Tue, Sep 29, 2026
Whatsapp

ਰੋਹਤਕ ਰੈਲੀ 'ਚ ਨਵਜੋਤ ਸਿੱਧੂ 'ਤੇ ਔਰਤ ਨੇ ਸੁੱਟੀ ਚੱਪਲ, ਲੱਗੇ ਮੋਦੀ-ਮੋਦੀ ਦੇ ਨਾਅਰੇ

Reported by:  PTC News Desk  Edited by:  Jashan A -- May 09th 2019 10:38 AM -- Updated: May 09th 2019 10:41 AM
ਰੋਹਤਕ ਰੈਲੀ 'ਚ ਨਵਜੋਤ ਸਿੱਧੂ 'ਤੇ ਔਰਤ ਨੇ ਸੁੱਟੀ ਚੱਪਲ, ਲੱਗੇ ਮੋਦੀ-ਮੋਦੀ ਦੇ ਨਾਅਰੇ

ਰੋਹਤਕ ਰੈਲੀ 'ਚ ਨਵਜੋਤ ਸਿੱਧੂ 'ਤੇ ਔਰਤ ਨੇ ਸੁੱਟੀ ਚੱਪਲ, ਲੱਗੇ ਮੋਦੀ-ਮੋਦੀ ਦੇ ਨਾਅਰੇ

ਰੋਹਤਕ ਰੈਲੀ 'ਚ ਨਵਜੋਤ ਸਿੱਧੂ 'ਤੇ ਔਰਤ ਨੇ ਸੁੱਟੀ ਚੱਪਲ, ਲੱਗੇ ਮੋਦੀ-ਮੋਦੀ ਦੇ ਨਾਅਰੇ,ਰੋਹਤਕ: ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਭਖ ਚੁੱਕਿਆ ਹੈ, ਜਿਸ ਦੌਰਾਨ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਉਮੀਦਵਾਰ ਲਗਾਤਾਰ ਲੋਕਾਂ ਨਾਲ ਰਾਬਤਾ ਕਰ ਰਹੇ ਹਨ, ਪਰ ਕਈ ਥਾਵਾਂ 'ਤੇ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। [caption id="attachment_293106" align="aligncenter" width="300"]sidhu ਰੋਹਤਕ ਰੈਲੀ 'ਚ ਨਵਜੋਤ ਸਿੱਧੂ 'ਤੇ ਔਰਤ ਨੇ ਸੁੱਟੀ ਚੱਪਲ, ਲੱਗੇ ਮੋਦੀ-ਮੋਦੀ ਦੇ ਨਾਅਰੇ[/caption] ਹੋਰ ਪੜ੍ਹੋ:ਜੰਮੂ-ਕਸ਼ਮੀਰ: ਪੁਲਵਾਮਾ ‘ਚ ਪੋਲਿੰਗ ਬੂਥ ‘ਤੇ ਗ੍ਰੇਨੇਡ ਹਮਲਾ… ਬੀਤੀ ਰਾਤ ਰੋਹਤਕ 'ਚ ਅਜਿਹਾ ਹੀ ਕੁਝ ਵਾਪਰਿਆ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨਾਲ, ਜਿਥੇ ਜਨ ਸਭਾ ਦੌਰਾਨ ਨਵਜੋਤ ਸਿੱਧੂ ਨੇ ਇਕ ਔਰਤ ਨੇ ਚੱਪਲ ਸੁੱਟ ਦਿੱਤੀ, ਜਿਸ ਤੋਂ ਬਾਅਦ ਜਨ ਸਭਾ ਬੰਦ ਹੋ ਗਈ ਅਤੇ ਹੰਗਾਮਾ ਸ਼ੁਰੂ ਹੋ ਗਿਆ। [caption id="attachment_293105" align="aligncenter" width="300"]sidhu ਰੋਹਤਕ ਰੈਲੀ 'ਚ ਨਵਜੋਤ ਸਿੱਧੂ 'ਤੇ ਔਰਤ ਨੇ ਸੁੱਟੀ ਚੱਪਲ, ਲੱਗੇ ਮੋਦੀ-ਮੋਦੀ ਦੇ ਨਾਅਰੇ[/caption] ਕੁਝ ਦੇਰ ਬਾਅਦ ਹੀ ਮੌਕੇ 'ਤੇ ਕੁਝ ਬਾਹਰੀ ਲੋਕ ਵੀ ਆ ਗਏ ਅਤੇ ਉਨ੍ਹਾਂ ਨੇ ਕਾਂਗਰਸੀ ਵਰਕਰਾਂ ਦੇ ਸਾਹਮਣੇ ਮੋਦੀ-ਮੋਦੀ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਹੋਰ ਪੜ੍ਹੋ:ਅੰਮ੍ਰਿਤਸਰ ਰੇਲ ਹਾਦਸੇ ਵਿੱਚ ਪੀੜਤ ਪਰਿਵਾਰ ਨੇ ਨਵਜੋਤ ਕੌਰ ਸਿੱਧੂ ਅਤੇ ਮਿੱਠੂ ਮਦਾਨ ਖਿਲਾਫ ਦਰਜ ਕਰਵਾਈ ਸ਼ਿਕਾਇਤ ਦੱਸਣਯੋਗ ਹੈ ਕਿ ਦੀਪੇਂਦਰ ਹੁੱਡਾ ਦੇ ਪੱਖ 'ਚ ਵੋਟ ਮੰਗਣ ਲਈ ਇਕ ਜਨ ਸਭਾ ਦਾ ਆਯੋਜਨ ਕੀਤਾ ਗਿਆ ਸੀ, ਜਿਸ 'ਚ ਬਤੌਰ ਮੁੱਖ ਬੁਲਾਰਾ ਨਵਜੋਤ ਸਿੱਧੂ ਨੂੰ ਬੁਲਾਇਆ ਗਿਆ ਸੀ। -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK