋਏ ਕਿਹਾ ਜਾ ਰਿਹਾ ਹੈ ਕਿ ਦੋਵੇਂ 17 ਅਪ੍ਰੈਲ ਨੂੰ ਸੱਤ ਫੇਰੇ ਲੈਣਗੇ।
-PTC News