Tue, Jun 17, 2025
Whatsapp

RBI ਨੇ SBI ਸਣੇ 14 ਬੈਂਕਾਂ 'ਤੇ ਠੋਕਿਆ ਜੁਰਮਾਨਾ, ਨਿਯਮਾਂ ਦੇ ਉਲੰਘਣ 'ਚ ਹੋਈ ਕਾਰਵਾਈ

Reported by:  PTC News Desk  Edited by:  Baljit Singh -- July 08th 2021 06:11 PM
RBI ਨੇ SBI ਸਣੇ 14 ਬੈਂਕਾਂ 'ਤੇ ਠੋਕਿਆ ਜੁਰਮਾਨਾ, ਨਿਯਮਾਂ ਦੇ ਉਲੰਘਣ 'ਚ ਹੋਈ ਕਾਰਵਾਈ

RBI ਨੇ SBI ਸਣੇ 14 ਬੈਂਕਾਂ 'ਤੇ ਠੋਕਿਆ ਜੁਰਮਾਨਾ, ਨਿਯਮਾਂ ਦੇ ਉਲੰਘਣ 'ਚ ਹੋਈ ਕਾਰਵਾਈ

ਨਵੀਂ ਦਿੱਲੀ: ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਬੁੱਧਵਾਰ ਨੂੰ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਲਈ ਬੰਧਨ ਬੈਂਕ, ਬੈਂਕ ਆਫ ਬੜੌਦਾ ਅਤੇ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਸਮੇਤ 14 ਬੈਂਕਾਂ ਨੂੰ ਜੁਰਮਾਨਾ ਲਗਾਇਆ ਹੈ। ਆਰ.ਬੀ.ਆਈ. ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਹੈ। ਇਨ੍ਹਾਂ 14 ਬੈਂਕਾਂ ਵਿੱਚ ਜਨਤਕ ਖੇਤਰ ਦੇ ਬੈਂਕ, ਨਿੱਜੀ ਬੈਂਕ, ਵਿਦੇਸ਼ੀ ਬੈਂਕ, ਸਹਿਕਾਰੀ ਬੈਂਕ ਅਤੇ ਇੱਕ ਛੋਟਾ ਵਿੱਤ ਬੈਂਕ ਸ਼ਾਮਲ ਹਨ। ਪੜੋ ਹੋਰ ਖਬਰਾਂ: ਕੋਰੋਨਾ ਵਾਇਰਸ ਦੇ ਐਕਟਿਵ ਕੇਸਾਂ ਨੇ ਵਧਾਈ ਚਿੰਤਾ, ਕੇਂਦਰ ਨੇ ਇਨ੍ਹਾਂ 8 ਸੂਬਿਆਂ ਨੂੰ ਕੀਤਾ ਸਾਵਧਾਨ ਇਨ੍ਹਾਂ ਬੈਂਕਾਂ 'ਤੇ 50 ਲੱਖ ਰੁਪਏ ਤੋਂ ਲੈ ਕੇ 2 ਕਰੋੜ ਰੁਪਏ ਤੱਕ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਰਿਜ਼ਰਵ ਬੈਂਕ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, "ਬੈਂਕਾਂ ਦੁਆਰਾ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ, ਉਨ੍ਹਾਂ ਵਿੱਚ ਐਨ.ਬੀ.ਐਫ.ਸੀ. ਨੂੰ ਕਰਜ਼ਾ ਦੇਣ ਅਤੇ ਐਨ.ਬੀ.ਐਫ.ਸੀ. ਨੂੰ ਬੈਂਕ ਵਿੱਤੀਕਰਨ ਨਾਲ ਜੁੜੇ ਨਿਯਮਾਂ ਦੀ ਉਲੰਘਣਾ ਸ਼ਾਮਲ ਹੈ।" ਪੜੋ ਹੋਰ ਖਬਰਾਂ: PF ਖਾਤੇ ਨੂੰ ਲੈ ਕੇ ਬਦਲ ਰਹੇ ਹਨ ਇਹ ਨਿਯਮ, ਜਾਨਣਾ ਹੈ ਬੇਹੱਦ ਜ਼ਰੂਰੀ ਪਹਿਲੀ ਵਾਰ ਇੰਨੇ ਸਾਰੇ ਬੈਂਕਾਂ ਨੂੰ ਇਕੋ ਸਮੇਂ ਲਗਾਇਆ ਗਿਆ ਹੈ ਜੁਰਮਾਨਾ ਇਹ ਪਹਿਲਾ ਮੌਕਾ ਹੈ ਜਦੋਂ ਆਰ.ਬੀ.ਆਈ. ਨੇ ਇੱਕੋ ਸਮੇਂ ਬਹੁਤ ਸਾਰੇ ਬੈਂਕਾਂ 'ਤੇ ਜ਼ੁਰਮਾਨਾ ਲਗਾਇਆ ਹੈ। ਰਿਜ਼ਰਵ ਬੈਂਕ ਨੇ ਕਿਹਾ ਹੈ, "ਬੈਂਕਾਂ ਵਿਚ ਲਾਰਜ ਕਾਮਨ ਐਕਸਪੋਜ਼ਰਜ਼ ਦੀ ਕੇਂਦਰੀ ਰਿਪੋਜ਼ਟਰੀ, ਸੈਂਟਰਲ ਰਿਪੋਜ਼ਟਰੀ ਆਫ ਇਨਫਾਰਮੇਸ਼ਨ ਆਨ ਲਾਰਜ ਕ੍ਰੈਡਿਟ (CRILC)ਬਾਰੇ ਜਾਣਕਾਰੀ, ਸਮਾਲ ਵਿੱਤ ਬੈਂਕ ਦੇ ਸੰਚਾਲਨ ਦਿਸ਼ਾ-ਨਿਰਦੇਸ਼ਾਂ ਨੂੰ ਬੈਂਕਾਂ ਨੇ ਨਜ਼ਰ ਅੰਦਾਜ਼ ਕਰ ਦਿੱਤਾ ਹੈ।" ਇਸਦੇ ਨਾਲ, ਬੈਂਕਾਂ ਨੇ ਬੈਂਕਿੰਗ ਰੈਗੂਲੇਸ਼ਨ ਐਕਟ, 1949 ਦੀ ਧਾਰਾ 19 (2) ਅਤੇ ਸੈਕਸ਼ਨ 20 (1) ਦੀ ਉਲੰਘਣਾ ਕੀਤੀ ਹੈ। ਪੜੋ ਹੋਰ ਖਬਰਾਂ: ਅਮਰੀਕਾ ਦੇ 36 ਸੂਬਿਆਂ ਨੇ ਗੂਗਲ ‘ਤੇ ਠੋਕਿਆ ਮੁਕੱਦਮਾ, ਐਪ ਸਟੋਰ ਦੀ ਫੀਸ ਨੂੰ ਲੈ ਕੇ ਹੈ ਸ਼ਿਕਾਇਤ ਰਿਜ਼ਰਵ ਬੈਂਕ ਨੇ ਜਿਹੜੇ ਹੋਰ ਬੈਂਕਾਂ 'ਤੇ ਜ਼ੁਰਮਾਨਾ ਲਗਾਇਆ ਹੈ, ਉਨ੍ਹਾਂ ਵਿਚ ਬੈਂਕ ਆਫ਼ ਮਹਾਰਾਸ਼ਟਰ, ਸੈਂਟਰਲ ਬੈਂਕ ਆਫ਼ ਇੰਡੀਆ, ਕ੍ਰੈਡਿਟ ਸੁਈਸ, ਇੰਡੀਅਨ ਬੈਂਕ, ਇੰਡਸਇੰਡ ਬੈਂਕ, ਕਰਨਾਟਕ ਬੈਂਕ, ਕਰੂਰ ਵੈਸ਼ਿਆ ਬੈਂਕ, ਪੰਜਾਬ ਅਤੇ ਸਿੰਧ ਬੈਂਕ, ਸਾਊਥ ਇੰਡੀਅਨ ਬੈਂਕ, ਜੰਮੂ-ਕਸ਼ਮੀਰ ਬੈਂਕ ਅਤੇ ਉਤਕਰਸ਼ ਸਮਾਲ ਫਾਈਨੈਂਸ ਸ਼ਾਮਲ ਹਨ। ਪੜੋ ਹੋਰ ਖਬਰਾਂ: 30 ਹਜ਼ਾਰ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਅਕਾਲੀ ਸਰਕਾਰ ਵੇਲੇ ਪਾਸ ਕੀਤਾ ਐਕਟ ਲਾਗੂ ਕੀਤੇ ਜਾਣ: ਸੁਖਬੀਰ ਸਿੰਘ ਬਾਦਲ -PTC News


Top News view more...

Latest News view more...

PTC NETWORK